KKR ਦੇ CEO ਨੇ ਕਿਹਾ- ਗਾਂਗੁਲੀ ਦੀਆਂ 2 ਭੂਮਿਕਾਵਾਂ ਨਾਲ ਕੋਈ ਪਰੇਸ਼ਾਨੀ ਨਹੀਂ
Thursday, Apr 11, 2019 - 05:36 PM (IST)

ਕੋਲਕਾਤਾ : ਸੌਰਭ ਗਾਂਗੁਲੀ ਦੀ ਬੰਗਾਲ ਕ੍ਰਿਕਟ ਸੰਘ (ਕੈਬ) ਪ੍ਰਧਾਨ ਅਤੇ ਦਿੱਲੀ ਕੈਪੀਟਲਸ ਦੇ ਸਲਾਹਕਾਰ ਦੇ ਰੂਪ 'ਚ 2 ਭੂਮਿਕਾਵਾਂ ਨਿਭਾਉਣ ਦੇ ਲਈ ਭਾਂਵੇ ਹੀ ਆਲੋਚਨਾ ਹੋ ਰਹੀ ਹੋਵੇ ਪਰ ਕੋਲਕਾਤਾ ਨਾਈਟ ਰਾਈਡਰਜ਼ ਦੇ ਸੀ. ਈ. ਓ. ਵੇਂਕੀ ਮੈਸੂਰ ਨੇ ਕਿਹਾ, ''ਟੀਮ ਨੂੰ ਇਸ ਨਾਲ ਕੋਈ ਪਰੇਸ਼ਾਨੀ ਨਹੀਂ ਹੈ। ਹਿੱਤਾਂ ਦੇ ਟਕਰਾਅ ਦਾ ਸਾਹਮਣਾ ਕਰ ਰਹੇ ਕੈਬਰ ਮੁਖੀ ਸ਼ੁੱਕਰਵਾਰ ਨੂੰ ਇੱਥੇ ਹੋਣ ਵਾਲੇ ਆਈ. ਪੀ. ਐੱਲ. ਮੁਕਾਬਲੇ ਵਿਚ 'ਮਿਹਮਾਨ' ਦੇ ਰੂਪ ਵਿਚ ਬੈਠਣਗੇ ਅਤੇ ਕੇ. ਕੇ. ਆਰ. ਖਿਲਾਫ ਦਿੱਲੀ ਕੈਪੀਟਲਸ ਦੇ ਡਗਆਊਟ ਵਿਚ ਬੈਠੇ ਦੇਖਿਆ ਜਾ ਸਕਦਾ ਹੈ। ਮੈਸੂਰ ਨੇ ਪੀ. ਟੀ. ਆਈ. ਨੂੰ ਕਿਹਾ, ''ਉਹ ਪੂਰੀ ਤਰ੍ਹਾਂ ਪੇਸ਼ੇਵਰ ਹੈ। ਉਹ ਜਾਣਦੇ ਹਨ ਕਿ ਆਪਣੇ ਫਰਜ ਨੂੰ ਕਿਵੇਂ ਨਿਭਾਇਆ ਜਾਵੇ। ਅਸੀਂ ਜੋ ਕੁਝ ਕਰ ਰਹੇ ਹਾਂ, ਉਹ ਉਸ ਦਾ ਪੂਰਾ ਸਮਰਥਨ ਕਰਦੇ ਹਨ। ਸਾਨੂੰ ਇਸ ਨਾਲ ਬਿਲਕੁਲ ਵੀ ਪਰੇਸ਼ਾਨੀ ਨਹੀਂ ਹੈ।''