ਬਾਕ ਦਾ ਨਾਂ ਨੋਬਲ ਸ਼ਾਂਤੀ ਪੁਰਸਕਾਰ ਦੇ ਲਈ ਦੇਣ ''ਤੇ ਆਈ.ਓ.ਸੀ. ''ਚ ਕੋਈ ਚਰਚਾ ਨਹੀਂ

02/14/2018 1:29:42 PM

ਪਯੋਂਗਚਾਂਗ, (ਬਿਊਰੋ)— ਓਲੰਪਿਕ ਅਧਿਕਾਰੀਆਂ ਨੇ ਇਨ੍ਹਾਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਹੈ ਕਿ ਵਿੰਟਰ ਓਲੰਪਿਕ ਖੇਡਾਂ 2018 'ਚ ਕੋਰੀਆਈ ਆਈਸ ਹਾਕੀ ਦੀ ਟੀਮ ਉਤਾਰਨ ਦੇ ਲਈ ਆਈ.ਓ.ਸੀ. ਪ੍ਰਮੁੱਖ ਥਾਮਸ ਬਾਕ ਦਾ ਨਾਂ ਨੋਬਲ ਸ਼ਾਂਤੀ ਪੁਰਸਕਾਰ ਦੇ ਲਈ ਪ੍ਰਸਤਾਵਤ ਕੀਤਾ ਜਾ ਸਕਦਾ ਹੈ। ਕੌਮਾਂਤਰੀ ਓਲੰਪਿਕ ਕਮੇਟੀ ਦੇ ਬੁਲਾਰੇ ਮਾਰਕ ਐਡਮਸ ਨੇ ਕਿਹਾ, 'ਇਸ ਬਾਰੇ 'ਚ ਕੋਈ ਗੱਲ ਨਹੀਂ ਹੋਈ ਹੈ।''

ਉਨ੍ਹਾਂ ਕਿਹਾ, ''ਆਈ.ਓ.ਸੀ. 'ਚ ਪ੍ਰਸ਼ਾਸਨਿਕ ਪੱਧਰ 'ਤੇ ਇਸ ਬਾਰੇ ਕੋਈ ਗੱਲ ਨਹੀਂ ਹੋਈ ਹੈ। ਲੋਕ ਨਿੱਜੀ ਵਿਚਾਰ ਰਖ ਸਕਦੇ ਹਨ ਪਰ ਅਸੀਂ ਕੋਈ ਗੱਲਬਾਤ ਨਹੀਂ ਕਰ ਰਹੇ ਹਾਂ।'' ਇਹ ਪੁੱਛਣ 'ਤੇ ਕਿ ਦੋਵੇਂ ਕੋਰੀਆਈ ਦੇਸ਼ਾਂ ਦੇ ਆਪਸੀ ਖੇਡ ਰਿਸ਼ਤਿਆਂ 'ਚ ਵੀ ਜਮੀ ਬਰਫ ਪਿਘਲਾਉਣ ਦੇ ਲਈ ਕੀ ਬਾਕ ਦਾ ਨਾਂ ਇਸ ਪੁਰਸਕਾਰ ਦੇ ਲਈ ਦਿੱਤਾ ਜਾ ਸਕਦਾ ਹੈ, ਐਡਮਸ ਨੇ ਕਿਹਾ, ''ਇਸ 'ਤੇ ਕੋਈ ਰਸਮੀ ਗੱਲ ਨਹੀਂ ਹੋਈ ਹੈ।'' ਦੱਖਣੀ ਅਤੇ ਉੱਤਰੀ ਕੋਰੀਆ ਦੇ ਖਿਡਾਰੀਆਂ ਨੇ ਖੇਡਾਂ ਦੇ ਉਦਘਾਟਨ ਸਮਾਰੋਹ 'ਚ ਇਕੱਠਿਆਂ ਮਾਰਚ ਕੀਤਾ ਸੀ।


Related News