ਪਾਕਿ VS ਸ਼੍ਰੀਲੰਕਾ ਮੁਕਾਬਲੇ ''ਤੇ ਵੀ ਬਾਰਿਸ਼ ਦਾ ਖਤਰਾ, ਮੈਚ ਨਾ ਹੋਇਆ ਤਾਂ ਸ਼੍ਰੀਲੰਕਾ ਪਹੁੰਚੇਗੀ ਫਾਈਨਲ ''ਚ

Thursday, Sep 14, 2023 - 10:15 AM (IST)

ਕੋਲੰਬੋ— ਕੋਲੰਬੋ ਦੇ ਅਸਮਾਨ 'ਚ ਛਾਏ ਬੱਦਲ ਪਾਕਿਸਤਾਨ ਦੇ ਏਸ਼ੀਆ ਕੱਪ ਦੇ ਸਫ਼ਰ 'ਤੇ ਰੋਕ ਲਗਾ ਸਕਦੇ ਹਨ। ਅੱਜ ਭਾਵ ਵੀਰਵਾਰ ਨੂੰ ਸ਼੍ਰੀਲੰਕਾ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ ਦਾ ਅਹਿਮ ਮੈਚ ਖੇਡਿਆ ਜਾਣਾ ਹੈ। ਫਾਈਨਲ 'ਚ ਜਗ੍ਹਾ ਬਣਾਉਣ ਲਈ ਪਾਕਿਸਤਾਨ ਨੂੰ ਇਹ ਮੈਚ ਜਿੱਤਣਾ ਜ਼ਰੂਰੀ ਹੈ, ਜਦਕਿ ਜੇਕਰ ਮੈਚ ਮੀਂਹ ਕਾਰਨ ਰੱਦ ਹੁੰਦਾ ਹੈ ਤਾਂ ਸ਼੍ਰੀਲੰਕਾ ਨੈੱਟ ਰਨ ਰੇਟ ਦੇ ਆਧਾਰ 'ਤੇ ਆਪਣੇ ਆਪ ਹੀ ਫਾਈਨਲ 'ਚ ਪਹੁੰਚ ਜਾਵੇਗਾ। ਮੌਸਮ ਦੀ ਭਵਿੱਖਬਾਣੀ ਦੇ ਅਨੁਸਾਰ ਮੀਂਹ ਕੱਲ੍ਹ ਦੇ ਮੈਚ 'ਚ ਰੁਕਾਵਟ ਪਾ ਸਕਦਾ ਹੈ।

ਇਹ ਵੀ ਪੜ੍ਹੋ-19 ਸਾਲ ਦੀ ਕੋਕੋ ਗੌਫ ਬਣੀ ਅਮਰੀਕੀ ਓਪਨ ਚੈਂਪੀਅਨ, ਜਿੱਤਿਆ ਪਹਿਲਾ ਗ੍ਰੈਂਡਸਲੈਮ ਖਿਤਾਬ
ਐਕਿਊਵੈਦਰ ਦੇ ਅਨੁਸਾਰ ਕੋਲੰਬੋ 'ਚ ਵੀਰਵਾਰ ਨੂੰ ਬਾਰਿਸ਼ ਦੀ 93 ਫ਼ੀਸਦੀ ਸੰਭਾਵਨਾ ਹੈ ਜਦੋਂ ਕਿ ਤੂਫਾਨੀ ਹਵਾਵਾਂ ਦੇ ਨਾਲ ਮੀਂਹ ਦੀ ਸੰਭਾਵਨਾ 56 ਫ਼ੀਸਦੀ ਹੈ। ਮੌਸਮ ਦੀ ਜਾਣਕਾਰੀ ਵਾਲੀ ਵੈੱਬਸਾਈਟ ਨੇ ਦੋ ਵੱਖ-ਵੱਖ ਦੌਰਾਂ ਦੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ, ਜਿਨ੍ਹਾਂ 'ਚੋਂ ਇੱਕ 'ਚ ਸਥਾਨਕ ਸਮੇਂ ਅਨੁਸਾਰ ਸ਼ਾਮ 5 ਵਜੇ ਮੀਂਹ ਪੈਣ ਦੀ 53 ਫ਼ੀਸਦੀ ਸੰਭਾਵਨਾ ਹੈ, ਜਦੋਂ ਕਿ ਦੂਜੇ 'ਚ ਸਥਾਨਕ ਸਮੇਂ ਅਨੁਸਾਰ ਸ਼ਾਮ 8 ਵਜੇ ਮੀਂਹ ਪੈਣ ਦੀ ਸੰਭਾਵਨਾ 51 ਫ਼ੀਸਦੀ ਹੈ।

ਇਹ ਵੀ ਪੜ੍ਹੋ : ਭਾਰਤ ਤੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਪਾਕਿ ਟੀਮ ਨੂੰ ਲੱਗਾ ਦੂਜਾ ਝਟਕਾ, ਦੋ ਦਿੱਗਜ ਬਾਹਰ
ਮੌਸਮ ਚੈਨਲ ਨੇ ਦਿਨ ਵੇਲੇ ਮੀਂਹ ਅਤੇ ਗਰਜ ਨਾਲ ਮੀਂਹ ਪੈਣ ਦੀ 90 ਫ਼ੀਸਦੀ ਸੰਭਾਵਨਾ ਜਤਾਈ ਹੈ, ਜਦੋਂ ਕਿ ਰਾਤ ਨੂੰ 80 ਫ਼ੀਸਦੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਜੇਕਰ ਅੱਜ ਭਾਵ ਵੀਰਵਾਰ ਦਾ ਮੈਚ ਮੀਂਹ ਕਾਰਨ ਰੱਦ ਹੋ ਜਾਂਦਾ ਹੈ ਤਾਂ ਪਾਕਿਸਤਾਨ ਏਸ਼ਿਆਈ ਚੈਂਪੀਅਨਸ਼ਿਪ ਤੋਂ ਬਾਹਰ ਹੋ ਜਾਵੇਗਾ ਕਿਉਂਕਿ ਪਾਕਿਸਤਾਨ ਨੈੱਟ-ਰਨ-ਰੇਟ ਦੇ ਆਧਾਰ 'ਤੇ ਸੁਪਰ-4 ਰੈਂਕਿੰਗ 'ਚ ਤੀਜੇ ਸਥਾਨ 'ਤੇ ਹੈ। ਇਸ ਖ਼ਰਾਬ ਰਨ-ਰੇਟ ਕਾਰਨ ਭਾਰਤ ਖ਼ਿਲਾਫ਼ ਦੋ ਦਿਨ ਚੱਲੇ ਮੈਚ 'ਚ 228 ਦੌੜਾਂ ਦੀ ਹਾਰ ਹੋਈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Aarti dhillon

Content Editor

Related News