ਫਿਰ ਉਸੇ ਮੈਦਾਨ ''ਤੇ ਉਤਰਨਗੇ ਸਮਿਥ ਤੇ ਵਾਰਨਰ, ਜਿੱਥੇ ਗੇਂਦ ਨਾਲ ਕੀਤੀ ਸੀ ਛੇੜਛਾੜ

Tuesday, Feb 25, 2020 - 08:50 PM (IST)

ਫਿਰ ਉਸੇ ਮੈਦਾਨ ''ਤੇ ਉਤਰਨਗੇ ਸਮਿਥ ਤੇ ਵਾਰਨਰ, ਜਿੱਥੇ ਗੇਂਦ ਨਾਲ ਕੀਤੀ ਸੀ ਛੇੜਛਾੜ

ਕੈਪਟਾਊਨ— ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿਥ ਤੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਬੁੱਧਵਾਰ ਨੂੰ ਨਿਊਲੈਂਡ ਦੇ ਉਸੇ ਮੈਦਾਨ 'ਤੇ ਉਤਰਨਗੇ ਜਿੱਥੇ ਉਨ੍ਹਾਂ ਨੂੰ ਗੇਂਦ ਨਾਲ ਛੇੜਛਾੜ ਦਾ ਦੋਸ਼ੀ ਪਾਇਆ ਗਿਆ ਸੀ। ਦੱਖਣੀ ਅਫਰੀਕਾ ਤੇ ਆਸਟਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਦਾ ਆਖਰੀ ਤੇ ਫੈਸਲਾਕੁੰਨ ਮੁਕਾਬਲਾ ਇਸ ਮੈਦਾਨ 'ਤੇ ਖੇਡਿਆ ਜਾਵੇਗਾ। ਮੈਚ ਦੇ ਲਈ ਹਾਲਾਂਕਿ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਜਾ ਰਹੇ ਹਨ ਤਾਂ ਕਿ ਖਿਡਾਰੀਆਂ ਨੂੰ ਕਿਸੇ ਦੁਰਵਿਵਹਾਰ ਤੋਂ ਬਚਾਇਆ ਜਾ ਸਕੇ।
ਸਮਿਥ ਤੇ ਵਾਰਨਰ ਉਸ ਸਮੇਂ ਕ੍ਰਮਵਾਰ- ਟੀਮ ਦੇ ਕਪਤਾਨ ਤੇ ਉਪ ਕਪਤਾਨ ਸਨ ਜਦੋਂ 24 ਮਾਰਚ 2018 ਨੂੰ ਤੀਜੇ ਟੈਸਟ ਦੇ ਤੀਜੇ ਦਿਨ ਦੀ ਖੇਡ ਦੌਰਾਨ ਕੈਮਰੂਨ ਬੈਨਕ੍ਰਾਫਟ ਨੂੰ ਟੈਲੀਵਿਜ਼ਨ 'ਤੇ ਰੇਗਮਾਲ (ਸੈਂਡਪੇਪਰ) ਨੂੰ ਗੇਂਦ 'ਤੇ ਰਗੜਦੇ ਹੋਏ ਦੇਖਿਆ ਗਿਆ ਸੀ। ਸਮਿਥ ਤੇ ਬੈਨਕ੍ਰਾਫਟ ਨੇ ਉਸੇ ਸ਼ਾਮ ਪ੍ਰੈਸ ਕਾਨਫਰੰਸ 'ਚ ਇਸ ਗੱਲ ਨੂੰ ਸਵੀਕਾਰ ਕਰ ਲਿਆ ਸੀ ਕਿ ਉਨ੍ਹਾਂ ਨੇ ਜਾਣਬੁੱਝ ਕੇ ਗੇਂਦ ਨਾਲ ਛੇੜਛਾੜ ਕੀਤੀ ਸੀ। ਬਾਅਦ 'ਚ ਪਤਾ ਲੱਗਿਆ ਕਿ ਇਸ ਯੋਜਨਾ 'ਚ ਵਾਰਨਰ ਨੇ ਵੱਡੀ ਭੂਮੀਕਾ ਨਿਭਾਈ ਸੀ। ਤਿੰਨਾਂ ਖਿਡਾਰੀਆਂ ਨੂੰ ਇਸ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਸੀ।


author

Gurdeep Singh

Content Editor

Related News