CWC 23 : ਨੀਦਰਲੈਂਡ ਨੂੰ ਕਰਾਰੀ ਹਾਰ ਦਿੰਦੇ ਹੋਏ ਟੀਮ ਇੰਡੀਆ ਨੇ ਬਣਾਇਆ ਇਹ ਵੱਡਾ ਰਿਕਾਰਡ
Monday, Nov 13, 2023 - 04:44 PM (IST)
ਸਪੋਰਟਸ ਡੈਸਕ- ਦੀਵਾਲੀ 'ਤੇ ਟੀਮ ਇੰਡੀਆ ਨੇ ਨੀਦਰਲੈਂਡ ਖਿਲਾਫ ਮੈਚ ਨੂੰ ਜਿੱਤ ਕੇ ਦੇਸ਼ ਵਾਸੀਆਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ ਹੈ। ਇਸ ਮੈਚ 'ਚ ਟੀਮ ਇੰਡੀਆ ਨੇ ਵੱਡਾ ਰਿਕਾਰਡ ਬਣਾਇਆ ਹੈ। ਅਜਿਹਾ ਪਹਿਲੀ ਵਾਰ ਹੈ ਜਦੋਂ ਕਿਸੇ ਟੀਮ ਦੇ ਦੇ ਚਾਰ ਚੋਟੀ ਦੇ ਬੱਲੇਬਾਜ਼ਾੰ ਨੇ ਵਰਲਡ ਕੱਪ 'ਚ ਅਰਧ ਸੈਂਕੜੇ ਤੇ ਸੈਂਕਰੇ ਲਗਾਏ ਹਨ। ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰੋਹਿਤ ਸ਼ਰਮਾ ਨੇ ਅਰਧ ਸੈਂਕੜੇ ਲਗਾਏ ਹਨ ਜਦਕਿ ਸ਼੍ਰੇਅਸ ਅਈਅਰ ਤੇ ਕੇ. ਐੱਲ. ਰਾਹੁਲ ਨੇ ਸੈਂਕੜੇ ਜੜੇ ਹਨ।
ਮੈਚ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਨੇ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੀ ਬਦੌਲਤ ਪਹਿਲੀ ਵਿਕਟ ਲਈ 100 ਦੌੜਾਂ ਜੋੜੀਆਂ ਸਨ। ਸ਼ੁਭਮਨ 51 ਦੌੜਾਂ ਬਣਾ ਕੇ ਆਊਟ ਹੋ ਗਏ। ਦੂਜੇ ਪਾਸੇ 'ਤੇ ਵਿਰਾਟ ਕੋਹਲੀ ਦੇ ਨਾਲ ਰੋਹਿਤ ਸ਼ਰਮਾ ਨੇ ਚੰਗੇ ਸ਼ਾਟ ਲਗਾਏ। ਇਸ ਦੌਰਾਨ ਵਿਰਾਟ ਨੇ ਵਿਸ਼ਵ ਕੱਪ ਵਿੱਚ 7 ਵਾਰ 50 ਤੋਂ ਵੱਧ ਦੌੜਾਂ ਦੇ ਸਚਿਨ ਤੇਂਦੁਲਕਰ ਅਤੇ ਸ਼ਾਕਿਬ ਅਲ ਹਸਨ ਦੇ ਰਿਕਾਰਡ ਦੀ ਬਰਾਬਰੀ ਵੀ ਕੀਤੀ।
ਇਹ ਵੀ ਪੜ੍ਹੋ : ਭਾਰਤ ਦੇ ਖਿਲਾਫ ਵਾਨਖੇੜੇ 'ਚ ਖੇਡਣਾ ਸੁਫ਼ਨਾ ਸੱਚ ਹੋਣ ਵਰਗਾ : ਰਚਿਨ ਰਵਿੰਦਰ
ਇਸ ਦੇ ਨਾਲ ਹੀ ਰੋਹਿਤ ਕਪਤਾਨ ਵਜੋਂ ਵਿਸ਼ਵ ਕੱਪ ਵਿੱਚ 500 ਤੋਂ ਵੱਧ ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ ਕਪਤਾਨ ਬਣ ਗਏ ਹਨ। ਕਪਤਾਨ ਰੋਹਿਤ ਸ਼ਰਮਾ (61 ਦੌੜਾਂ), ਸ਼ੁਭਮਨ ਗਿੱਲ (51 ਦੌੜਾਂ) ਅਤੇ ਵਿਰਾਟ ਕੋਹਲੀ (51 ਦੌੜਾਂ) ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਰੋਹਿਤ ਅਤੇ ਵਿਰਾਟ ਦੀਆਂ ਵਿਕਟਾਂ ਡਿੱਗਣ ਤੋਂ ਬਾਅਦ ਸ਼੍ਰੇਅਸ ਅਈਅਰ ਅਤੇ ਕੇ.ਐੱਲ. ਰਾਹੁਲ ਨੇ ਸਕੋਰ ਬੋਰਡ ਨੂੰ ਮਜ਼ਬੂਤ ਕੀਤਾ। ਭਾਰਤੀ ਟੀਮ ਨੇ ਆਖਰੀ 10 ਓਵਰਾਂ ਵਿੱਚ 122 ਦੌੜਾਂ ਜੋੜੀਆਂ, ਜਿਸ ਨਾਲ ਇਹ ਟੂਰਨਾਮੈਂਟ ਵਿੱਚ 400 ਤੋਂ ਵੱਧ ਦੌੜਾਂ ਬਣਾਉਣ ਵਾਲੀ ਦੱਖਣੀ ਅਫਰੀਕਾ ਅਤੇ ਨਿਊਜ਼ੀਲੈਂਡ ਤੋਂ ਬਾਅਦ ਤੀਜੀ ਟੀਮ ਬਣ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ