ਜਿੱਤ ਦੀ ਲੈਅ ਨੂੰ ਜਾਰੀ ਰੱਖਣਾ ਹੋਵੇਗਾ : ਸ਼੍ਰੇਅਸ
Sunday, Mar 27, 2022 - 02:33 AM (IST)
ਮੁੰਬਈ- ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਦੇ ਵਿਰੁੱਧ 6 ਵਿਕਟਾਂ ਦੀ ਸ਼ਾਨਦਾਰ ਜਿੱਤ ਦੇ ਨਾਲ ਨਵੇਂ ਸੈਸ਼ਨ ਦਾ ਆਗਾਜ਼ ਕਰਨ ਵਾਲੇ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੇ ਕਪਤਾਨ ਸ਼੍ਰੇਅਸ ਅਈਅਰ ਨੇ ਸ਼ਨੀਵਾਰ ਨੂੰ ਇੱਥੇ ਕਿਹਾ ਕਿ ਉਸਦੀ ਟੀਮ ਜਿੱਤ ਦੀ ਇਸ ਲੈਅ ਨੂੰ ਜਾਰੀ ਰੱਖਣਾ ਚਾਹੇਗੀ। ਚੇਨਈ ਦੀ ਟੀਮ ਕਪਤਾਨ ਮਹਿੰਦਰ ਸਿੰਘ ਧੋਨੀ ਦੀ 38 ਗੇਂਦਾਂ 'ਚ ਅਜੇਤੂ 50 ਦੌੜਾਂ ਦੀ ਪਾਰੀ ਦੇ ਬਾਵਜੂਦ ਪੰਜ ਵਿਕਟਾਂ 'ਤੇ 131 ਦੌੜਾਂ ਹੀ ਬਣਾ ਸਕੀ। ਕੋਲਕਾਤਾ ਨੇ 18.3 ਓਵਰਾਂ ਵਿਚ ਚਾਰ ਵਿਕਟਾਂ 'ਤੇ 133 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਨਿਊਜ਼ੀਲੈਂਡ ਦੀ ਸੂਜੀ ਨੇ ਬਣਾਇਆ ਵੱਡਾ ਰਿਕਾਰਡ, ਅਜਿਹਾ ਕਰਨ ਵਾਲੀ ਚੌਥੀ ਮਹਿਲਾ ਕ੍ਰਿਕਟਰ
ਮੈਚ ਤੋਂ ਬਾਅਦ ਪੁਰਸਕਾਰ ਸਮਾਰੋਹ ਵਿਚ ਸ਼੍ਰੇਅਸ ਅਈਅਰ ਨੇ ਕਿਹਾ ਕਿ ਇਸ ਮੈਚ ਤੋਂ ਪਹਿਲਾਂ ਤੋਂ ਟੀਮ ਪ੍ਰਬੰਧਨ, ਫ੍ਰੈਂਚਾਇਜ਼ੀ ਸਾਰੇ ਕਾਫੀ ਉਤਸ਼ਾਹਿਤ ਹਨ। ਉਨ੍ਹਾਂ ਨੇ ਕਿਹਾ ਕਿ ਚੇਨਈ ਦੀ ਬੱਲੇਬਾਜ਼ੀ ਦੇ ਦੌਰਾਨ ਆਖਰੀ ਓਵਰਾਂ ਵਿਚ ਤਰੇਲ ਦੇ ਕਾਰਨ ਗੇਂਦਬਾਜ਼ਾਂ ਨੂੰ ਪ੍ਰੇਸ਼ਾਨੀ ਹੋ ਰਹੀ ਸੀ ਅਤੇ ਧੋਨੀ ਦੇ ਕ੍ਰੀਜ਼ 'ਤੇ ਮੌਜੂਦਾ ਰਹਿਣ ਦੇ ਕਾਰਨ ਇਹ ਥੋੜੇ ਤਣਾਅ ਵਿਚ ਸੀ। ਸ਼੍ਰੇਅਸ ਨੇ ਕਿਹਾ ਕਿ ਧੋਨੀ ਜਦੋ ਵੀ ਬੱਲੇਬਾਜ਼ੀ ਕਰਦੇ ਹਨ ਤਾਂ ਆਪ (ਵਿਰੋਧੀ ਟੀਮ) ਤਣਾਅ ਵਿਚ ਰਹਿੰਦੇ ਹਨ। ਮੈਂ ਜਾਣਦਾ ਸੀ ਕਿ ਆਖਰੀ ਤਿੰਨ ਓਵਰ ਵਿਚ ਮੈਚ ਦਾ ਰੁਖ ਉਸ ਵੱਲ ਜਾ ਰਿਹਾ ਸੀ, ਗੇਂਦਬਾਜ਼ਾਂ ਨੂੰ ਗੇਂਦ 'ਤੇ ਪਕੜ ਬਣਾਉਣ ਵਿਚ ਪ੍ਰੇਸ਼ਾਨੀ ਹੋ ਰਹੀ ਸੀ। ਅਨੁਭਵੀ ਗੇਂਦਬਾਜ਼ ਉਮੇਸ਼ ਯਾਦਵ ਨੇ ਮੈਚ ਵਿਚ ਚਾਰ ਓਵਰ 'ਚ 20 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ।
ਇਹ ਖ਼ਬਰ ਪੜ੍ਹੋ- BCCI ਨੇ ਰੱਖਿਆ 6 ਟੀਮਾਂ ਦੀ ਮਹਿਲਾ IPL ਦਾ ਪ੍ਰਸਤਾਵ, ਸ਼ੁਰੂਆਤ ਅਗਲੇ ਸਾਲ ਤੋਂ
ਕਪਤਾਨ ਨੇ ਉਸਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਅਭਿਆਸ ਸੈਸ਼ਨ ਦੇ ਦੌਰਾਨ ਕਾਫੀ ਮਿਹਨਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਉਮੇਸ਼ ਯਾਦਵ ਨੈੱਟ ਅਤੇ ਅਭਿਆਸ ਸੈਸ਼ਨ 'ਚ ਕਾਫੀ ਮਿਹਨਤ ਕਰ ਰਹੇ ਸਨ ਅਤੇ ਅੱਜ ਉਨ੍ਹਾਂ ਦਾ ਵਧੀਆ ਪ੍ਰਦਰਸ਼ਨ ਕਰਦੇ ਹੋਏ ਦੇਖਣਾ ਵਧੀਆ ਲੱਗਿਆ। ਉਮੇਸ਼ ਖੁਦ 2 ਸਾਲ ਬਾਅਦ ਮੈਨ ਆਫ ਦਿ ਮੈਚ ਦਾ ਖਿਤਾਬ ਹਾਸਲ ਕਰ ਕਾਫੀ ਖੁਸ਼ ਦਿਖੇ। ਉਨ੍ਹਾਂ ਕਿਹਾ ਕਿ ਅਜਿਹਾ ਮੌਕਾ ਕਦੇ-ਕਦੇ ਹੀ ਆਉਂਦਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।