ਰਿਸ਼ਭ ਪੰਤ ਨਾਲ ਵਾਪਰੇ ਹਾਦਸੇ ਦੀ ਵੀਡੀਓ ਆਈ ਸਾਹਮਣੇ, ਵੇਖੋ ਕਿਵੇਂ ਮਿੰਟਾਂ 'ਚ ਅੱਗ ਦਾ ਗੋਲਾ ਬਣੀ BMW
Friday, Dec 30, 2022 - 01:34 PM (IST)
ਨਵੀਂ ਦਿੱਲੀ- ਸਟਾਰ ਭਾਰਤੀ ਕ੍ਰਿਕਟਰ ਰਿਸ਼ਭ ਪੰਤ ਦੀ ਬੀ.ਐੱਮ.ਡਬਲਯੂ. ਕਾਰ ਸ਼ੁੱਕਰਵਾਰ ਤੜਕੇ ਦਿੱਲੀ-ਦੇਹਰਾਦੂਨ ਹਾਈਵੇਅ 'ਤੇ ਸੜਕ ਦੇ ਡਿਵਾਈਡਰ ਨਾਲ ਟਕਰਾ ਗਈ, ਜਿਸ ਕਾਰਨ ਉਨ੍ਹਾਂ ਕਈ ਸੱਟਾਂ ਲੱਗੀਆਂ ਹਨ। 25 ਸਾਲਾ ਪੰਤ ਆਪਣੇ ਘਰ ਰੁੜਕੀ ਜਾ ਰਹੇ ਸੀ। ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੇ ਸਿਰ, ਪਿੱਠ ਅਤੇ ਪੈਰਾਂ 'ਤੇ ਸੱਟਾਂ ਲੱਗੀਆਂ ਹਨ। ਹੁਣ ਹਾਦਸੇ ਤੋਂ ਬਾਅਦ ਦੀ ਪਹਿਲੀ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਰਿਸ਼ਭ ਪੰਤ ਗੰਭੀਰ ਰੂਪ 'ਚ ਜ਼ਖ਼ਮੀ ਨਜ਼ਰ ਆ ਰਹੇ ਹਨ ਅਤੇ ਕਾਰ ਵੀ ਅੱਗ ਵਿਚ ਘਿਰੀ ਹੋਈ ਦਿਖਾਈ ਦਿੱਤੀ। ਇਸ ਦੇ ਨਾਲ ਹੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਕਾਰ ਡਿਵਾਈਡਰ ਨਾਲ ਟਕਰਾਈ।
ਇਹ ਵੀ ਪੜ੍ਹੋ: ਹਾਦਸੇ 'ਚ ਜ਼ਖ਼ਮੀ ਹੋਏ ਕ੍ਰਿਕਟਰ ਰਿਸ਼ਭ ਪੰਤ, ਖੇਡ ਜਗਤ ਨੇ ਕੀਤੀ ਜਲਦ ਠੀਕ ਹੋਣ ਦੀ ਕਾਮਨਾ
ਜਾਣਕਾਰੀ ਮੁਤਾਬਕ ਰਿਸ਼ਭ ਪੰਤ ਵਿੰਡ ਸਕਰੀਨ ਤੋੜ ਕੇ ਕਾਰ ਵਿਚੋਂ ਬਾਹਰ ਨਿਕਲੇ। ਹਾਦਸੇ ਦੇ ਸਮੇਂ ਮੌਕੇ 'ਤੇ ਮੌਜੂਦ ਸਥਾਨਕ ਲੋਕਾਂ ਨੇ ਤੁਰੰਤ ਪੰਤ ਨੂੰ ਸਥਾਨਕ ਹਸਪਤਾਲ ਵਿਚ ਦਾਖ਼ਲ ਕਰਾਇਆ। ਸ਼ੁਰੂਆਤੀ ਪਲਾਂ 'ਚ ਕੋਈ ਵੀ ਰਿਸ਼ਭ ਪੰਤ ਨੂੰ ਪਛਾਣ ਨਹੀਂ ਸਕਿਆ ਪਰ ਬਾਅਦ 'ਚ ਕੁਝ ਲੋਕਾਂ ਨੇ ਉਨ੍ਹਾਂ ਨੂੰ ਪਛਾਣ ਲਿਆ। ਹਰਿਦੁਆਰ ਦੇ ਐੱਸ.ਐੱਸ.ਪੀ. ਅਜੈ ਸਿੰਘ ਨੇ ਕਿਹਾ, “ਹਰਿਦੁਆਰ ਜ਼ਿਲ੍ਹੇ ਦੇ ਮੰਗਲੌਰ ਵਿੱਚ ਪੰਤ ਹਾਦਸੇ ਦਾ ਸ਼ਿਕਾਰ ਹੋ ਗਏ। ਸਵੇਰੇ 5.30 ਵਜੇ ਉਨ੍ਹਾਂ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ। ਉਨ੍ਹਾਂ ਨੂੰ ਰੁੜਕੀ ਦੇ ਸਕਸ਼ਮ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਦੇਹਰਾਦੂਨ ਦੇ ਮੈਕਸ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ।"
ਇਹ ਵੀ ਪੜ੍ਹੋ: ਭਾਰਤੀ ਕ੍ਰਿਕਟਰ ਰਿਸ਼ਭ ਪੰਤ ਨਾਲ ਵਾਪਰਿਆ ਭਿਆਨਕ ਹਾਦਸਾ, ਕਾਰ ਨੂੰ ਲੱਗੀ ਅੱਗ, ਹਾਲਤ ਗੰਭੀਰ