IND vs SL : ਗਲੇ ''ਚ ਇਨਫੈਕਸ਼ਨ ਕਾਰਨ ਅੰਪਾਇਰ ਬੀਮਾਰ, ਟੈਸਟ ਦੇ ਤੀਜੇ ਦਿਨ ਅੰਪਾਇਰਿੰਗ ਤੋਂ ਹਟੇ

11/18/2017 1:28:56 PM

ਕੋਲਕਾਤਾ (ਬਿਊਰੋ)— ਗਲੇ ਵਿਚ ਇਨਫੈਕਸ਼ਨ ਕਾਰਨ ਮੈਦਾਨੀ ਅੰਪਾਇਰ ਰਿਚਰਡ ਕੇਟਲਬੋਰੋ ਇੱਥੇ ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਪਹਿਲੇ ਟੈਸਟ ਮੈਚ ਦੇ ਤੀਸਰੇ ਦਿਨ ਦੀ ਅੰਪਾਇਰਿੰਗ ਤੋਂ ਹੱਟ ਗਏ। ਵੈਸਟਇੰਡੀਜ਼ ਦੇ ਜੋਏਲ ਵਿਲਸਨ ਨੇ ਕੇਟਲਬੋਰੋ ਦੀ ਜਗ੍ਹਾ ਲਈ, ਜੋ ਨਾਇਜੇਲ ਲਾਂਗ ਨਾਲ ਮੈਦਾਨ ਉੱਤੇ ਉਤਰੇ। ਭਾਰਤ ਨੇ ਈਡਨ ਗਾਰਡਨਸ ਉੱਤੇ ਤੀਸਰੇ ਦਿਨ ਦੇ ਖੇਡ ਦੀ ਸ਼ੁਰੂਆਤ ਪਹਿਲੀ ਪਾਰੀ ਵਿਚ ਪੰਜ ਵਿਕਟਾਂ ਉੱਤੇ 74 ਦੌੜਾਂ ਨਾਲ ਕੀਤੀ। ਬੰਗਾਲ ਕ੍ਰਿਕਟ ਸੰਘ ਦੇ ਅਧਿਕਾਰੀ ਨੇ ਦੱਸਿਆ, ਕੇਟਲਬੋਰੋ ਦੇ ਗਲੇ ਵਿਚ ਇਨਫੈਕਸ਼ਨ ਹੈ ਅਤੇ ਤੀਸਰੇ ਅੰਪਾਇਰ ਵੈਸਟਇੰਡੀਜ਼ ਦੇ ਵਿਲਸਨ ਨੇ ਉਨ੍ਹਾਂ ਦੀ ਜਗ੍ਹਾ ਲਈ ਹੈ।

ਚੌਥੇ ਅੰਪਾਇਰ ਅਨਿਲ ਚੌਧਰੀ ਨੂੰ ਟੀਵੀ ਅੰਪਾਇਰ ਬਣਾਇਆ ਗਿਆ ਹੈ, ਜਦੋਂ ਕਿ ਬੰਗਾਲ ਕ੍ਰਿਕਟ ਸੰਘ ਦੇ ਵਿਨੋਦ ਠਾਕੁਰ ਨੂੰ ਅੰਪਾਇਰਾਂ ਦੇ ਬੋਰਡ ਵਿਚ ਸ਼ਾਮਲ ਕੀਤਾ ਗਿਆ। ਖ਼ਰਾਬ ਮੌਸਮ  ਕਾਰਨ ਪਹਿਲੇ ਦੋ ਦਿਨ ਵਿਚ ਸਿਰਫ 32.5 ਓਵਰਾਂ ਦਾ ਖੇਡ ਹੋ ਪਾਇਆ।

ਕੀ ਹੋਵੇਗਾ ਜੇਕਰ ਮੈਚ ਦੌਰਾਨ ਅੰਪਾਇਰ ਜ਼ਖਮੀ ਜਾਂ ਬੀਮਾਰ ਹੋ ਜਾਵੇ?
ਜੇਕਰ ਮੈਚ ਦੌਰਾਨ ਫੀਲਡ ਅੰਪਾਇਰ ਜ਼ਖਮੀ ਹੋ ਜਾਵੇ ਜਾਂ ਬੀਮਾਰ ਹੋ ਜਾਵੇ ਤਾਂ ਉਸਦੀ ਜਗ੍ਹਾ ਥਰਡ ਅੰਪਾਇਰ ਲੈਂਦਾ ਹੈ, ਜਦੋਂ ਕਿ ਥਰਡ ਅੰਪਾਇਰ ਦੀ ਜਗ੍ਹਾ ਫੋਰਥ ਅੰਪਾਇਰ। ਫੋਰਥ ਅੰਪਾਇਰ ਦੀ ਜਗ੍ਹਾ ਕਿਸੇ ਹੋਰ ਨੂੰ ਸ਼ਾਮਲ ਕੀਤਾ ਜਾਂਦਾ ਹੈ। ਜਿਵੇਂ- ਇਸ ਮੈਚ ਨੂੰ ਹੀ ਲੈ ਲਿਆ ਜਾਵੇ ਤਾਂ ਰਿਚਰਡ ਕੇਟਲਬੋਰੋ ਦੀ ਜਗ੍ਹਾ ਜੋਏਲ ਵਿਲਸਨ ਨੇ ਲਈ, ਜਦੋਂ ਕਿ ਵਿਲਸਨ ਦੀ ਜਗ੍ਹਾ ਟੀਵੀ ਅੰਪਾਇਰ ਦੀ ਭੂਮਿਕਾ ਅਨਿਲ ਚੌਧਰੀ ਨੂੰ ਮਿਲ ਗਈ।


Related News