ਬਾਇਰਨ ਮਿਊਨਿਖ ਨੇ ਖਾਲੀ ਸਟੇਡੀਅਮ ਵਿਚ ਚੁੱਕੀ ਜੇਤੂ ਟਰਾਫੀ

Sunday, Jun 28, 2020 - 04:55 PM (IST)

ਬਾਇਰਨ ਮਿਊਨਿਖ ਨੇ ਖਾਲੀ ਸਟੇਡੀਅਮ ਵਿਚ ਚੁੱਕੀ ਜੇਤੂ ਟਰਾਫੀ

ਬਰਲਿਨ : ਬੁੰਦੇਸਲੀਗਾ ਫੁੱਟਬਾਲ ਖਿਤਾਬ 'ਤੇ ਪਹਿਲਾਂ ਹੀ ਕਬਜਾ ਕਰ ਚੁੱਕੇ ਬਾਇਰਨ ਮਿਊਨਿਖ ਨੇ ਸ਼ਨੀਵਾਰ ਨੂੰ ਲੀਗ ਦੇ ਆਖਰੀ ਮੈਚ ਦੇ ਦਿਨ ਵੀ. ਐੱਫ. ਐੱਲ. ਵੋਲਫਸਬਰਗ ਨੂੰ 4-0 ਨਾਲ ਹਰਾ ਦਿੱਤਾ। ਬਾਇਰਨ ਨੇ ਇਸ ਜਿੱਤ ਤੋਂ ਬਾਅਦ ਖਾਲੀ ਸਟੇਡੀਅਮ ਵਿਚ ਜੇਤੂ ਟਰਾਫੀ ਚੁੱਕੀ। ਬੁੰਦੇਸਲੀਗਾ ਨੇ ਪਿਛਲੇ ਹਫਤੇ ਹੀ ਖਿਤਾਬ ਆਪਣੇ ਨਾਂ ਕਰ ਲਿਆ ਸੀ। ਬਾਇਰਨ ਦੀ ਟੀਮ 2020 ਸੈਸ਼ਨ ਵਿਚ ਹਾਰੀ ਸੀ ਤੇ ਉਸ ਨੇ 25 ਮੈਚਾਂ ਵਿਚ ਹਾਰਨ ਵਾਲੇ ਕੱਲਬ ਦੇ ਰਿਕਾਰਡ ਦੀ ਬਰਾਬਰੀ ਕਰ ਲਈ। ਕੋਰੋਨਾ ਕਾਰਨ ਲੀਗ ਮੱਧ ਮਾਰਚ ਤੋ ਬਾਅਦ ਲੱਗਭਗ ਢਾਈ ਮਹੀਨੇ ਤਕ ਮੁਲਤਵੀ ਰਹੀ ਤੇ ਇਸ ਤੋਂ ਬਾਅਦ ਬਚੇ ਹੋਏ ਮੈਚ ਦਰਸ਼ਕਾਂ ਦੇ ਬਿਨਾ ਖਾਲੀ ਸਟੇਡੀਅਮ ਵਿਚ ਖੇਡੇ ਗਏ। 

PunjabKesari

ਬਾਇਰਨ ਦੀ ਜਿੱਤ ਵਿਚ ਕਿੰਗਸਲੇ ਕੋਮਾਨ ਨੇ ਚੌਥੇ ਤੇ ਮਾਈਕਲ ਕਿਊਸੇਂਸ ਨੇ 37ਵੇਂ ਮਿੰਟ ਵਿਚ ਗੋਲ ਕ ਸਕੋਰ 2-0 ਕਰ ਦਿੱਤਾ। ਬੁੰਦੇਸਲੀਗਾ ਦੇ ਚੋਟੀ ਸਕੋਰਰ ਰਹੇ ਰਾਬਰਟ ਲੇਵਾਂਡੋਵਸਕੀ ਨੇ ਇਸ ਤੋਂ ਬਾਅਦ ਪੈਨਲਟੀ 'ਤੇ ਗੋਲ ਕੀਤਾ ਜੋ ਇਸ ਸੈਸ਼ਨ ਵਿਚ ਉਸਦਾ 34ਵਾਂ ਗੋਲ ਸੀ। ਲੋਵਾਂਡੋਵਸਕੀ 5ਵੀਂ ਵਾਰ ਤੇ ਲਗਾਤਾਰ ਤੀਜੀ ਵਾਰ ਬੁੰਦੇਸਲੀਗਾ ਵਿਚ ਚੋਟੀ ਸਕੋਰਰ ਰਹੇ। ਥਾਮਸ ਮਿਊਲਰ ਨੇ 79ਵੇਂ ਮਿੰਟ ਵਿਚ ਟੀਮ ਦਾ ਚੌਥਾ ਗੋਲ ਕੀਤਾ। ਬਾਇਰਨ ਨੇ ਇਸ ਤਰ੍ਹਾਂ ਸੈਸ਼ਨ ਵਿਚ ਆਪਣੀ ਗੋਲ ਦੀ ਗਿਣਤੀ 100 ਤਕ ਪਹੁੰਚਾ ਦਿੱਤੀ ਜੋ 1971-71 ਸੈਸ਼ਨ ਵਿਚ ਉਸਦੇ ਵੱਲੋਂ ਬਣਾਏ ਗਏ ਲੀਗ ਰਿਕਾਰਡ ਤੋਂ ਸਿਰਫ ਇਕ ਗੋਲ ਘੱਟ ਹੈ।


author

Ranjit

Content Editor

Related News