ਚੋਟੀ ਦੇ ਖਿਡਾਰੀ ਹਿੱਸਾ ਲੈਂਣਗੇ ਅੰਤਰਰਾਸ਼ਟਰੀ ਸਕੁਐਸ਼ ਟੂਰਨਾਮੈਂਟ ''ਚ

Friday, Dec 13, 2019 - 08:35 PM (IST)

ਚੋਟੀ ਦੇ ਖਿਡਾਰੀ ਹਿੱਸਾ ਲੈਂਣਗੇ ਅੰਤਰਰਾਸ਼ਟਰੀ ਸਕੁਐਸ਼ ਟੂਰਨਾਮੈਂਟ ''ਚ

ਮੁੰਬਈ— ਭਾਰਤ ਤੇ ਅੰਤਰਰਾਸ਼ਟਰੀ ਪੱਧਰ ਦੇ ਚੋਟੀ ਦੇ ਸਕੁਐਸ਼ ਖਿਡਾਰੀ ਤੀਜੀ ਐੱਚ. ਸੀ. ਐੱਲ.  ਐੱਸ. ਆਰ. ਐੱਫ. ਆਈ. ਇੰਡੀਆ ਟੂਰ ਪੀ. ਐੱਸ. ਏ. ਪ੍ਰਤੀਯੋਗਤਾ 'ਚ ਹਿੱਸਾ ਲੈਣਗੇ ਜੋ ਇੱਥੇ 17 ਦਸੰਬਰ ਤੋਂ ਸ਼ੁਰੂ ਹੋਵੇਗੀ। ਪੀ. ਐੱਸ. ਏ. ਚੈਲੇਂਜਰ ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ 9 ਟੂਰਨਾਮੈਂਟ ਦਾ ਆਯੋਜਨ ਕਰ ਰਿਹਾ ਹੈ। ਮੀਡੀਆ ਰੀਲੀਜ਼ ਅਨੁਸਾਰ ਵਿਲਿੰਗਟਨ ਸਪੋਰਟਸ ਕਲੱਬ 'ਚ ਹੋਣ ਵਾਲੇ ਇਸ ਟੂਰਨਾਮੈਂਟ 'ਚ ਸਪੇਨ, ਇਟਲੀ, ਜਾਪਾਨ, ਮਲੇਸ਼ੀਆ ਤੇ ਸਕਾਟਲੈਂਡ ਸਮੇਤ 10 ਦੇਸ਼ਾਂ ਦੇ ਖਿਡਾਰੀ ਹਿੱਸਾ ਲੈਣਗੇ। ਪੁਰਸ਼ ਵਰਗ 'ਚ ਮਿਸਰ ਦੇ ਵਿਸ਼ਵ 'ਚ 46ਵੇਂ ਨੰਬਰ ਦੇ ਕਰੀਮ ਅਲੀ ਫਾਤਹੀ ਨੂੰ ਚੋਟੀ ਦਾ ਦਰਜਾ ਦਿੱਤਾ ਗਿਆ ਹੈ। ਭਾਰਤ ਦੇ ਮਹੇਸ਼ ਮਨਗਾਂਵਕਰ ਨੂੰ ਦੂਜਾ ਤੇ ਅਦਿਤਿਆ ਜਗਤਾਪ ਨੂੰ ਤੀਜੀ ਦਰਜਾ ਦਿੱਤਾ ਗਿਆ ਹੈ। ਮਹਿਲਾਵਾਂ 'ਚ ਮਲੇਸ਼ੀਆ ਦੀ ਰਾਚੇਲ ਅਰਨਾਲਡ ਨੂੰ ਚੋਟੀ ਦਾ ਦਰਜਾ ਮਿਲਿਆ ਹੈ। ਸੁਨਯਾਨਾ ਕੁਰੁਵਿਲਾ (ਚੌਥਾ ਦਰਜਾ) ਤੇ ਤਨਵੀ ਖੰਨਾ (ਸੱਤਵਾਂ ਦਰਜਾ) ਟੂਰਨਾਮੈਂਟ 'ਚ ਭਾਰਤੀ ਚੁਣੌਤੀ ਪੇਸ਼ ਕਰੇਗੀ।


author

Gurdeep Singh

Content Editor

Related News