ਵਰਲਡ ਚੈਲੰਜ ਟੂਰਨਾਮੈਂਟ ਦਾ ਟਾਈਟਲ ਸਪਾਂਸਰ ਬਣਿਆ ਰਹੇਗਾ ਮੋਟੇਕਾਰਪ

Wednesday, Sep 12, 2018 - 06:12 PM (IST)

ਵਰਲਡ ਚੈਲੰਜ ਟੂਰਨਾਮੈਂਟ ਦਾ ਟਾਈਟਲ ਸਪਾਂਸਰ ਬਣਿਆ ਰਹੇਗਾ ਮੋਟੇਕਾਰਪ

ਨਵੀਂ ਦਿੱਲੀ : ਹੀਰੋ ਮੋਟੋਕਾਰਪ ਲਿਮਿਟਡ ਨੇ ਮਹਾਨ ਗੋਲਫਰ ਟਾਈਗਰ ਵੁਡਸ ਦੀ ਮੇਜ਼ਬਾਨੀ ਵਾਲੇ ਪੀ. ਜੀ. ਏ. ਮਾਨਤਾ ਪ੍ਰਾਪਤ ਟੂਰਨਾਮੈਂਟ ਹੀਰੋ ਵਰਲਡ ਚੈਲੰਜ ਗੋਲਫ ਟੂਰਨਾਮੈਂਟ ਦੀ ਟਾਈਟਲ ਸਪਾਂਸਰਸ਼ਿਪ ਵਧਾ ਦਿੱਤੀ ਹੈ। ਹੀਰੋ ਵਰਲਡ ਚੈਲੰਜ ਦਾ ਆਯੋਜਨ ਬਹਾਮਾਸ ਦੇ ਅਲਬਾਨੀ ਵਿਚ 29 ਨਵੰਬਰ ਤੋਂ 2 ਦਸੰਬਰ ਤੱਕ ਕੀਤਾ ਜਾਵੇਗਾ ਜਿਸ ਵਿਚ ਮੇਜ਼ਬਾਨ ਵੁਡਸ ਤੋਂ ਇਲਾਵਾ ਸੱਦੇ 'ਤੇ ਬੁਲਾਏ ਜਾਣ ਵਾਲੇ ਦੁਨੀਆ ਦੇ ਚੋਟੀ ਰੈਂਕ ਦੇ ਗੋਲਫਰ ਹਿੱਸਾ ਲੈਣਗੇ। ਵੁਡਸ ਨੇ ਕਿਹਾ, '' ਹੀਰੋ ਵਰਲਡ ਚੈਲੰਜ ਸਾਲ ਦਰ ਸਾਲ ਵਿਸ਼ਵ ਟੂਰਨਾਮੈਂਟ ਦੇ ਰੂਪ ਵਿਚ ਉੱਭਰ ਰਿਹਾ ਹੈ ਜਿਸ ਵਿਚ ਦੁਨੀਆ ਦੇ ਸਰਵਸ਼੍ਰੇਸ਼ਠ ਗੋਲਫਰ ਹਿੱਸਾ ਲੈਂਦੇ ਹਨ। ਮੈਂ ਪਵਨ ਮੁੰਜਾਲ ਅਤੇ ਹੀਰੋ ਮੋਟੋਕਾਪ ਦਾ ਧੰਨਵਾਦੀ ਹਾਂ ਜਿਸ ਨੇ ਟੂਰਨਾਮੈਂਟ ਨੂੰ ਆਪਣਾ ਸਮਰਥਨ ਦੇਣਾ ਜਾਰੀ ਰੱਖਿਆ ਹੈ।


Related News