ਮੈਨਚੈਸਟਰ ਸਿਟੀ ਅਤੇ ਟੋਟਨਹੈਮ ਵਿਚਾਲੇ ਰੋਮਾਂਚਕ ਮੈਚ ਡਰਾਅ ਰਿਹਾ

12/04/2023 5:21:36 PM

ਮੈਨਚੈਸਟਰ, (ਭਾਸ਼ਾ) : ਇੰਗਲਿਸ਼ ਪ੍ਰੀਮੀਅਰ ਲੀਗ (ਈ.ਪੀ.ਐੱਲ.) ਫੁੱਟਬਾਲ ਦਾ ਰੋਮਾਂਚਕ ਮੈਚ ਇੱਥੇ ਮਾਨਚੈਸਟਰ ਸਿਟੀ ਅਤੇ ਟੋਟਨਹੈਮ ਵਿਚਾਲੇ 3-3 ਨਾਲ ਡਰਾਅ ਰਿਹਾ। ਟੋਟਨਹੈਮ ਦੇ ਦੱਖਣੀ ਕੋਰੀਆਈ ਸਟ੍ਰਾਈਕਰ ਸੋਨ ਹਿਊਂਗ-ਮਿਨ ਨੇ ਮੈਚ ਦੇ ਛੇਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਨੂੰ ਬੜ੍ਹਤ ਦਿਵਾਈ ਪਰ ਤਿੰਨ ਮਿੰਟ ਬਾਅਦ ਉਸ ਦੇ ਆਤਮਘਾਤੀ ਗੋਲ ਨੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। 

ਇਹ ਵੀ ਪੜ੍ਹੋ : ਭਾਰਤ ਨਾਲ ਘਰੇਲੂ ਲੜੀ ਖੇਡਣ ਲਈ ਦੱਖਣੀ ਅਫ਼ਰੀਕਾ ਬੋਰਡ ਨੇ ਕੀਤਾ ਟੀਮ ਦਾ ਐਲਾਨ, ਵੱਡੇ ਖਿਡਾਰੀ ਹੋਏ ਬਾਹਰ

ਇਸ ਤੋਂ ਬਾਅਦ ਮੈਨਚੈਸਟਰ ਸਿਟੀ ਨੇ ਮੈਚ ਦੇ 31ਵੇਂ ਮਿੰਟ 'ਚ ਫਿਲ ਫੋਡੇਨ ਅਤੇ 81ਵੇਂ ਮਿੰਟ 'ਚ ਜੈਕ ਗਰੇਲਿਸ਼ ਦੇ ਗੋਲਾਂ ਨਾਲ ਲੀਡ ਲੈ ਲਈ ਪਰ ਟੀਮ ਇਸ ਨੂੰ ਬਰਕਰਾਰ ਰੱਖਣ 'ਚ ਨਾਕਾਮ ਰਹੀ। ਜਿਓਵਾਨੀ ਲੋ ਸੇਲਸੋ (69ਵੇਂ ਮਿੰਟ) ਅਤੇ ਡੇਜਾਨ ਕੁਲੁਸੇਵਸਕੀ (90ਵੇਂ ਮਿੰਟ) ਦੇ ਗੋਲਾਂ ਨਾਲ ਟੋਟਨਹੈਮ ਮੈਚ ਨੂੰ ਡਰਾਅ 'ਤੇ ਖਤਮ ਕਰਨ 'ਚ ਕਾਮਯਾਬ ਰਿਹਾ। 

ਇਹ ਵੀ ਪੜ੍ਹੋ : ਅਰਸ਼ਦੀਪ ਦੇ ਸ਼ਾਨਦਾਰ ਆਖ਼ਰੀ ਓਵਰ ਦੀ ਬਦੌਲਤ ਜਿੱਤਿਆ ਭਾਰਤ, ਆਸਟ੍ਰੇਲੀਆ ਨੂੰ 6 ਦੌੜਾਂ ਨਾਲ ਹਰਾਇਆ

ਇਸ ਮੈਚ ਤੋਂ ਬਾਅਦ ਟੋਟਨਹੈਮ 14 ਮੈਚਾਂ 'ਚ ਅੱਠ ਜਿੱਤਾਂ ਨਾਲ 27 ਅੰਕਾਂ ਨਾਲ ਪੰਜਵੇਂ ਸਥਾਨ 'ਤੇ ਹੈ, ਜਦਕਿ ਮੈਨਚੈਸਟਰ ਸਿਟੀ ਇੰਨੇ ਹੀ ਮੈਚਾਂ 'ਚ 9 ਜਿੱਤਾਂ ਅਤੇ 30 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ। ਹੋਰ ਮੈਚਾਂ ਵਿੱਚ ਦੂਜੇ ਸਥਾਨ 'ਤੇ ਰਹੀ ਟੀਮ ਲਿਵਰਪੂਲ ਨੇ ਫੁਲਹੈਮ ਨੂੰ 4-3 ਨਾਲ ਹਰਾਇਆ ਜਦੋਂ ਕਿ ਚੋਟੀ ਦੀ ਟੀਮ ਆਰਸਨਲ ਨੇ ਵੁਲਵਜ਼ ਨੂੰ 2-1 ਨਾਲ ਹਰਾਇਆ। ਐਂਜੋ ਫਰਨਾਂਡੀਜ਼ ਦੇ ਦੋ ਗੋਲਾਂ ਦੀ ਮਦਦ ਨਾਲ ਚੇਲਸੀ ਨੇ ਬ੍ਰਾਈਟਨ ਨੂੰ 3-2 ਨਾਲ ਹਰਾਇਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tarsem Singh

Content Editor

Related News