ਰਹਾਨੇ ਨਾਲ ਗੱਲਬਾਤ ਤੋਂ ਮਿਲੀ ਸੀ ਸਪਿਨਰਾਂ ਨੂੰ ਖੇਡਣ ’ਚ ਮਦਦ : ਹੈਂਡਸਕੌਂਬ

02/26/2023 3:44:18 PM

ਇੰਦੌਰ– ਆਸਟਰੇਲੀਆ ਦੇ ਮੱਧਕ੍ਰਮ ਦੇ ਬੱਲੇਬਾਜ਼ ਪੀਟਰ ਹੈਂਡਸਕੌਂਬ ਨੇ ਭਾਰਤ ਦੇ ਸਾਬਕਾ ਉਪ ਕਪਤਾਨ ਅਜਿੰਕਯ ਰਹਾਨੇ ਨਾਲ ਉਸ ਗੱਲਬਾਤ ਨੂੰ ਯਾਦ ਕੀਤਾ, ਜਿਸ ਨੇ ਉਸ ਨੂੰ ਉਪ ਮਹਾਦੀਪ ਵਿਚ ਸਪਿਨ ਗੇਂਦਬਾਜ਼ੀ ਦਾ ਸਾਹਮਣਾ ਕਰਨ ਵਿਚ ਮਦਦ ਕੀਤੀ। ਹੈਂਡਸਕੌਂਬ ਨੇ 2016 ਵਿਚ ਆਈ. ਪੀ. ਐੱਲ. ਦੌਰਾਨ ਰਹਾਨੇ ਦੇ ਨਾਲ ਡ੍ਰੈਸਿੰਗ ਰੂਮ ਸਾਂਝਾ ਕੀਤਾ ਸੀ। 

ਰਹਾਨੇ ਨੇ ਇਸ ਦੌਰਾਨ ਹੈਂਡਸਕੌਂਬ ਨੂੰ ਸਪਿਨਰਾਂ ਨੂੰ ਬੱਲੇਬਾਜ਼ੀ ਦੌਰਾਨ ਪੈਰ ਤੇ ਬਾਂਹ ਦੇ ਇਸਤੇਮਾਲ ਕਰਨ ਦੇ ਬਾਰੇ ਵਿਚ ਦੱਸਿਆ ਸੀ। ਹੈਂਡਸਕੌਂਬ ਨੇ ਕਿਹਾ, ‘‘ਉਹ ਆਪਣੇ ਪਿਛਲੇ ਪੈਰ ਦਾ ਇਸਤੇਮਾਲ ਕਰਦੇ ਹੋਏ ਸਪਿਨਰਾਂ ਨੂੰ ਆਸਾਨੀ ਨਾਲ ਮਿਡਵਿਕਟ ਵਲੋਂ ਖੇਡ ਰਿਹਾ ਸੀ। ਇਸ ਤੋਂ ਮੈਂ ਹੈਰਾਨ ਹੋ ਰਿਹਾ ਸੀ।’’ 

ਇਹ ਵੀ ਪੜ੍ਹੋ : ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ Apex ਮੈਂਬਰ ਨਿਯੁਕਤ

PunjabKesari

ਉਸ ਨੇ ਕਿਹਾ, ‘‘ਸਪਿਨਰਾਂ ਵਿਰੁੱਧ ਰਹਾਨੇ ਦੀ ਬੱਲੇਬਾਜ਼ੀ ਦੇਖ ਕੇ ਮੈਂ ਸੋਚ ਰਿਹਾ ਸੀ ਕਿ ਮੈਨੂੰ ਇਹ ਸਿਖਾਉਣ ਲਈ ਕਿਸੇ ਦੀ ਲੋੜ ਹੈ। ਮੈਂ ਉਸ ਨੂੰ ਸਪਿਨਰਾਂ ਵਿਰੁੱਧ ਬੱਲੇਬਾਜ਼ੀ ਵਿਚ ਕਦਮਾਂ ਦੇ ਇਸਤੇਮਾਲ ਦੇ ਤਰੀਕੇ ’ਤੇ ਗੱਲਬਾਤ ਕੀਤੀ।’’ ਹੈਂਡਸਕੌਂਬ ਨੇ ਕਿਹਾ, ‘‘ਜਦੋਂ ਤੁਸੀਂ ਆਪਣੇ ਪਿਛਲੇ ਪੈਰ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਨਾਲ ਦੌੜਾਂ ਬਣਾਉਣ ਵਿਚ ਮਦਦ ਮਿਲਦੀ ਹੈ। 

ਜੇਕਰ ਗੇਂਦ ਵਿਕਟ ਦੇ ਨੇੜੇ ਟੱਪਾ ਖਾ ਰਹੀ ਹੈ ਤਾਂ ਤੁਸੀਂ ਅਗਲੇ ਪੈਰ ਦਾ ਇਸਤੇਮਾਲ ਕਰ ਸਕਦੇ ਹੋ। ਚੰਗੀਆਂ ਗੇਂਦਾਂ ’ਤੇ ਰੱਖਿਆਤਮਕ ਖੇਡ ਦੇ ਨਾਲ ਤੁਹਾਨੂੰ ਉਨ੍ਹਾਂ ਦਾ ਸਨਮਾਨ ਕਰਨਾ ਪਵੇਗਾ।’’ ਦਿੱਲੀ ਵਿਚ ਖੇਡੇ ਗਏ ਦੂਜੇ ਟੈਸਟ ਦੀ ਪਹਿਲੀ ਪਾਰੀ ਵਿਚ 142 ਗੇਂਦਾਂ ਵਿਚ ਅਜੇਤੂ 72 ਦੌੜਾਂ ਬਣਾਉਣ ਵਾਲਾ ਹੈਂਡਸਕੌਂਬ ਦੂਜੀ ਪਾਰੀ ਵਿਚ ਸਵੀਪ ਸ਼ਾਟ ਲਗਾਉਣ ਦੀ ਕੋਸ਼ਿਸ਼ ਵਿਚ ਬਿਨਾਂ ਖਾਤਾ ਖੋਲ੍ਹੇ ਐੱਲ. ਬੀ. ਡਬਲਯੂ. ਆਊਟ ਹੋ ਗਿਆ ਸੀ।

ਨੋਟ : ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News