ਨਿਸ਼ਾਨੇਬਾਜ਼ੀ ’ਚ ਜਿਹੜੀ ਪ੍ਰਤਿਭਾ ਹੈ, ਉਹ ਹੋਰਨਾਂ ਖੇਡਾਂ ’ਚ ਨਹੀਂ : ਅਭਿਨਵ ਬਿੰਦ੍ਰਾ

Saturday, Nov 23, 2024 - 12:32 PM (IST)

ਨਿਸ਼ਾਨੇਬਾਜ਼ੀ ’ਚ ਜਿਹੜੀ ਪ੍ਰਤਿਭਾ ਹੈ, ਉਹ ਹੋਰਨਾਂ ਖੇਡਾਂ ’ਚ ਨਹੀਂ : ਅਭਿਨਵ ਬਿੰਦ੍ਰਾ

ਗੁੜਗਾਓਂ– ਬੀਜਿੰਗ ਓਲੰਪਿਕ ਵਿਚ ਵਿਅਕਤੀਗਤ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਨਿਸ਼ਾਨੇਬਾਜ਼ ਅਭਿਨਵ ਬਿੰਦ੍ਰਾ ਨੇ ਕਿਹਾ ਕਿ ਪਿਛਲੇ ਇਕ ਦਹਾਕੇ ਵਿਚ ਦੇਸ਼ ਵਿਚ ਨਿਸ਼ਾਨੇਬਾਜ਼ੀ ਵਿਚ ਕਾਫੀ ਵਿਕਾਸ ਹੋਇਆ ਹੈ, ਜਿਸ ਨਾਲ ਹੁਣ ਇਸ ਖੇਡ ਵਿਚ ਪ੍ਰਤਿਭਾ ਦੀ ਕਮੀ ਨਹੀਂ ਹੈ। ਮਨੂ ਭਾਕਰ ਨੇ ਪੈਰਿਸ ਓਲੰਪਿਕ ਵਿਚ 2 ਕਾਂਸੀ ਤਮਗੇ ਜਿੱਤ ਕੇ ਭਾਰਤੀ ਨਿਸ਼ਾਨੇਬਾਜ਼ਾਂ ਦੀ ਅਗਵਾਈ ਕੀਤੀ ਸੀ।

ਬਿੰਦ੍ਰਾ ਨੇ ਕਿਹਾ, ‘‘ਨਿਸ਼ਾਨੇਬਾਜ਼ੀ ਦੀ ਖੇਡ ਵਿਚ ਜਿਹੜੀ ਪ੍ਰਤਿਭਾ ਹੈ, ਉਹ ਇਸ ਦੇਸ਼ ਵਿਚ ਹੋਰ ਕਿਸੇ ਵੀ ਖੇਡ ਵਿਚ ਨਹੀਂ ਹੈ। ਰਾਸ਼ਟਰੀ ਪੱਧਰ ਤੇ ਵਿਸ਼ਵ ਪੱਧਰ ’ਤੇ ਬਹੁਤ ਸਾਰੇ ਨਿਸ਼ਾਨੇਬਾਜ਼ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਇਹ ਸਪੱਸ਼ਟ ਰੂਪ ਨਾਲ ਦਰਸਾਉਂਦਾ ਹੈ ਕਿ ਪਿਛਲੇ ਇਕ ਦਹਾਕੇ ਵਿਚ ਇਸ ਖੇਡ ਨੇ ਕਿੰਨੀ ਤਰੱਕੀ ਕੀਤੀ ਹੈ।’’

ਪੈਰਿਸ ਖੇਡਾਂ ਵਿਚ ਭਾਰਤੀ ਨਿਸ਼ਾਨੇਬਾਜ਼ਾਂ ਦੀਆਂ ਪ੍ਰਾਪਤੀਆਂ ਨੇ ਓਲੰਪਿਕ ਵਿਚ 12 ਸਾਲ ਦੇ ਸੋਕੇ ਨੂੰ ਵੀ ਖਤਮ ਕਰ ਦਿੱਤਾ, ਜਿਸ ਵਿਚ ਮਨੂ ਭਾਕਰ, ਸਰਬਜੋਤ ਸਿੰਘ ਤੇ ਸਵਪਨਿਲ ਕੁਸਾਲੇ ਨੇ ਤਿੰਨ ਕਾਂਸੀ ਤਮਗੇ ਹਾਸਲ ਕੀਤੇ।

ਬਿੰਦ੍ਰਾ ਨੇ ਕਿਹਾ, ‘‘ਕੁਝ ਸਮੇਂ ਲਈ ਅਜਿਹਾ ਵੀ ਸਮਾਂ ਰਿਹਾ ਜਦੋਂ ਦੋ ਓਲੰਪਿਕ ਵਿਚ ਅਸੀਂ ਕੋਈ ਤਮਗਾ ਨਹੀਂ ਜਿੱਤ ਸਕੇ ਪਰ ਇਹ ਖੇਡ ਦਾ ਇਕ ਅੁੱਟਟ ਹਿੱਸਾ ਹੈ। ਐਥਲੀਟਾਂ ਨੇ ਬਹੁਤ ਕੁਝ ਸਿੱਖਿਆ ਹੈ, ਐਸੋਸੀਏਸ਼ਨ ਨੇ ਬਹੁਤ ਕੁਝ ਸਿੱਖਿਆ ਹੈ, ਜਿਸ ਦੇ ਨਤੀਜੇ ਵਜੋਂ ਪੈਰਿਸ ਵਿਚ ਚੰਗੇ ਨਤੀਜੇ ਮਿਲੇ।’’


author

Tarsem Singh

Content Editor

Related News