ਸੋਸ਼ਲ ਡਿਸਟੇਂਸਿੰਗ ਅਪਣਾਏਗਾ ਇਹ ਸਟੇਡੀਅਮ, ਇੰਨੇ ਦਰਸ਼ਕਾਂ ਸਾਹਮਣੇ ਹੋਵੇਗਾ ਮੈਚ

Wednesday, May 20, 2020 - 01:33 PM (IST)

ਸੋਸ਼ਲ ਡਿਸਟੇਂਸਿੰਗ ਅਪਣਾਏਗਾ ਇਹ ਸਟੇਡੀਅਮ, ਇੰਨੇ ਦਰਸ਼ਕਾਂ ਸਾਹਮਣੇ ਹੋਵੇਗਾ ਮੈਚ

ਸਪੋਰਟਸ ਡੈਸਕ : ਇੰਗਲੈਂਡ ਦਾ ਓਲਡ ਟ੍ਰੈਫੋਰਡ ਕ੍ਰਿਕਟ ਮੈਦਾਨ ਕੋਰੋਨਾ ਵਾਇਰਸ ਮਹਾਮਾਰੀ ਨੂੰ ਰੋਕਣ ਲਈ ਲਾਗੂ ਕੀਤੇ ਗਏ ਲਾਕਡਾਊਨ ਤੋਂ ਬਾਅਦ ਖੇਡ ਸ਼ੁਰੂ ਹੋਣ 'ਤੇ ਪ੍ਰਸ਼ੰਸਕਾਂ ਨੂੰ ਸਟੇਡੀਅਮ ਵਿਚ ਲਿਆਉਣ ਦੀ ਯੋਜਨਾ ਬਣਾ ਰਿਹਾ ਹੈ। ਲੰਕਾਸ਼ਾਇਰ ਕ੍ਰਿਕਟ ਕਲੱਬ ਦੇ ਮੁੱਖ ਕਾਰਜਕਾਰੀ ਅਧਿਕਾਰੀ ਡੈਨੀਅਲ ਗਿਡਨੇ ਦਾ ਮੰਨਣਾ ਹੈ ਕਿ 26,000 ਦਰਸ਼ਕਾਂ ਦੀ ਸਮਰੱਥਾ ਵਾਲੇ ਇਸ ਸਟੇਡੀਅਮ ਵਿਚ ਘੱਟ ਤੋਂ ਘੱਟ 2000 ਦਰਸ਼ਕਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। 

PunjabKesari

ਇੰਗਲੈਂਡ ਵਿਚ ਵੱਡੇ ਪੱਧਰ 'ਤੇ ਸਭਾ ਕਰਨ 'ਤੇ ਰੋਕ ਹੈ ਨਾਲ ਹੀ ਸਰਕਾਰ ਨੇ ਅਜੇ ਖੇਡ ਅਤੇ ਟ੍ਰੇਨਿੰਗ ਦੀ ਸਹੂਲਤ ਨੂੰ ਖੋਲ੍ਹਣ 'ਤੇ ਵੀ ਰੋਕ ਲਗਾ ਰੱਖੀ ਹੈ। ਗਿਡਨੇ ਨੇ ਮੀਡੀਆ ਨੂੰ ਕਿਹਾ ਕਿ ਮੈਨੂੰ ਉਮੀਦ ਹੈ ਕਿ ਅਸੀਂ ਅਗਸਤ ਦੇ ਆਖਰੀ ਜਾਂ ਸਤੰਬਰ ਵਿਚ ਦਰਸ਼ਕਾਂ ਦੇ ਬਿਨਾ ਘਰੇਲੂ ਕ੍ਰਿਕਟ ਸ਼ੁਰੂ ਕਰਨ ਸਕਦੇ ਹਾਂ। ਅਸੀਂ ਸੀਮਤ ਪ੍ਰਸ਼ੰਸਕਾਂ ਦੇ ਨਾਲ ਵੀ ਅਜਿਹਾ ਕਰ ਸਕਦੇ ਹਨ। ਉਸ ਨੇ ਕਿਹਾ ਕਈ ਵਾਰ ਤੁਸੀਂ ਨਾਂਹ-ਪੱਖੀ ਹੋ ਜਾਂਦੇ ਹੋ ਪਰ ਜਦੋਂ ਮੈਂ ਅਜਿਹੀ ਗੱਲ ਕਰ ਰਹਾਂ ਹਾਂ ਤਾਂ ਮੈਂ ਹਾਂ-ਪੱਖੀ ਹਾਂ। ਮੈਂ ਅਜਿਹੀ ਗੱਲ ਨਹੀਂ ਕਰ ਰਿਹਾ ਹਾਂ ਜੋ ਸੁਰੱਖਿਆ ਦੇ ਲਿਹਾਜ ਨਾਲ ਸੰਭਵ ਨਾ ਹੋਵੇ। 

PunjabKesari


author

Ranjit

Content Editor

Related News