ਸ਼੍ਰੀਲੰਕਾ ਕ੍ਰਿਕਟ ਟੀਮ ਦੇ ਇਸ ਖਿਡਾਰੀ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

Saturday, Mar 10, 2018 - 08:40 PM (IST)

ਸ਼੍ਰੀਲੰਕਾ ਕ੍ਰਿਕਟ ਟੀਮ ਦੇ ਇਸ ਖਿਡਾਰੀ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

ਕੋਲੰਬੋ— ਸ਼੍ਰੀਲੰਕਾ ਕ੍ਰਿਕਟਰ ਰਮੀਤ ਰਾਮਬੁਕਵੇਲਾ ਨੂੰ ਕਥਿਤ ਤੌਰ 'ਤੇ ਮਾਰਕੁੱਟ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ।
ਸ਼੍ਰੀਲੰਕਾ ਕ੍ਰਿਕਟਰ ਵਲੋਂ ਦੋ ਵਿਦਿਆਰਥੀਆਂ ਨਾਲ ਕੁੱਟਮਾਰ ਦੇ ਮਾਮਲੇ 'ਚ ਸ਼ੁੱਕਰਵਾਰ ਦੇਰ ਰਾਤ ਗ੍ਰਿਫਤਾਰ ਕੀਤਾ ਗਿਆ। ਸ਼੍ਰੀਲੰਕਾ ਪੁਲਸ ਨੇ ਵੀ ਕ੍ਰਿਕਟਰ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਕੋਲੰਬੋ 'ਚ ਨਵਾਲਾ ਰੋਡ 'ਤੇ ਰਾਮਬੁਕਵੇਲਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਨੂੰ ਅਲੁਥਕਾਡੇ ਮਜਿਸਟ੍ਰੇਟ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਸ਼੍ਰੀਲੰਕਾ ਕ੍ਰਿਕਟਰ ਨੂੰ 18 ਮਹੀਨੇ 'ਚ ਦੂਜੀ ਵਾਰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੂੰ ਪਹਿਲੇ ਮਾਮਲੇ 'ਚ ਕੋਲੰਬੋ 'ਚ ਕਾਰ ਦੁਰਘਟਨਾ ਦੇ ਦੋਸ਼ 'ਚ ਸਤੰਬਰ 2016 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਹ ਜੁਲਾਈ 2013 ਨੂੰ ਉਸ ਸਮੇਂਚਰਚਾ 'ਚ ਆ ਗਿਆ ਸੀ ਜਦੋ 35000 ਫੁੱਟ ਦੀ ਉਚਾਈ 'ਤੇ ਉਸ ਨੇ ਸ਼ਰਾਬ ਦੇ ਨਸ਼ੇ 'ਚ ਜਹਾਜ਼ 'ਚ ਜਬਰਨ ਕੈਬਿਨ ਦਾ ਦਰਵਾਜ਼ਾ ਖੋਲਣ ਦਾ ਯਤਨ ਕੀਤਾ ਸੀ।
ਉਹ ਉਸ ਸਮੇਂ ਸ਼੍ਰੀਲੰਕਾ ਏ ਟੀਮ ਦੇ ਨਾ ਵੈਸਟਇੰਡੀਜ਼ ਦੌਰੇ 'ਤੇ ਸੀ। ਰਾਮਬੁਕਵੇਲਾ ਸ਼੍ਰੀਲੰਕਾ ਦੀ ਅੰਡਰ-19 ਟੀਮ ਨਾਲ ਵੀ ਵਿਵਾਦ 'ਚ ਰਿਹਾ ਸੀ ਅਤੇ ਕਰੀਅਰ 'ਚ ਕਈ ਵਾਰ ਅਨੁਸ਼ਾਸਨੀ ਕਾਰਵਾਈ ਝੱਲ ਚੁੱਕਾ ਹੈ। ਸ਼੍ਰੀਲੰਕਾ ਕ੍ਰਿਕਟ ਬੋਰਡ (ਐੱਸ.ਐੱਲ.ਸੀ.) ਦੇ ਅਧਿਕਾਰੀ ਨੇ ਕਿਹਾ ਕਿ ਜੇਕਰ ਇਸ ਮਾਮਲੇ 'ਚ ਕ੍ਰਿਕਟਰ ਦੋਸ਼ੀ ਪਾਇਆ ਗਿਆ ਤਾਂ ਬੋਰਡ ਵੀ ਉਸ ਨੂੰ ਸਜਾ ਦੇ ਸਕਦਾ ਹੈ।


Related News