ਧਾਕੜ ਬੱਲੇਬਾਜ਼ ਨੇ ਲਿਆ'ਤੀ ਦੌੜਾਂ ਦੀ ਹਨੇਰੀ, 49 ਚੌਕਿਆਂ ਦੀ ਬਦੌਲਤ ਲਾਇਆ ਸ਼ਾਨਦਾਰ ਤੀਹਰਾ ਸੈਂਕੜਾ

Tuesday, Jul 08, 2025 - 11:11 AM (IST)

ਧਾਕੜ ਬੱਲੇਬਾਜ਼ ਨੇ ਲਿਆ'ਤੀ ਦੌੜਾਂ ਦੀ ਹਨੇਰੀ, 49 ਚੌਕਿਆਂ ਦੀ ਬਦੌਲਤ ਲਾਇਆ ਸ਼ਾਨਦਾਰ ਤੀਹਰਾ ਸੈਂਕੜਾ

ਬੁਲਵਾਓ– ਦੱਖਣੀ ਅਫਰੀਕਾ ਅਤੇ ਜ਼ਿੰਬਾਬਵੇ ਵਿਚਾਲੇ ਦੋ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਜ਼ਿੰਬਾਬਵੇ ਦੇ ਕਪਤਾਨ ਕ੍ਰੇਗ ਇਰਵਿਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦੱਖਣੀ ਅਫਰੀਕਾ ਦੇ ਕਪਤਾਨ ਵਿਆਨ ਮੂਲਡਰ ਨੇ ਟੈਸਟ ਕ੍ਰਿਕਟ ਦੇ ਇਤਿਹਾਸ ਦਾ 5ਵਾਂ ਸਭ ਤੋਂ ਵੱਡਾ ਵਿਅਕਤੀਗਤ ਸਕੋਰ ਬਣਾਉਂਦੇ ਹੋਏ 334 ਗੇਂਦਾਂ ਵਿਚ ਅਜੇਤੂ 367 ਦੌੜਾਂ ਦੀ ਪਾਰੀ ਖੇਡ ਕੇ ਰਿਕਾਰਡ ਬਣਾਇਆ।

ਮੂਲਡਰ ਨੇ ਇਸ ਪਾਰੀ ਵਿਚ 49 ਚੌਕੇ ਤੇ 4 ਛੱਕੇ ਲਾਉਂਦੇ ਹੋਏ 109.88 ਦੀ ਸਟ੍ਰਾਈਕ ਰੇਟ ਨਾਲ ਅਜੇਤੂ 367 ਦੌੜਾਂ ਬਣਾ ਕੇ ਟੈਸਟ ਕ੍ਰਿਕਟ ਵਿਚ ਤੀਹਰਾ ਸੈਂਕੜਾ ਬਣਾਉਣ ਵਾਲਾ ਦੂਜਾ ਦੱਖਣੀ ਅਫਰੀਕੀ ਬੱਲੇਬਾਜ਼ ਬਣਨ ਦੀ ਪ੍ਰਾਪਤੀ ਹਾਸਲ ਕੀਤੀ। ਉਸ ਤੋਂ ਪਹਿਲਾਂ ਹਾਸ਼ਿਮ ਅਮਲਾ ਨੇ 2012 ਵਿਚ ਅਜੇਤੂ 311 ਦੌੜਾਂ ਬਣਾਈਆਂ ਸਨ। ਹਾਲਾਂਕਿ ਉਹ ਬ੍ਰਾਇਨ ਲਾਰਾ ਦੀਆਂ ਅਜੇਤੂ 400 ਦੌੜਾਂ ਦੇ ਸਰਵੋਤਮ ਵਿਅਕਤੀਗਤ ਰਿਕਾਰਡ ਨੂੰ ਤੋੜਨ ਤੋਂ ਖੁੰਝ ਗਿਆ।

ਇਹ ਵੀ ਪੜ੍ਹੋ : ਇਹ ਵੀ ਪੜ੍ਹੋ : 'I love you Jaanu...' 4 ਲੱਖ ਰੁਪਏ ਖਰਚਾ ਲੱਗਣ ਮਗਰੋਂ ਸ਼ੰਮੀ ਦੀ ਸਾਬਕਾ ਪਤਨੀ ਦੀ ਪੋਸਟ ਨਾਲ ਮਚੀ ਤਰਥੱਲੀ

ਉਸ ਨੇ 297 ਗੇਂਦਾਂ ਵਿਚ ਆਪਣਾ ਤੀਹਰਾ ਸੈਂਕੜਾ ਪੂਰਾ ਕੀਤਾ। ਉਸਨੇ ਦੂਜਾ ਸਭ ਤੋਂ ਤੇਜ਼ ਸੈਂਕੜਾ ਬਣਾਇਆ। ਪਹਿਲੇ ਨੰਬਰ ’ਤੇ ਵਰਿੰਦਰ ਸਹਿਵਾਗ ਹੈ, ਜਿਸ ਨੇ 2008 ਵਿਚ ਦੱਖਣੀ ਅਫਰੀਕਾ ਵਿਰੁੱਧ 278 ਗੇਂਦਾਂ ਵਿਚ ਤਿਹਰਾ ਸੈਂਕੜਾ ਬਣਾਇਆ ਸੀ। ਲੰਚ ਤੋਂ ਪਹਿਲਾਂ ਮੂਲਡਰ ਲੈਨ ਹਟਨ ਦੇ 364 ਤੇ ਗੈਰੀ ਸੋਬਰਸ ਦੀਆਂ ਅਜੇਤੂ 365 ਦੌੜਾਂ ਨੂੰ ਪਾਰ ਕਰ ਗਿਆ। ਇਸਦੇ ਨਾਲ ਹੀ ਉਹ ਟੈਸਟ ਇਤਿਹਾਸ ਵਿਚ ਟਾਪ-5 ਵਿਅਕਤੀਗਤ ਸਕੋਰ ਬਣਾਉਣ ਵਾਲੇ ਬੱਲੇਬਾਜ਼ਾਂ ਵਿਚ ਸ਼ਾਮਲ ਹੋ ਗਿਆ। ਉਸ ਤੋਂ ਉੱਪਰ ਸਿਰਫ ਮਹੇਲਾ ਜੈਵਰਧਨੇ (374), ਬ੍ਰਾਇਨ ਲਾਰਾ (375), ਮੈਥਿਊ ਹੈਡਿਨ (380) ਤੇ ਬ੍ਰਾਇਨ ਲਾਰਾ (ਅਜੇਤੂ 400) ਹਨ।

ਦੱਖਣੀ ਅਫਰੀਕਾ ਨੇ 114 ਓਵਰਾਂ ਵਿਚ 5 ਵਿਕਟਾਂ ’ਤੇ 626 ਦੌੜਾਂ ਬਣਾ ਕੇ ਪਾਰੀ ਖਤਮ ਐਲਾਨ ਕੀਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News