ਇਸ ਗਲਤੀ ਕਾਰਨ ਵਿੰਡੀਜ਼ ਤੇ ਸ਼੍ਰੀਲੰਕਾ ''ਤੇ ਲੱਗਾ ਜੁਰਮਾਨਾ

Wednesday, Jul 03, 2019 - 10:31 PM (IST)

ਇਸ ਗਲਤੀ ਕਾਰਨ ਵਿੰਡੀਜ਼ ਤੇ ਸ਼੍ਰੀਲੰਕਾ ''ਤੇ ਲੱਗਾ ਜੁਰਮਾਨਾ

ਚੈਸਟਰ ਲੀ ਸਟ੍ਰੀਟ— ਵੈਸਟਇੰਡੀਜ਼ ਤੇ ਸ਼੍ਰੀਲੰਕਾ 'ਤੇ ਉਸਦੇ ਇਕ ਜੁਲਾਈ ਦੇ ਵਿਸ਼ਵ ਕੱਪ ਮੈਚ 'ਚ ਧੀਮੀ ਓਵਰ ਰਨ ਰੇਟ ਦੇ ਲਈ ਜੁਰਮਾਨਾ ਲਗਾਇਆ ਗਿਆ ਹੈ। ਵੈਸਟਇੰਡੀਜ਼ ਦੇ ਕਪਤਾਨ ਜੈਸਨ ਹੋਲਡਰ ਤੇ ਸ਼੍ਰੀਲੰਕਾ ਦੇ ਕਪਤਾਨ ਦਿਮੁਥ ਕਰੁਣਾਰਤਨੇ 'ਤੇ 40 ਫੀਸਦੀ ਦਾ ਜੁਰਮਾਨਾ ਲਗਾਇਆ ਗਿਆ ਹੈ ਜਦਕਿ ਬਾਕੀ ਖਿਡਾਰੀਆਂ 'ਤੇ 20 ਫੀਸਦੀ ਜੁਰਮਾਨਾ ਲਗਾਇਆ ਹੈ। ਦੋਵਾਂ ਟੀਮਾਂ ਨੇ ਨਿਰਧਾਰਿਤ ਟੀਚੇ ਤੋਂ 2 ਓਵਰ ਪਿੱਛੇ ਕੀਤੇ।
ਜ਼ਿਕਰਯੋਗ ਹੈ ਕਿ ਇਸ ਮੈਚ 'ਚ ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 6 ਵਿਕਟਾਂ 'ਤੇ 50 ਓਵਰਾਂ 'ਚ 338 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ 'ਚ ਵਿੰਡੀਜ਼ ਟੀਮ ਨੇ 9 ਵਿਕਟਾਂ 'ਤੇ 315 ਦੌੜਾਂ ਹੀ ਬਣਾ ਸਕੀ ਸੀ ਤੇ ਇਹ ਮੈਚ 23 ਦੌੜਾਂ ਨਾਲ ਹਾਰ ਗਈ ਸੀ।


author

Gurdeep Singh

Content Editor

Related News