ਪਾਕਿ ਦੇ ਇਸ ਕ੍ਰਿਕਟਰ ਨੇ ਕਿਹਾ ਧੋਨੀ ਨਹੀਂ ਇਹ ਹੈ ਵਧੀਆ ਵਿਕਟਕੀਪਰ

03/18/2018 2:31:28 AM

ਨਵੀਂ ਦਿੱਲੀ— ਪਾਕਿਸਤਾਨ ਦੇ ਖਿਡਾਰੀ ਹਮੇਸ਼ਾ ਤੋਂ ਹੀ ਵਿਵਾਦਾਂ 'ਚ ਰਹੇ ਹਨ। ਹੁਣ ਪਾਕਿਸਤਾਨ ਦੇ ਸਾਬਕਾ ਖਿਡਾਰੀ ਰਾਸ਼ਿਦ ਲਤੀਫ ਨੇ ਮਹਿੰਦਰ ਸਿੰਘ ਧੋਨੀ ਦੀ ਵਿਕਟਕੀਪਿੰਗ 'ਤੇ ਸਵਾਲ ਖੜ੍ਹੇ ਕਰ ਦਿੱਤੇ। ਉਨ੍ਹਾਂ ਨੇ ਦੱਖਣੀ ਅਫਰੀਕਾ ਦੇ ਕਿੰਵਟਨ ਡੀ ਕਾਕ ਨੂੰ ਧੋਨੀ ਤੋਂ ਵਧੀਆ ਵਿਕਟਕੀਪਰ ਦੱਸਿਆ ਹੈ। ਇਸ ਤੋਂ ਪਹਿਲਾ ਵੀ ਰਾਸ਼ਿਦ ਲਤੀਫ ਨੇ ਇਸ ਤਰ੍ਹਾਂ ਭਾਰਤੀ ਕ੍ਰਿਕਟਰ ਨੂੰ ਲੈ ਕੇ ਬਿਆਨਬਾਜ਼ੀ ਕੀਤੀ ਹੈ। ਪਿਛਲੇ ਸਾਲ ਆਈ. ਸੀ. ਸੀ. ਚੈਂਪੀਅਨਸ ਟਰਾਫੀ ਦੇ ਦੌਰਾਨ ਵਰਿੰਦਰ ਸਹਿਵਾਗ ਦੇ ਲਈ ਲਤੀਫ ਨੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਸੀ। ਲਤੀਫ ਨੇ ਧੋਨੀ ਨੂੰ ਲੈ ਕੇ ਕਿਹਾ ਕਿ ਕ੍ਰਿਕਟ ਦੇ ਦੂਤ ਹਮੇਸ਼ਾ ਬਣੇ ਰਹਿਣਗੇ ਪਰ ਵਧੀਆ ਵਿਕਟਕੀਪਰ ਨਹੀਂ ਹੈ।
ਹਾਲਾਂਕਿ ਲਤੀਫ ਨੇ ਇਹ ਵੀ ਕਿਹਾ ਕਿ ਧੋਨੀ ਸ਼ਾਂਤ ਸਭਾਅ ਵਾਲੇ ਇਨਸਾਨ ਹਨ ਤੇ ਉਨ੍ਹਾਂ ਨੇ ਭਾਰਤ ਦੇ ਲਈ 2 ਵਿਸ਼ਵ ਕੱਪ ਜਿੱਤੇ ਹਨ। ਇਸ ਤੋਂ ਇਲਾਵਾ ਉਸ ਨੂੰ ਕ੍ਰਿਕਟ ਦਾ ਦੂਤ ਵੀ ਦੱਸਿਆ ਪਰ ਵਧੀਆ ਵਿਕਟਕੀਪਰ ਦੀ ਗੱਲ ਆਉਦੇ ਹੀ ਆਪਣੇ ਸੁਰ ਬਦਲ ਲਏ। ਜ਼ਿਕਰਯੋਗ ਹੈ ਕਿ ਰਾਸ਼ਿਦ ਲਤੀਫ ਨੇ ਪਾਕਿਸਤਾਨ ਲਈ 11 ਸਾਲਾਂ ਤਕ ਕੌਮਾਂਤਰੀ ਕ੍ਰਿਕਟ ਖੇਡਿਆ ਪਰ ਰਿਕਾਰਡ ਦੇ ਲਿਹਾਜ ਨਾਲ ਉਨ੍ਹਾ ਦਾ ਕਰੀਅਰ ਬਹੁਤ ਖਰਾਬ ਰਿਹਾ। 37 ਟੈਸਟ ਮੈਚ ਖੇਡ ਕੇ ਉਸ ਨੇ ਸਿਰਫ 1381 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਵਨ ਡੇ 'ਚ ਉਨ੍ਹਾ ਨੇ 166 ਮੈਚ 'ਚ 1709 ਦੌੜਾਂ ਬਣਾਈਆਂ ਹਨ।


Related News