IPL ਤੋਂ ਇਕ ਮਹੀਨੇ ਪਹਿਲਾਂ ਸਵਾਈ ਮਾਨ ਸਿੰਘ ਸਟੇਡੀਅਮ ਤੇ RCA ਦਾ ਦਫਤਰ ਸੀਲ

Tuesday, Feb 27, 2024 - 06:22 PM (IST)

IPL ਤੋਂ ਇਕ ਮਹੀਨੇ ਪਹਿਲਾਂ ਸਵਾਈ ਮਾਨ ਸਿੰਘ ਸਟੇਡੀਅਮ ਤੇ RCA ਦਾ ਦਫਤਰ ਸੀਲ

ਸਪੋਰਟਸ ਡੈਸਕ : ਆਈ. ਪੀ. ਐੱਲ. ਤੋਂ ਇਕ ਮਹੀਨਾ ਪਹਿਲਾਂ ਰਾਜਸਥਾਨ ਖੇਡ ਕੌਂਸਲ ਨੇ ਸਵਾਈ ਮਾਨ ਸਿੰਘ ਸਟੇਡੀਅਮ ਨੂੰ ਸੀਲ ਕਰ ਦਿੱਤਾ ਹੈ। ਕੌਂਸਲ ਨੇ ਦਾਅਵਾ ਕੀਤਾ ਕਿ ਰਾਜਸਥਾਨ ਕ੍ਰਿਕਟ ਸੰਘ (ਆਰ. ਸੀ. ਏ.) ਨੇ ਬਕਾਇਆ ਭੁਗਤਾਨ ਸਮੇਤ ਆਪਣੀ ਦੇਣਦਾਰੀਆਂ ਨੂੰ ਪੂਰਾ ਨਹੀਂ ਕੀਤਾ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਕੌਂਸਲ ਨੇ ਸਟੇਡੀਅਮ ਦੇ ਇਲਾਵਾ ਆਰ. ਸੀ. ਏ. ਦਾ ਦਫਤਰ ਤੇ ਅਕਾਦਮੀ ਵੀ ਸੀਲ ਕਰ ਦਿੱਤੀ। 

ਇਹ ਵੀ ਪੜ੍ਹੋ : ਸਚਿਨ ਤੇਂਦੁਲਕਰ ਨੇ ਅਪਾਹਜ ਕ੍ਰਿਕਟਰ ਆਮਿਰ ਨਾਲ ਕੀਤੀ ਮੁਲਾਕਾਤ, ਦੇਖੋ ਵੀਡੀਓ

ਸ਼ੁਰੂਆਤੀ ਪ੍ਰੋਗਰਾਮ ਦੇ ਅਨੁਸਾਰ ਜੈਪੁਰ ਵਿਚ 24 ਤੇ 28 ਮਾਰਚ ਨੂੰ ਆਈ. ਪੀ. ਐੱਲ. ਮੈਚ ਹੋਣੇ ਹਨ। ਰਾਜਸਥਾਨ ਖੇਡ ਕੌਂਸਲ ਦੇ ਸਕੱਤਰ ਸੋਹਨ ਰਾਮ ਚੌਧਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਸੀਂ ਆਰ. ਸੀ. ਏ. ਨੂੰ ਕਈ ਵਾਰ ਨੋਟਿਸ ਭੇਜਿਆ ਪਰ ਸਾਨੂੰ ਕੋਈ ਜਵਾਬ ਨਹੀਂ ਮਿਲਿਆ। ਉਸ ਨੇ ਸਿਰਫ ਸਮਝੌਤੇ ਪੱਤਰ (ਐੱਮਓਯੂ) ਨੂੰ ਅੱਠ ਸਾਲ ਤੋਂ 10 ਸਾਲ ਤੱਕ ਵਧਾਉਣ ਲਈ ਜਵਾਬ ਦਿੱਤਾ। ਉਨ੍ਹਾਂ ਦੀਆਂ ਦੇਣਦਾਰੀਆਂ ਹਨ ਤੇ ਉਨ੍ਹਾਂ ਨੇ ਪੂਰਾ ਨਹੀਂ ਕੀਤਾ ਹੈ। ਅਸੀਂ ਮੁੱਦੇ ਦਾ ਹੱਲ ਖੋਜਣ ਲਈ ਆਰਸੀਬੀ ਦੇ ਨਾਲ ਬੈਠਕ ਕੀਤੀ ਸੀ। 

ਉਨ੍ਹਾਂ ਨੇ ਕਰੀਬ 200 ਕਰੋੜ ਰੁਪਏ ਮਿਲੇ ਸੀ ਪਰ ਸਾਨੂੰ ਦੱਸਿਆ ਗਿਆ ਕਿ ਉਨ੍ਹਾਂ ਨੂੰ ਕੋਈ ਰਾਸ਼ੀ ਨਹੀਂ ਮਿਲੀ ਹੈ। ਰਾਜਸਥਾਨ ਪ੍ਰੀਮੀਅਰ ਲੀਗ ਦੇ ਦੌਰਾਨ ਉਨ੍ਹਾਂ ਕੋਲ ਬਹੁਤ ਪੈਸਾ ਸੀ ਪਰ ਉਨ੍ਹਾਂ ਨੇ ਐਮਓਯੂ ਦਾ ਪਾਲਣ ਨਹੀਂ ਕੀਤਾ ਤੇ ਪੈਸਾ ਜਮ੍ਹਾ ਨਹੀਂ ਕਰਵਾਇਆ। ਇਸ ਲਈ ਸਾਨੂੰ ਇਹ ਕਾਰਵਾਈ ਕਰਨੀ ਪਈ। ਹਾਲਾਂਕਿ ਚੌਧਰੀ ਨੇ ਭਰੋਸਾ ਦਿੱਤਾ ਹੈ ਕਿ ਸਟੇਡੀਅਮ ਵਿਚ ਆਈ. ਪੀ. ਐੱਲ. ਮੈਚਾਂ ਤੇ ਇੱਥੇ ਹੋਣ ਵਾਲੇ ਹੋਰ ਮੈਚਾਂ ਦੀ ਮੇਜ਼ਬਾਨੀ ਕਰੇਗਾ। ਇਹ ਸਾਡਾ ਕੰਪਲੈਕਸ ਹੈ ਜਿਸ ਨੂੰ ਅਸੀਂ ਵਾਪਸ ਲੈ ਲਿਆ ਹੈ।

ਇਹ ਵੀ ਪੜ੍ਹੋ : WPL 2024: ਮੇਘਨਾ ਤੇ ਘੋਸ਼ ਦੇ ਅਰਧ ਸੈਂਕੜੇ, RCB ਨੇ UP ਵਾਰੀਅਰਜ਼ ਨੂੰ 2 ਦੌੜਾਂ ਨਾਲ ਹਰਾਇਆ

ਇਸ ਮਾਮਲੇ ਵਿਚ ਆਰਸੀਏ ਦੇ ਪ੍ਰਧਾਨ ਵੈਭਵ ਗਹਿਲੋਤ ਨੇ ਕਿਹਾ ਕਿ ਇਹ ਰਾਜਨੀਤੀ ਤੋਂ ਪ੍ਰੇਰਿਤ ਕਾਰਵਾਈ ਹੈ। ਸਾਨੂੰ ਜਵਾਬ ਦੇਣ ਲਈ ਸਮੇਂ ਨਹੀਂ ਦਿੱਤਾ ਗਿਆ। ਸਿਰਫ ਅੱਠ ਕਰੋੜ ਰੁਪਏ ਬਕਾਇਆ ਹੈ ਤੇ ਉਹ ਮਾਮਲਾ ਪੁਰਾਣਾ ਹੈ। ਅਚਾਨਕ ਉਸ ਮਾਮਲੇ ਨੂੰ ਲੈ ਕੇ ਆਈ. ਪੀ. ਐੱਲ. ਤੋਂ ਪਹਿਲਾਂ ਕੰਪਲੈਕਸ ਸੀਲ ਕਰ ਦੇਣਾ ਰਾਜਨੀਤਕ ਨੀਤੀ ਨੂੰ ਦਰਸਾਉਂਦਾ ਹੈ। ਅਸੀਂ ਇਸ ਮਾਮਲੇ ਵਿਚ ਵਿਚਾਰ ਕਰ ਕਾਨੂੰਨੀ ਕਦਮ ਚੁਕਾਂਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News