ਅਫਗਾਨਿਸਤਾਨ ਵਿਰੁੱਧ ਇਕ ਟੈਸਟ ਲਈ ਨਿਊਜ਼ੀਲੈਂਡ ਟੀਮ ਭਾਰਤ ਪਹੁੰਚੀ
Friday, Sep 06, 2024 - 10:26 AM (IST)

ਨਵੀਂ ਦਿੱਲੀ– ਅਫਗਾਨਿਸਤਾਨ ਵਿਰੁੱਧ ਗ੍ਰੇਟਰ ਨੋਇਡਾ ’ਚ 9 ਸਤੰਬਰ ਤੋਂ ਸ਼ੁਰੂ ਹੋ ਰਹੇ ਇਕਲੌਤੇ ਟੈਸਟ ਲਈ ਨਿਊਜ਼ੀਲੈਂਡ ਦੀ ਟੀਮ ਕੱਲ੍ਹ ਭਾਵ ਵੀਰਵਾਰ ਨੂੰ ਇਥੇ ਪਹੁੰਚ ਗਈ ਹੈ। ਦੋਵਾਂ ਟੀਮਾਂ ਵਿਚਾਲੇ ਇਹ ਪਹਿਲਾ ਟੈਸਟ ਹੋਵੇਗਾ। ਨਿਊਜ਼ੀਲੈਂਡ ਦੇ ਕਪਤਾਨ ਤੇਜ਼ ਗੇਂਦਬਾਜ਼ ਟਿਮ ਸਾਊਦੀ ਹਨ ਜਦਕਿ ਟੀਮ ’ਚ ਸਾਬਕਾ ਕਪਤਾਨ ਕੇਨ ਵਿਲੀਅਮਸਨ, ਡੇਵੇਨ ਕੋਂਵੇ, ਗਲੇਨ ਫਿਲਿਪਸ ਅਤੇ ਰਚਿਨ ਰਵਿੰਦਰ ਵਰਗੇ ਧਾਕੜ ਸ਼ਾਮਲ ਹਨ।
ਨਿਊਜ਼ੀਲੈਂਡ ਦੀ ਟੀਮ ’ਚ 5 ਸਪਿਨਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਟੀਮ ਦਾ ਪਹਿਲਾ ਅਭਿਆਸ ਸੈਸ਼ਨ ਸ਼ੁੱਕਰਵਾਰ ਨੂੰ ਹੋਵੇਗਾ। ਇਹ ਮੈਚ ਸ਼੍ਰੀਲੰਕਾ ਵਿਰੁੱਧ 2 ਮੈਚਾਂ ਦੀ ਲੜੀ ਦੀ ਤਿਆਰੀ ਲਈ ਮਹੱਤਵਪੂਰਨ ਹੋਵੇਗਾ। ਸ਼੍ਰੀਲੰਕਾ ਦੌਰੇ ਤੋਂ ਬਾਅਦ ਨਿਊਜ਼ੀਲੈਂਡ ਦੀ ਟੀਮ ਭਾਰਤ ’ਚ 3 ਟੈਸਟ ਮੈਚਾਂ ਦੀ ਲੜੀ ਖੇਡੇਗੀ, ਜੋ ਵਿਸ਼ਵ ਟੈਸਟ ਚੈਂਪੀਅਨਸ਼ਿਪ ਚੱਕਰ ਦਾ ਹਿੱਸਾ ਹੋਵੇਗੀ। ਇਹ 3 ਮੈਚ ਅਕਤੂਬਰ-ਨਵੰਬਰ ’ਚ ਬੈਂਗਲੁਰੂ, ਪੁਣੇ ਅਤੇ ਮੁੰਬਈ ’ਚ ਖੇਡੇ ਜਾਣਗੇ।