ਰਾਸ਼ਟਰੀ ਖੇਡ ਅਗਲੇ ਸਾਲ 4 ਤੋਂ 17 ਨਵੰਬਰ ਤੱਕ

10/28/2017 1:09:22 PM

ਪਣਜੀ, (ਬਿਊਰੋ)— ਗੋਆ ਖੇਡ ਅਥਾਰਿਟੀ ਨੇ 36ਵੀਂ ਰਾਸ਼ਟਰੀ ਖੇਡਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ ਜੋ ਅਗਲੇ ਸਾਲ ਚਾਰ ਤੋਂ 17 ਨਵੰਬਰ ਤੱਕ ਆਯੋਜਿਤ ਹੋਣਗੀਆਂ। ਸਾਲ 2011 'ਚ ਸੂਬੇ ਨੂੰ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਸੌਂਪੀ ਗਈ ਸੀ ਅਤੇ ਇਸ 30 ਮੁਕਾਬਲਿਆਂ ਵਾਲੀ ਪ੍ਰਤੀਯੋਗਿਤਾ ਦੀਆਂ ਤਰੀਕਾਂ 'ਤੇ ਬੇਯਕੀਨੀ ਬਣੀ ਹੋਈ ਸੀ ਜੋ ਕਾਫੀ ਵਾਰ ਮੁਲਤਵੀ ਕੀਤੇ ਜਾ ਚੁੱਕੇ ਸਨ। 

34ਵੇਂ ਪੜਾਅ ਦੀ ਮੇਜ਼ਬਾਨੀ ਝਾਰਖੰਡ ਜਦਕਿ 35ਵੇਂ ਪੜਾਅ ਦੀ ਮੇਜ਼ਬਾਨੀ ਕੇਰਲ ਨੇ ਕੀਤੀ ਸੀ, ਜਿਸ 'ਚ ਵੀ ਕਾਫੀ ਦੇਰੀ ਹੋਈ ਸੀ। ਇਸ 'ਚ ਗੋਆ ਦੀ ਇਸ ਪ੍ਰਤੀਯੋਗਿਤਾ ਦਾ ਆਯੋਜਨ ਕਰਨ ਦੀ ਯੋਜਨਾ ਪ੍ਰਭਾਵਿਤ ਹੋਈ। 36ਵੀਂ ਰਾਸ਼ਟਰੀ ਖੇਡ ਪਹਿਲੀ ਨੰਬਰ 2016 'ਚ ਆਯੋਜਿਤ ਕੀਤੀ ਜਾਣੀ ਸੀ ਪਰ ਗੋਆ ਪ੍ਰਸ਼ਾਸਕਾਂ ਨੇ ਸੂਬੇ 'ਚ ਚੋਣਾਂ ਦੇ ਚਲਦੇ ਇਸ ਦੀ ਤਰੀਕ ਅੱਗੇ ਵਧਾਉਣ ਦੀ ਬੇਨਤੀ ਕੀਤੀ ਸੀ।


Related News