ਟੀ-20 ਦਾ ਸਭ ਤੋਂ ਅਨੋਖਾ ਰਿਕਾਰਡ, ਕ੍ਰਿਕਟ ਇਤਿਹਾਸ 'ਚ ਅੱਜ ਤੱਕ ਨਹੀਂ ਹੋਇਆ ਅਜਿਹਾ ਕਾਰਨਾਮਾ

Saturday, Nov 30, 2024 - 05:15 PM (IST)

ਸਪੋਰਟਸ ਡੈਸਕ- ਸਈਅਦ ਮੁਸ਼ਤਾਕ ਅਲੀ ਟਰਾਫੀ (SMAT) 2024 ਦੌਰਾਨ ਦਿੱਲੀ ਕ੍ਰਿਕਟ ਟੀਮ ਨੇ ਅਜਿਹਾ ਵਿਸ਼ਵ ਰਿਕਾਰਡ ਬਣਾਇਆ ਕਿ ਕ੍ਰਿਕਟ ਜਗਤ ਵੀ ਹੈਰਾਨ ਰਹਿ ਗਿਆ। ਦਿੱਲੀ ਨੇ ਮਨੀਪੁਰ ਖਿਲਾਫ ਖੇਡੇ ਗਏ ਟੀ-20 ਮੈਚ 'ਚ ਨਵੀਂ ਮਿਸਾਲ ਕਾਇਮ ਕੀਤੀ, ਜਦੋਂ ਟੀਮ ਦੇ ਸਾਰੇ 11 ਖਿਡਾਰੀਆਂ ਨੇ ਗੇਂਦਬਾਜ਼ੀ ਕੀਤੀ। ਟੀ-20 ਕ੍ਰਿਕਟ 'ਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ। ਇਸ ਮੈਚ 'ਚ ਦਿੱਲੀ ਦੇ ਕਪਤਾਨ ਆਯੂਸ਼ ਬਡੋਨੀ ਨੇ ਵਿਕਟਕੀਪਿੰਗ ਦੇ ਨਾਲ-ਨਾਲ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਵੀ ਸੰਭਾਲੀ। ਕੁੱਲ ਮਿਲਾ ਕੇ ਦਿੱਲੀ ਦੇ 11 ਖਿਡਾਰੀਆਂ ਨੇ ਮਣੀਪੁਰ ਖਿਲਾਫ ਗੇਂਦਬਾਜ਼ੀ ਕੀਤੀ, ਜਿਸ ਨਾਲ ਇਹ ਰਿਕਾਰਡ ਬਣਿਆ।

ਇਹ ਵੀ ਪੜ੍ਹੋ : ਓਹ ਤੇਰੀ! ਅਰਸ਼ਦੀਪ ਨੂੰ ਇਕ ਗੇਂਦ ਲਈ ਮਿਲਣਗੇ ਇੰਨੇ ਲੱਖ, ਪੰਜਾਬ ਕਿੰਗਜ਼ ਨੇ ਵਰ੍ਹਾਇਆ ਅੰਨ੍ਹੇਵਾਹ ਪੈਸਾ

ਮੈਚ ਕਿਹੋ ਜਿਹਾ ਰਿਹਾ?
ਦਿੱਲੀ ਦੀ ਟੀਮ 'ਚ ਹਰਸ਼ ਤਿਆਗੀ, ਦਿਗਵੇਸ਼ ਰਾਠੀ ਅਤੇ ਮਯੰਕ ਰਾਵਤ ਨੇ ਤਿੰਨ-ਤਿੰਨ ਓਵਰ ਸੁੱਟੇ, ਜਦਕਿ ਆਯੂਸ਼ ਸਿੰਘ, ਅਖਿਲ ਚੌਧਰੀ ਅਤੇ ਆਯੂਸ਼ ਬਦੋਨੀ ਨੇ ਦੋ-ਦੋ ਓਵਰ ਸੁੱਟੇ। ਬਾਕੀ ਖਿਡਾਰੀਆਂ ਵਿੱਚ ਆਰੀਅਨ ਰਾਣਾ, ਹਿੰਮਤ ਸਿੰਘ, ਪ੍ਰਿਅੰਸ਼ ਆਰੀਆ, ਯਸ਼ ਢੁਲ ਅਤੇ ਅਨੁਜ ਰਾਵਤ ਨੇ ਇੱਕ-ਇੱਕ ਓਵਰ ਸੁੱਟੇ। ਮਣੀਪੁਰ ਦੀ ਟੀਮ 20 ਓਵਰਾਂ 'ਚ ਅੱਠ ਵਿਕਟਾਂ ਦੇ ਨੁਕਸਾਨ 'ਤੇ 120 ਦੌੜਾਂ ਹੀ ਬਣਾ ਸਕੀ। ਇਸ ਦੌਰਾਨ ਦਿੱਲੀ ਦੇ ਗੇਂਦਬਾਜ਼ਾਂ ਦੀ ਯੋਜਨਾ ਅਤੇ ਰਣਨੀਤੀ ਨੇ ਮਣੀਪੁਰ ਦੇ ਬੱਲੇਬਾਜ਼ਾਂ ਨੂੰ ਲਗਾਤਾਰ ਦਬਾਅ 'ਚ ਰੱਖਿਆ, ਜਿਸ ਕਾਰਨ ਮਨੀਪੁਰ ਦੀ ਸਕੋਰ ਬਣਾਉਣ ਦੀ ਰਫ਼ਤਾਰ ਮੱਠੀ ਪੈ ਗਈ। ਇਸ ਮੈਚ 'ਚ ਮਣੀਪੁਰ ਨੇ 120 ਦੌੜਾਂ ਬਣਾਈਆਂ। ਜਵਾਬ 'ਚ ਆਯੁਸ਼ ਬਦੋਨੀ ਦੀ ਕਪਤਾਨੀ ਵਾਲੀ ਦਿੱਲੀ ਦੀ ਟੀਮ ਨੇ 6 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। 

ਇਹ ਵੀ ਪੜ੍ਹੋ : ਕੌਣ ਸੰਭਾਲੇਗਾ ਪੰਜਾਬ ਦੀ ਕਮਾਨ? IPL 2025 'ਚ ਨਵੀਂ ਟੀਮ ਤੋਂ ਟਰਾਫ਼ੀ ਦੀ ਆਸ

ਇਹ ਮੈਚ ਟੀ-20 ਕ੍ਰਿਕਟ ਦੇ ਇਤਿਹਾਸ ਵਿੱਚ ਦਰਜ ਹੋ ਗਿਆ
ਮਨੀਪੁਰ ਦੀ ਟੀਮ ਨੂੰ ਸ਼ੁਰੂਆਤ 'ਚ ਹੀ ਭਾਰੀ ਝਟਕਾ ਲੱਗਾ, ਜਦੋਂ ਉਸ ਨੇ 41 ਦੌੜਾਂ 'ਤੇ ਛੇ ਵਿਕਟਾਂ ਗੁਆ ਦਿੱਤੀਆਂ। ਇਸ ਤੋਂ ਬਾਅਦ ਕਪਤਾਨ ਰੇਕਸ ਰਾਜਕੁਮਾਰ ਅਤੇ ਵਿਕਟਕੀਪਰ ਅਹਿਮਦ ਸ਼ਾਹ ਨੇ ਟੀਮ ਨੂੰ ਕੁਝ ਹੱਦ ਤੱਕ ਸੰਭਾਲਿਆ, ਪਰ ਮਨੀਪੁਰ ਲਈ ਮੈਚ ਵਿੱਚ ਵੱਡਾ ਸਕੋਰ ਕਰਨਾ ਮੁਸ਼ਕਲ ਹੋ ਗਿਆ। ਅਹਿਮਦ ਸ਼ਾਹ ਨੇ ਸਭ ਤੋਂ ਵੱਧ 32 ਦੌੜਾਂ ਬਣਾਈਆਂ ਜਦਕਿ ਉਲੇਨਯਈ ਨੇ 19 ਦੌੜਾਂ ਦਾ ਯੋਗਦਾਨ ਪਾਇਆ। ਹਾਲਾਂਕਿ ਹੇਠਲੇ ਮੱਧਕ੍ਰਮ ਦੇ ਬੱਲੇਬਾਜ਼ਾਂ ਦੇ ਛੋਟੇ ਯੋਗਦਾਨ ਕਾਰਨ ਮਣੀਪੁਰ ਦਾ ਸਕੋਰ 120 ਤੱਕ ਪਹੁੰਚ ਸਕਿਆ। ਇਸ ਰੋਮਾਂਚਕ ਅਤੇ ਅਨੋਖੇ ਮੈਚ ਤੋਂ ਬਾਅਦ ਦਿੱਲੀ ਦਾ ਨਾਂ ਟੀ-20 ਕ੍ਰਿਕਟ ਦੇ ਇਤਿਹਾਸ 'ਚ ਦਰਜ ਹੋ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tarsem Singh

Content Editor

Related News