ਪੁਰਾਣੀਆਂ ਯਾਦਾਂ ''ਚ ਗੁਆਚੇ ਯੁਵੀ, ਸ਼ੇਅਰ ਕੀਤੀ ਇਹ ਖਾਸ ਤਸਵੀਰ

Monday, May 25, 2020 - 08:04 PM (IST)

ਪੁਰਾਣੀਆਂ ਯਾਦਾਂ ''ਚ ਗੁਆਚੇ ਯੁਵੀ, ਸ਼ੇਅਰ ਕੀਤੀ ਇਹ ਖਾਸ ਤਸਵੀਰ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੇ ਪੁਰਾਣੀ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਇਕ ਫੋਟੋ ਸ਼ੇਅਰ ਕੀਤੀ ਹੈ। ਇਹ ਇਸ ਸਮੇਂ ਦੀ ਤਸਵੀਰ ਹੈ ਜਦੋਂ ਮੋਬਾਈਲ ਫੋਨ ਅੱਜ ਦੀ ਤਰ੍ਹਾਂ ਆਮ ਨਹੀਂ ਸਨ। ਜਿਸ 'ਚ ਉਹ ਵੀ. ਵੀ. ਐੱਸ. ਲਕਸ਼ਮਣ, ਵਰਿੰਦਰ ਸਹਿਵਾਗ, ਆਸ਼ੀਸ਼ ਨੇਹਰਾ ਪਬਲਿਕ ਟੈਲੀਫੋਨ ਬੂਥ ਤੋਂ ਫੋਨ ਕਰ ਰਹੇ ਹਨ। ਇਹ ਤਸਵੀਰ ਭਾਰਤ ਦੇ ਸ਼੍ਰੀਲੰਕਾ ਦੌਰੇ ਦੀ ਹੈ। ਯੁਵਰਾਜ ਨੇ ਇਸ ਪੋਸਟ ਦੇ ਨਾਲ ਲਿਖਿਆ- 'ਜਦੋ ਤੁਹਾਡੇ ਮਾਤਾ-ਪਿਤਾ ਬੁਰੇ ਪ੍ਰਦਰਸ਼ਨ ਤੋਂ ਬਾਅਦ ਤੁਹਾਨੂੰ ਮੋਬਾਈਲ ਫੋਨ ਬਿਲ ਭਰਨ ਤੋਂ ਇਨਕਾਰ ਕਰ ਦਿੰਦੇ ਹਨ। ਇਹ ਉਨ੍ਹਾਂ ਦਿਨਾਂ ਦੀ ਤਸਵੀਰ ਹੈ ਜਦੋਂ ਮੋਬਾਈਲ ਫੋਨ ਨਹੀਂ ਹੁੰਦੇ ਸਨ।'


ਹਰਭਜਨ ਸਿੰਘ ਨੇ ਇਸ ਪੋਸਟ 'ਤੇ ਪ੍ਰਤੀਕਿਰਿਆ ਦਿੱਤੀ ਤੇ ਪੁੱਛਿਆ : 'ਫ੍ਰੀ ਕਾਲ?'

PunjabKesari
ਯੁਵਰਾਜ ਨੇ ਇਸ 'ਤੇ ਜਵਾਬ ਦਿੱਤਾ- 'ਸ਼੍ਰੀਲੰਕਾ ਤੋਂ ਭਾਰਤ ਦਾ ਕਾਲਿੰਗ ਕਾਲ! ਹਾਂਜੀ ਮਾਤਾ ਮੈਂ ਪਹੁੰਚਿਆ ਤੇ ਆਸ਼ੂ (ਨੇਹਰਾ) ਸ਼ਾਇਦ ਕਹਿ ਰਹੇ ਸਨ ਅਬੇ ਸੁਣ, ਯੁਵਰਾਜ ਆ ਗਿਆ ਹੈ ਹੁਣ ਮੈਂ ਮੈਚ ਤੋਂ ਬਾਅਦ ਫੋਨ ਕਰਾਂਗਾ! ਚੱਲ ਬਾਏ।' ਭਾਰਤੀ ਟੀਮ ਦੇ ਇਸ ਸਾਬਕਾ ਆਲਰਾਊਂਡਰ ਨੇ ਹਾਲ ਹੀ 'ਚ ਸਚਿਨ ਤੇਂਦੁਲਕਰ, ਹਰਭਜਨ ਸਿੰਘ ਤੇ ਰੋਹਿਤ ਸ਼ਰਮਾ ਨੂੰ 'ਕੀਪ ਇੰਟ ਅੱਪ' ਚੈਲੰਜ਼ ਦਿੱਤਾ ਸੀ। ਖੱਬੇ ਹੱਥ ਦੇ ਇਸ ਖਿਡਾਰੀ ਨੇ ਭਾਰਤ ਦੇ ਲਈ ਅੰਤਰਰਾਸ਼ਟਰੀ ਕ੍ਰਿਕਟ 'ਚ 40 ਟੈਸਟ, 304 ਵਨ ਡੇ ਅੰਤਰਰਾਸਟਰੀ ਤੇ 58 ਟੀ-20 ਇੰਟਰਨੈਸ਼ਨਲ ਮੁਕਾਬਲੇ ਖੇਡੇ।


author

Gurdeep Singh

Content Editor

Related News