ਕੰਗਾਰੂਆਂ ਲਈ ''ਕਰੋ ਜਾਂ ਮਰੋ'' ਦਾ ਮੈਚ

09/24/2017 3:33:55 AM

ਇੰਦੌਰ— ਭਾਰਤ ਅਤੇ ਆਸਟਰੇਲੀਆ ਵਿਚਾਲੇ ਤੀਜਾ ਵਨਡੇ ਮੈਚ ਐਤਵਾਰ ਨੂੰ ਹੋਲਕਰ ਸਟੇਡੀਅਮ 'ਚ ਖੇਡਿਆ ਜਾਵੇਗਾ। ਦੂਜੇ ਪਾਸੇ ਖਿਡਾਰੀਆਂ ਦੇ ਮਾੜੇ ਪ੍ਰਦਰਸ਼ਨ ਤੋਂ ਨਿਰਾਸ਼ ਆਸਟ੍ਰੇਲੀਆਈ ਕਪਤਾਨ ਸਟੀਵ ਸਮਿਥ ਦੀ ਟੀਮ ਲਈ ਇਹ ਮੈਚ 'ਕਰੋ ਜਾਂ ਮਰੋ' ਦਾ ਹੋਵੇਗਾ, ਜੇ ਹਾਰ ਮਿਲੀ ਤਾਂ ਸੀਰੀਜ਼ ਹੀ ਹੱਥੋਂ ਚਲੀ ਜਾਏਗੀ। ਆਸਟ੍ਰੇਲੀਆਈ ਟੀਮ ਦਾ ਵਿਦੇਸ਼ੀ ਜ਼ਮੀਨ 'ਤੇ ਲਗਾਤਾਰ ਮੈਚ ਹਾਰਨ ਨਾਲ ਪਹਿਲਾਂ ਹੀ ਹੌਸਲਾ ਟੁੱਟ ਗਿਆ ਹੈ ਅਤੇ ਉਹ ਇੰਦੌਰ 'ਚ ਜਿੱਤ ਨਾਲ ਇਸ ਸ਼ਰਮਿੰਦਗੀ ਨੂੰ ਟਾਲਣ ਦੀ ਕੋਸ਼ਿਸ਼ ਕਰੇਗੀ। ਸਮਿਥ ਨੇ ਪਿਛਲੇ ਮੈਚ ਦੀ ਹਾਰ ਲਈ ਬੱਲੇਬਾਜ਼ਾਂ ਨੂੰ ਲਤਾੜਿਆ ਸੀ। ਉਥੇ ਹੀ ਗੇਂਦਬਾਜ਼ਾਂ 'ਤੇ ਵੀ ਸਮਿਥ ਅਹਿਮ ਫੈਸਲਾ ਕਰ ਸਕਦੇ ਹਨ। ਉਨ੍ਹਾਂ ਨੇ ਪਿਛਲੇ ਮੈਚ 'ਚ 2 ਬਦਲਾਅ ਕੀਤੇ ਸਨ ਅਤੇ ਇਸ ਮਹੱਤਵਪੂਰਨ ਮੈਚ 'ਚ ਵੀ ਉਹ ਕੁਝ ਤਬਦੀਲੀਆਂ ਨਾਲ ਉਤਰ ਸਕਦੇ ਹਨ।
ਫਿੰਚ ਦੇ ਖੇਡਣ ਦੀ ਸੰਭਾਵਨਾ
ਡੇਵਿਡ ਵਾਰਨਰ ਦੇ ਆਪਣੀ ਸਮਰੱਥਾ ਮੁਤਾਬਕ ਪ੍ਰਦਰਸ਼ਨ ਨਾ ਕਰ ਸਕਣ ਅਤੇ ਹਿਲਟਨ ਕਾਰਟਰਾਈਟ ਦੀ ਅਸਫਲਤਾ ਨੂੰ ਦੇਖਦੇ ਹੋਏ ਆਸਟ੍ਰੇਲੀਆ ਤੀਜੇ ਵਨ ਡੇ ਤੋਂ ਪਹਿਲਾਂ ਆਰੋਨ ਫਿੰਚ ਦੀ ਵਾਪਸੀ ਨੂੰ ਲੈ ਕੇ ਬੇਤਾਬ ਹੈ, ਜਿਸ ਨੇ ਸ਼ਨੀਵਾਰ ਨੂੰ ਇਥੇ ਨੈੱਟ 'ਤੇ ਜਮ ਕੇ ਅਭਿਆਸ ਵੀ ਕੀਤਾ। ਫਿੰਚ ਮਾਸਪੇਸ਼ੀਆਂ 'ਚ ਖਿਚਾਅ ਕਾਰਨ ਪਹਿਲਾਂ 2 ਵਨਡੇ 'ਚ ਨਹੀਂ ਖੇਡ ਸਕਿਆ ਸੀ।


Related News