ਰੀਅਲ ਕਸ਼ਮੀਰ ਐਫ. ਸੀ. ਅਤੇ ਦਿੱਲੀ ਐਫ. ਸੀ. ਵਿਚਾਲੇ ਮੈਚ ਰਿਹਾ ਡਰਾਅ
Sunday, Mar 17, 2024 - 06:20 PM (IST)
ਸ਼੍ਰੀਨਗਰ, (ਭਾਸ਼ਾ) ਰੀਅਲ ਕਸ਼ਮੀਰ ਐਫ. ਸੀ. ਨੂੰ ਐਤਵਾਰ ਨੂੰ ਆਪਣੇ ਘਰੇਲੂ ਮੈਦਾਨ ਵਿਚ ਆਈ ਲੀਗ ਦੇ ਇਕ ਮਹੱਤਵਪੂਰਨ ਮੈਚ ਵਿਚ ਦਿੱਲੀ ਐਫ. ਸੀ. ਨਾਲ 1-1 ਨਾਲ ਡਰਾਅ ਖੇਡਣ ਤੋਂ ਬਾਅਦ ਅੰਕ ਸਾਂਝੇ ਕਰਨੇ ਪਏ। ਰੀਅਲ ਕਸ਼ਮੀਰ ਐਫ. ਸੀ. ਲਈ ਇਹ ਲਗਾਤਾਰ ਤੀਜਾ ਡਰਾਅ ਸੀ। ਦੋਵੇਂ ਗੋਲ ਦੂਜੇ ਹਾਫ 'ਚ ਹੋਏ। ਦਿੱਲੀ ਐਫਸੀ ਲਈ ਗੁਰਤੇਜ ਸਿੰਘ ਨੇ 52ਵੇਂ ਮਿੰਟ ਵਿੱਚ ਗੋਲ ਕਰਕੇ ਆਪਣੀ ਟੀਮ ਨੂੰ ਬੜ੍ਹਤ ਦਿਵਾਈ ਪਰ ਟੀਮ ਨੇ 82ਵੇਂ ਮਿੰਟ ਵਿੱਚ ਆਤਮਘਾਤੀ ਗੋਲ ਕਰਕੇ ਇਹ ਬੜ੍ਹਤ ਗੁਆ ਦਿੱਤੀ। ਇਸ ਡਰਾਅ ਨਾਲ ਰੀਅਲ ਕਸ਼ਮੀਰ ਦੀ ਟੀਮ 20 ਮੈਚਾਂ ਵਿੱਚ 36 ਅੰਕਾਂ ਨਾਲ ਸੂਚੀ ਵਿੱਚ ਦੂਜੇ ਸਥਾਨ ’ਤੇ ਹੈ। ਕੋਲਕਾਤਾ ਦੀ ਮੋਹਮੇਡਨ ਸਪੋਰਟਿੰਗ 19 ਮੈਚਾਂ 'ਚ 44 ਅੰਕਾਂ ਨਾਲ ਚੋਟੀ 'ਤੇ ਹੈ। ਦਿੱਲੀ ਐਫ. ਸੀ. ਦੇ 20 ਮੈਚਾਂ ਵਿੱਚ 23 ਅੰਕ ਹਨ, ਜਿਸ ਕਾਰਨ ਉਹ ਨੌਵੇਂ ਸਥਾਨ ’ਤੇ ਹੈ।