ਪੰਡਯਾ ਦੇ ਘਰ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ, ਪ੍ਰੈਗਨੇਂਟ ਹੈ ਨਤਾਸ਼ਾ
Sunday, May 31, 2020 - 09:07 PM (IST)

ਨਵੀਂ ਦਿੱਲੀ— ਭਾਰਤੀ ਟੀਮ ਦੇ ਆਲਰਾਊਂਡਰ ਖਿਡਾਰੀ ਹਾਰਦਿਕ ਪੰਡਯਾ ਜਲਦ ਹੀ ਪਿਤਾ ਬਣਨ ਵਾਲੇ ਹਨ। ਅੱਜ ਸ਼ਾਮ ਇੰਸਟਾਗ੍ਰਾਮ 'ਤੇ ਉਨ੍ਹਾਂ ਨੇ ਆਪਣੀ ਮੰਗੇਤਰ ਨਤਾਸ਼ਾ ਸਟੈਂਕੋਵਿਚ ਦੇ ਨਾਲ ਆਪਣੀਆਂ 4 ਤਸਵੀਰਾਂ ਸ਼ੇਅਰ ਕੀਤੀਆਂ, ਜਿਸ 'ਚ ਇਕ 'ਚੋਂ ਨਤਾਸ਼ਾ ਗਰਭਵਤੀ ਦਿਖ ਰਹੀ ਹੈ। ਇਸ ਕਪਲ ਦੀ ਅਗਲੀ ਤਸਵੀਰ 'ਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਦੋਵਾਂ ਨੇ ਹਾਲ ਹੀ 'ਚ ਵਿਆਹ ਵੀ ਕਰ ਲਿਆ ਹੈ। ਹਾਰਦਿਕ ਤੇ ਨਤਾਸ਼ਾ ਦੀ ਬਾਕੀ ਦੀਆਂ 2 ਤਸਵੀਰਾਂ ਪੁਰਣੀਆਂ ਹਨ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਇਸ ਆਲਰਾਊਂਡਰ ਖਿਡਾਰੀ ਨੇ ਲਿਖਿਆ-'ਨਤਾਸ਼ਾ ਤੇ ਮੇਰਾ ਸਫਰ ਸ਼ਾਨਦਾਰ ਰਿਹਾ ਹੈ ਤੇ ਹੁਣ ਸਾਡਾ ਇਹ ਸਫਰ ਹੋਰ ਬਿਹਤਰ ਹੋਣ ਵਾਲਾ ਹੈ। ਅਸੀਂ ਜਲਦ ਹੀ ਇਕ ਨਵੇਂ ਜੀਵਨ ਦਾ ਸਵਾਗਤ ਕਰਨ ਦੇ ਲਈ ਉਤਸ਼ਾਹਿਤ ਹਾਂ। ਅਸੀਂ ਆਪਣੇ ਜੀਵਨ ਦੇ ਇਕ ਨਵੇਂ ਫੇਸ ਨੂੰ ਲੈ ਕੇ ਬਹੁਤ ਖੁਸ਼ ਹਾਂ ਤੇ ਤੁਹਾਡੀਆਂ ਦੁਆਵਾਂ ਤੇ ਆਸ਼ੀਰਵਾਦ ਚਾਹੁੰਦੇ ਹਾਂ।
ਨਵੇਂ ਸਾਲ ਦੇ ਮੌਕੇ 'ਤੇ ਇਸ ਕਪਲ ਨੇ ਅਚਾਨਕ ਮੰਗਣੀ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਮਾਰਚ 'ਚ ਜਦੋਂ ਪੂਰੇ ਦੇਸ਼ 'ਚ ਲਾਕਡਾਊਨ ਦਾ ਐਲਾਨ ਹੋਇਆ ਤਾਂ ਉਦੋਂ ਤੋਂ ਹੀ ਹਾਰਦਿਕ ਪੰਡਯਾ ਆਪਣੇ ਘਰ 'ਚ ਆਪਣੀ ਮੰਗੇਤਰ ਤੇ ਆਪਣੇ ਵੱਡੇ ਭਰਾ ਕੁਰਣਾਲ ਪੰਡਯਾ ਤੇ ਭਾਬੀ ਦੇ ਨਾਲ ਇਕ ਘਰ 'ਚ ਹੀ ਸੀ। ਹਾਲਾਂਕਿ ਇਸ ਕਪਲ ਦੀ ਇਕ ਤਸਵੀਰ ਤੋਂ ਲੱਗ ਰਿਹਾ ਹੈ ਕਿ ਦੋਵਾਂ ਨੇ ਲਾਕਡਾਊਨ ਦੇ ਵਿਚ ਵਿਆਹ ਵੀ ਕਰ ਲਿਆ ਹੈ ਪਰ ਹੁਣ ਤੱਕ ਇਨ੍ਹਾਂ ਨੇ ਇਸਦਾ ਕੋਈ ਐਲਾਨ ਨਹੀਂ ਕੀਤਾ ਹੈ। ਇਸ ਵਿਚ ਹਾਰਦਿਕ ਦੀ ਇਸ ਖੁਸ਼ੀ ਦੀ ਗੱਲ 'ਤੇ ਉਨ੍ਹਾਂ ਦੇ ਸਾਥੀ ਖਿਡਾਰੀ ਯੁਜਵੇਂਦਰ ਚਾਹਲ ਨੇ ਉਸ ਨੂੰ ਸਭ ਤੋਂ ਪਹਿਲਾਂ ਵਧਾਈ ਦਿੱਤੀ ਹੈ। ਇਸ ਤੋਂ ਇਲਾਵਾ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਹਾਰਦਿਕ ਨੂੰ ਵਧਾਈ ਦਿੰਦੇ ਹੋਏ ਲਿਖਿਆ—'ਤੁਹਾਨੂੰ ਦੋਵਾਂ ਨੂੰ ਸ਼ੁੱਭਕਾਮਨਾਵਾਂ। ਤੁਹਾਡੇ ਪਰਿਵਾਰ 'ਚ ਤੀਜੇ ਮੈਂਬਰ ਦੇ ਲਈ ਢੇਰ ਸਾਰਾ ਪਿਆਰ ਤੇ ਦੁਆਵਾਂ।' ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸਾਸ਼ਤਰੀ ਨੇ ਵੀ ਇਨ੍ਹਾਂ ਦੋਵਾਂ ਨੂੰ ਵਧਾਈ ਦਿੱਤੀ ਹੈ। ਇਸ ਤੋਂ ਇਲਾਵਾ ਟੀਮ ਦੇ ਕਈ ਹੋਰ ਖਿਡਾਰੀਆਂ ਨੇ ਵੀ ਵਧਾਈ ਦਿੱਤੀ ਹੈ।