ਭਾਰਤੀ ਮਹਿਲਾ ਵਾਲੀਬਾਲ ਟੀਮ ਚੈਲੇਂਜ ਕੱਪ ''ਚ ਪੰਜਵੇਂ ਸਥਾਨ ''ਤੇ ਰਹੀ

05/29/2024 6:16:54 PM

ਮਨੀਲਾ- ਭਾਰਤੀ ਮਹਿਲਾ ਵਾਲੀਬਾਲ ਟੀਮ 22 ਤੋਂ 29 ਮਈ ਤੱਕ ਆਯੋਜਿਤ ਏ.ਵੀ.ਸੀ. ਮਹਿਲਾ ਚੈਲੇਂਜ ਕੱਪ ਵਿਚ ਬੁੱਧਵਾਰ ਨੂੰ ਈਰਾਨ ਨੂੰ 3-0 ਨਾਲ ਹਰਾ ਕੇ ਪੰਜਵੇਂ ਸਥਾਨ 'ਤੇ ਰਹੀ। ਭਾਰਤ ਦੀ 25-17, 25-16, 25-11 ਦੀ ਜਿੱਤ ਵਿੱਚ ਕੈਪਟਨ ਜਿੰਨੀ, ‘ਬਲਾਕਰ’ ਸੂਰਿਆ, ਅਨੁਸ਼੍ਰੀ ਅਤੇ ਸ਼ਿਲਪਾ ਨੇ ਅਹਿਮ ਭੂਮਿਕਾ ਨਿਭਾਈ।
ਭਾਰਤ ਨੇ ਟੂਰਨਾਮੈਂਟ ਦੇ 2022 ਐਡੀਸ਼ਨ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।


Aarti dhillon

Content Editor

Related News