ਸਤੰਬਰ ''ਚ ਇੰਗਲੈਂਡ ਦਾ ਦੌਰਾ ਕਰ ਸਕਦੀ ਹੈ ਭਾਰਤੀ ਮਹਿਲਾ ਟੀਮ, ECB ਨੂੰ ਪੂਰੀ ਉਮੀਦ

5/22/2020 8:14:51 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਭਾਰੀ ਨੁਕਸਾਨ ਹੋਇਆ ਹੈ। ਮਾਰਚ ਦੇ ਦੂਜੇ ਹਫਤੇ ਤੋਂ ਬਾਅਦ ਕੌਮਾਂਤਰੀ ਪੱਧਰ 'ਤੇ ਕਿਸੇ ਵੀ ਸੀਰੀਜ਼ ਦਾ ਆਯੋਜਨ ਨਹੀਂ ਹੋਇਆ ਹੈ। ਹਾਲਾਂਕਿ ਇੰਗਲੈਂਡ ਸਮੇਤ ਕਈ ਦੇਸ਼ਾਂ ਨੇ ਜਲਦ ਤੋਂ ਜਲਦ ਨੁਕਸਾਨ ਤੋਂ ਉੱਭਰਨ ਦੇ ਲਈ ਕ੍ਰਿਕਟ ਨੂੰ ਦੁਬਾਰਾ ਸ਼ੁਰੂ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਇੰਗਲੈਂਡ ਐਡ ਵੇਲਸ ਕ੍ਰਿਕਟ ਬੋਰਡ ਦੀ ਮਹਿਲਾ ਕ੍ਰਿਕਟ ਦੀ ਪ੍ਰਬੰਧ ਨਿਰਦੇਸ਼ਕ ਕਲੇਰੀ ਕੋਨੋਰ ਨੇ ਕਿਹਾ ਕਿ ਭਾਰਤ ਦੇ ਮੁਅੱਤਲ ਕਰ ਦਿੱਤੇ ਗਏ ਦੌਰੇ ਦੀ ਮੇਜ਼ਬਾਨੀ ਦੀ ਉਮੀਦ ਹੈ। ਭਾਰਤੀ ਮਹਿਲਾ ਟੀਮ ਦਾ ਇੰਗਲੈਂਡ ਦੌਰਾ 25 ਜੂਨ ਤੋਂ ਸ਼ੁਰੂ ਹੋਣਾ ਸੀ, ਜੋ ਕੋਵਿਡ-19 ਮਹਾਮਾਰੀ ਦੇ ਕਾਰਨ ਮੁਅੱਤਲ ਕਰ ਦਿੱਤਾ ਗਿਆ। ਹਾਲਾਂਕਿ ਦੱਖਣੀ ਅਫਰੀਕਾ ਦੇ ਵਿਰੁੱਧ 2 ਟੀ-20 ਤੇ ਚਾਰ ਮੈਚਾਂ ਦਾ ਪਹਿਲਾਂ ਤੋਂ ਹੀ ਤੈਅ ਹੈ। ਕੋਨੋਰ ਨੇ ਕਿਹਾ ਕਿ ਸਾਨੂੰ ਭਾਰਤ ਤੇ ਦੱਖਣੀ ਅਫਰੀਕਾ ਵਿਰੁੱਧ ਇਸ ਗਰਮੀਆਂ 'ਚ ਇੰਗਲੈਂਡ ਮਹਿਲਾ ਟੀਮ ਨਾਲ ਸੀਰੀਜ਼ ਹੋਣ ਦੀ ਉਮੀਦ ਹੈ। ਹਾਲਾਂਕਿ ਬੀ. ਸੀ. ਸੀ. ਆਈ. ਵਲੋਂ ਇਸ 'ਤੇ ਅਜੇ ਤਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਇੰਗਲੈਂਡ ਕ੍ਰਿਕਟ ਬੋਰਡ ਨੇ ਵੀਰਵਾਰ ਤੋਂ 18 ਤੇਜ਼ ਗੇਂਦਬਾਜ਼ਾਂ ਨੂੰ ਨਵੀ ਗਾਈਡ ਲਾਈਨਸ ਦੇ ਤਹਿਤ ਟ੍ਰੇਨਿੰਗ ਕਰਨ ਦੀ ਆਗਿਆ ਦੇ ਦਿੱਤੀ ਹੈ। ਪੁਰਸ਼ ਟੀਮ ਦੀ ਰਾਹ 'ਤੇ ਚੱਲਦੇ ਹੋਏ ਮਹਿਲਾ ਟੀਮ ਦੀ ਖਿਡਾਰੀ ਵੀ ਇਕ ਹਫਤੇ ਦੇ ਅੰਦਰ ਮੈਦਾਨ 'ਤੇ ਕ੍ਰਿਕਟ ਦੀ ਟ੍ਰੇਨਿੰਗ ਸ਼ੁਰੂ ਕਰਨ ਦੇ ਲਈ ਉੱਤਰ ਸਕਦੇ ਹਨ। ਇੰਗਲੈਂਡ ਨੇ ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦੇ ਹੋਏ ਇਕ ਜੁਲਾਈ ਤੱਕ ਦੇਸ਼ 'ਚ ਕ੍ਰਿਕਟ ਦੇ ਆਯੋਜਨ 'ਤੇ ਰੋਕ ਲੱਗਾ ਰੱਖੀ ਹੈ। ਜੁਲਾਈ 'ਚ ਕ੍ਰਿਕਟ ਦੇ ਦੁਬਾਰਾ ਸ਼ੁਰੂ ਹੋਣ ਦੀ ਸੰਭਾਵਨਾ ਇਸ ਲਈ ਵੱਧ ਗਈ ਹੈ ਕਿਉਂਕਿ ਵੈਸਟਇੰਡੀਜ਼ ਤੇ ਪਾਕਿਸਤਾਨ ਟੈਸਟ ਸੀਰੀਜ਼ ਦੇ ਲਈ ਆਪਣੀ ਟੀਮਾਂ ਇੰਗਲੈਂਡ ਭੇਜਣ ਲਈ ਤਿਆਰ ਹੈ। ਇੰਗਲੈਂਡ ਦੀਆਂ ਕੋਸ਼ਿਸ਼ਾਂ ਕਿਸੇ ਤਰ੍ਹਾਂ ਨਾਲ ਕ੍ਰਿਕਟ ਨੂੰ ਦੁਬਾਰਾ ਸ਼ੁਰੂ ਕਰਨ ਦੀ ਹੈ। ਕਿਉਂਕਿ ਪੂਰਾ ਸੈਸ਼ਨ ਰੱਦ ਹੋਣ 'ਤੇ ਈ. ਸੀ. ਬੀ. ਨੂੰ ਕਰੀਬ 3 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਭੁਗਤਨਾ ਪੈ ਸਕਦਾ ਹੈ।


Gurdeep Singh

Content Editor Gurdeep Singh