ਭਾਰਤੀ ਮਹਿਲਾ ਹਾਕੀ ਟੀਮ ਨੀਦਰਲੈਂਡ ਤੇ ਦੱਖਣੀ ਅਫਰੀਕਾ ਨਾਲ ਭਿੜਨ ਲਈ 7 ਮੈਚਾਂ ਦੇ ਦੌਰੇ ’ਤੇ

01/15/2023 3:42:08 PM

ਬੈਂਗਲੁਰੂ (ਭਾਸ਼ਾ)–ਭਾਰਤੀ ਮਹਿਲਾ ਹਾਕੀ ਟੀਮ 16 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਸੱਤ ਮੈਚਾਂ ਦੇ ਅਭਿਆਸ ਦੌਰੇ ’ਤੇ ਦੱਖਣੀ ਅਫਰੀਕਾ ਜਾਵੇਗੀ, ਜਿਸ ਵਿਚ ਦੁਨੀਆ ਦੀ ਨੰਬਰ ਇਕ ਟੀਮ ਨੀਦਰਲੈਂਡ ਵਿਰੁੱਧ ਵੀ ਤਿੰਨ ਮੈਚ ਸ਼ਾਮਲ ਹਨ। ਸਵਿਤਾ ਪੂਨੀਆ ਦੀ ਅਗਵਾਈ ਵਾਲੀ ਟੀਮ ਮੇਜ਼ਬਾਨ ਦੱਖਣੀ ਅਫਰੀਕਾ ਨਾਲ ਕੇਪਟਾਊਨ ਵਿਚ 4 ਮੈਚ ਖੇਡੇਗੀ। 

ਸਵਿਤਾ ਨੇ ਕਿਹਾ,‘‘ਅਸੀਂ ਸਾਲਾਨਾ ਕੈਲੰਡਰ ਵਿਚ ਕਾਫੀ ਅਭਿਆਸ ਮੈਚ ਆਯੋਜਿਤ ਕਰਵਾਉਣ ਲਈ ਹਾਕੀ ਇੰਡੀਆ ਦੇ ਧੰਨਵਾਦੀ ਹਾਂ ਕਿਉਂਕਿ ਇਸ ਸਾਲ ਅਸੀਂ ਏਸ਼ੀਆਈ ਖੇਡਾਂ ਲਈ ਚੰਗੀ ਤਿਆਰੀ ਕਰਨ ਤੇ ਪੈਰਿਸ ਓਲੰਪਿਕ ਲਈ ਸਿੱਧੇ ਕੁਆਲੀਫਾਈ ਕਰਨ ’ਤੇ ਧਿਆਨ ਲਾ ਰਹੇ ਹਾਂ।’’

ਭਾਰਤੀ ਕਪਤਾਨ ਨੂੰ ਲੱਗਦਾ ਹੈ ਕਿ ਇਸ ਦੌਰੇ ਨਾਲ ਟੀਮ ਨੂੰ ਏਸ਼ੀਆਈ ਖੇਡਾਂ ਤੋਂ ਪਹਿਲਾਂ ਆਪਣੇ ਕਮਜ਼ੋਰ ਪੱਖਾਂ ਨੂੰ ਜਾਨਣ ਤੇ ਇਨ੍ਹਾਂ ’ਤੇ ਕੰਮ ਕਰਨ ਵਿਚ ਮਦਦ ਮਿਲੇਗੀ। ਉਸਨੇ ਕਿਹਾ,‘‘ਦੱਖਣੀ ਅਫਰੀਕਾ ਤੇ ਦੁਨੀਆ ਦੀ ਨੰਬਰ ਇਕ ਟੀਮ ਨੀਦਰਲੈਂਡ ਵਿਰੁੱਧ ਮੈਚ ਰਾਹੀਂ ਸਾਨੂੰ ਆਪਣੀ ਖੇਡ ਦੇ ਪੱਧਰ ਨੂੰ ਸੁਧਾਰਨ ਵਿਚ ਮਦਦ ਮਿਲੇਗੀ ਤੇ ਨਾਲ ਹੀ ਅਸੀਂ ਜਿਸ ਵਿਭਾਗ ਵਿਚ ਪਿਛੜ ਰਹੇ ਹਾਂ, ਉਸ ਨੂੰ ਵੀ ਅਸੀਂ ਪਤਾ ਕਰ ਸਕਾਂਗੇ।

ਬੈਂਗਲੁਰੂ ਵਿਚ ਦੋ ਹਫਤੇ ਦੇ ਕੈਂਪ ਤੋਂ ਬਾਅਦ ਅਸੀਂ ਇਸ ਦੌਰੇ ਲਈ ਚੰਗੀ ਤਰ੍ਹਾਂ ਨਾਲ ਤਿਆਰ ਹਾਂ।’’ ਸਵਿਤਾ ਦੀ ਅਗਵਾਈ ਵਿਚ ਟੀਮ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿਚ ਕਾਂਸੀ ਤਮਗਾ ਜਿੱਤਿਆ ਸੀ। ਉਸ ਨੇ ਕਿਹਾ, ‘‘ਖਿਡਾਰਨਾਂ 2022 ਵਿਚ ਹਾਕੀ ਲਈ ਚੰਗੇ ਸਾਲ ਤੋਂ ਬਾਅਦ ਆਤਮਵਿਸ਼ਵਾਸ ਨਾਲ ਭਰੀਆਂ ਹਨ ਤੇ ਅਸੀਂ ਚੰਗੇ ਪ੍ਰਦਰਸ਼ਨ ਨਾਲ ਸੈਸ਼ਨ ਦੀ ਸ਼ੁਰੂਆਤ ਕਰਨਾ ਚਾਹੁੰਦੇ ਹਾਂ।


Tarsem Singh

Content Editor

Related News