ਵੈਸਟਇੰਡੀਜ਼ ਖ਼ਿਲਾਫ਼ ਭਾਰਤੀ ਟੀਮ ਬਣਾ ਸਕਦੀ ਹੈ ਇਹ ਵੱਡੇ ਰਿਕਾਰਡ, ਵੇਖੋ ਪੂਰਾ ਵਨ-ਡੇ ਸ਼ਡਿਊਲ
Monday, Jan 31, 2022 - 06:11 PM (IST)
ਸਪੋਰਟਸ ਡੈਸਕ- ਭਾਰਤ ਨੂੰ ਘਰੇਲੂ ਸਰਜ਼ਮੀਂ 'ਤੇ ਵੈਸਟਇੰਡੀਜ਼ ਦੇ ਨਾਲ ਵਨ-ਡੇ ਤੇ ਟੀ-20 ਸੀਰੀਜ਼ ਖੇਡਣੀ ਹੈ। ਭਾਰਤ ਤੇ ਵੈਸਇੰਡੀਜ਼ ਦਰਮਿਆਨ ਪਹਿਲਾ ਵਨ-ਡੇ 6 ਫਰਵਰੀ ਨੂੰ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਕ੍ਰਿਕਟ ਲਈ ਕਾਫ਼ੀ ਮਾਇਨੇ ਰੱਖੇਗਾ ਕਿਉਂਕਿ ਇਹ ਇਕ ਇਤਿਹਾਸਕ ਵਨ-ਡੇ ਮੈਚ ਹੋਵੇਗਾ। ਇਸ ਨੂੰ ਇਸ ਲਈ ਇਤਿਹਾਸਕ ਮੈਚ ਕਿਹਾ ਜਾ ਰਿਹਾ ਹੈ ਕਿਉਂਕਿ ਵੈਸਟਇੰਡੀਜ਼ ਦੇ ਖ਼ਿਲਾਫ਼ ਭਾਰਤੀ ਟੀਮ ਆਪਣਾ 1000ਵਾਂ ਵਨ-ਡੇ ਮੈਚ ਖੇਡੇਗੀ।
ਵੈਸਟਇੰਡੀਜ਼ ਦੇ ਖ਼ਿਲਾਫ਼ ਜਿਵੇਂ ਹੀ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਟਾਸ ਕਰਨ ਲਈ ਆਉਣਗੇ ਤਾਂ ਉਹ ਇਸ ਪਲ ਦੇ ਗਵਾਹ ਬਣਨਗੇ। ਰੋਹਿਤ ਦੀ ਕਪਤਾਨੀ 'ਚ ਟੀਮ ਇੰਡੀਆ ਆਪਣਾ 1000ਵਾਂ ਵਨ-ਡੇ ਮੈਚ ਖੇਡੇਗੀ। ਭਾਰਤੀ ਟੀਮ 1000 ਵਨ-ਡੇ ਮੈਚ ਖੇਡਣ ਵਾਲੀ ਪਹਿਲੀ ਟੀਮ ਬਣ ਜਾਵੇਗੀ।
ਇਹ ਵੀ ਪੜ੍ਹੋ : ਗੋਲਡਨ ਬੁਆਏ ਨੀਰਜ ਚੋਪੜਾ ਨੇ PM ਮੋਦੀ ਦੇ ਇਸ ਫ਼ੈਸਲੇ ਦੀ ਕੀਤੀ ਸ਼ਲਾਘਾ
ਸਭ ਤੋਂ ਜ਼ਿਆਦਾ ਵਨ-ਡੇ ਮੈਚ ਖੇਡਣ ਵਾਲੀਆਂ ਟੀਮਾਂ
ਭਾਰਤ - 999 ਮੈਚ, ਜਿੱਤ 518, ਹਾਰ 431
ਆਸਟਰੇਲੀਆ - 958 ਮੈਚ, ਜਿੱਤ 581, ਹਾਰ 334
ਪਾਕਿਸਤਾਨ - 936 ਮੈਚ, ਜਿੱਤ 490, ਹਾਰ - 417
ਇਕ ਟੀਮ ਲਈ ਵਨ-ਡੇ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਾਉਣ ਵਾਲੇ ਖਿਡਾਰੀ
ਭਾਰਤ - 295
ਆਸਟਰੇਲੀਆ - 235
ਪਾਕਿਸਤਾਨ - 208
ਦੱਖਣੀ ਅਫਰੀਕਾ - 190
ਵੈਸਟਇੰਡੀਜ਼ - 188
ਇਹ ਵੀ ਪੜ੍ਹੋ : ਇਆਨ ਚੈਪਲ ਨੇ ਕੀਤੀ ਕੋਹਲੀ ਦੀ ਸ਼ਲਾਘਾ, ਕਿਹਾ- ਉਹ ਟੈਸਟ 'ਚ ਭਾਰਤ ਨੂੰ ਨਵੀਆਂ ਉੱਚਾਈਆਂ 'ਤੇ ਲੈ ਗਏ
ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੇ ਆਪਣਾ ਪਹਿਲਾ ਵਨ-ਡੇ ਮੈਚ ਸਾਲ 1974 'ਚ ਇੰਗਲੈਂਡ ਦੇ ਖ਼ਿਲਾਫ਼ ਖੇਡਿਆ ਸੀ। ਇਸ ਮੈਚ 'ਚ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਸਮੇਂ ਵਨ-ਡੇ ਮੈਚ 60 ਓਵਰਸ ਦਾ ਖੇਡਿਆ ਜਾਂਦਾ ਸੀ ਤੇ ਭਾਰਤੀ ਟੀਮ ਬਹੁਤ ਕਮਜ਼ੋਰ ਮੰਨੀ ਜਾਂਦੀ ਸੀ। ਪਰ ਹੁਣ ਭਾਰਤੀ ਟੀਮ ਦੀ ਗਿਣਤੀ ਸਰਵਸ੍ਰੇਸ਼ਠ ਟੀਮਾਂ 'ਚ ਕੀਤੀ ਜਾਂਦੀ ਹੈ।
ਭਾਰਤ ਬਨਾਮ ਵੈਸਟਇੰਡੀਜ਼ ਵਨ-ਡੇ ਸ਼ਡਿਊਲ
ਪਹਿਲਾ ਵਨ-ਡੇ - 6 ਫਰਵਰੀ, ਅਹਿਮਦਾਬਾਦ
ਦੂਜਾ ਵਨ-ਡੇ - 9 ਫਰਵਰੀ, ਅਹਿਮਦਾਬਾਦ
ਤੀਜਾ ਵਨ-ਡੇ - 12 ਫਰਵਰੀ, ਅਹਿਮਦਾਬਾਦ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।