ਆਸਟਰੇਲੀਆ ਵਿਰੁੱਧ ਭਾਰਤੀ ਕ੍ਰਿਕਟ ਟੀਮ ਦੀ ਚੋਣ 15 ਨੂੰ

02/12/2019 11:55:34 PM

ਨਵੀਂ ਦਿੱਲੀ— ਰਾਸ਼ਟਰੀ ਚੋਣ ਕਮੇਟੀ 15 ਫਰਵਰੀ ਨੂੰ ਮੁੰਬਈ ਵਿਚ ਆਸਟਰੇਲੀਆ ਵਿਰੁੱਧ 5 ਵਨ ਡੇ ਕੌਮਾਂਤਰੀ ਮੈਚਾਂ ਦੀ ਸੀਰੀਜ਼ ਲਈ ਟੀਮ ਦੀ ਚੋਣ ਕਰੇਗੀ ਤੇ ਇਸ ਵਿਚ ਕਿਸੇ ਤਰ੍ਹਾਂ ਦਾ ਪ੍ਰਯੋਗ ਕਰਨ ਦੀ ਸੰਭਾਵਨਾ ਨਹੀਂ ਹੈ। 5 ਮੈਚਾਂ ਦੀ ਵਨ ਡੇ ਕੌਮਾਂਤਰੀ ਸੀਰੀਜ਼ 2 ਮਾਰਚ ਨੂੰ ਹੈਦਰਾਬਾਦ ਵਿਚ ਸ਼ੁਰੂ ਹੋਵੇਗੀ, ਜਦਕਿ ਇਸ ਤੋਂ ਬਾਅਦ ਨਾਗਪੁਰ (5 ਮਾਰਚ), ਰਾਂਚੀ (8 ਮਾਰਚ), ਮੋਹਾਲੀ (10 ਮਾਰਚ) ਤੇ ਦਿੱਲੀ (13 ਮਾਰਚ) ਵਿਚ ਖੇਡੇ ਜਾਣਗੇ। ਇਸੇ ਦਿਨ ਵਿਸ਼ਾਖਾਪਟਨਮ (24 ਫਰਵਰੀ) ਤੇ ਬੈਂਗਲੁਰੂ (27 ਫਰਵਰੀ) ਵਿਚ ਹੋਣ ਵਾਲੇ 2 ਟੀ-20 ਕੌਮਾਂਤਰੀ ਮੈਚਾਂ ਦੀਆਂ ਟੀਮਾਂ ਦਾ ਵੀ ਐਲਾਨ ਕੀਤਾ ਜਾਵੇਗਾ।


Gurdeep Singh

Content Editor

Related News