ਰੱਖੜੀ ਬੰਨਣ 'ਤੇ ਇਸ ਭਾਰਤੀ ਗੇਂਦਬਾਜ਼ ਨੂੰ ਸੁੰਨਣੀਆਂ ਪਈਆਂ ਗੱਲਾਂ
Tuesday, Aug 08, 2017 - 04:27 PM (IST)

ਨਵੀਂ ਦਿੱਲੀ—ਇਰਫਾਨ ਪਠਾਨ ਇਕ ਵਾਰ ਫਿਰ ਤੋਂ ਸੋਸ਼ਲ ਮੀਡੀਆ 'ਤੇ ਟਰਾਲ ਹੋ ਰਹੇ ਹਨ। ਇਸ ਵਾਰ ਵੀ ਉਹ ਆਪਣੀ ਪੋਸਟ ਦੀ ਵਜ੍ਹਾ ਤੋਂ ਸੋਸ਼ਲ ਮੀਡੀਆ ਯੂਜ਼ਰਾਂ ਦੇ ਨਿਸ਼ਾਨੇ 'ਤੇ ਆ ਗਏ ਗਨ। ਭਾਰਤੀ ਟੀਮ ਦੇ ਸਾਬਕਾ ਗੇਂਦਬਾਜ਼ ਇਰਫਾਨ ਪਠਾਨ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸ਼ਕਾ ਅਤੇ ਦੇਸ਼ਵਾਸੀਆਂ ਨੂੰ ਰੱਖੜੀ ਦੀਆਂ ਵਧਾਈਆਂ ਦਿੱਤੀਆਂ। ਇਸ ਸੰਦੇਸ਼ ਨਾਲ ਉਨ੍ਹਾਂ ਨੇ ਇੰਸਟਾਗ੍ਰਾਮ ਅਤੇ ਟਵਿਟਰ 'ਤੇ ਰੱਖੜੀ ਬੰਨੇ ਹੋਏ ਸੈਲਫੀ ਵੀ ਪੋਸਟ ਕੀਤੀ। ਬਸ, ਫਿਰ ਕਿ ਸੀ, ਰੱਖੜੀ ਬੰਨਣ ਦੀ ਵਜ੍ਹਾ ਤੋਂ ਪਠਾਨ ਇਕ ਵਾਰ ਫਿਰ ਤੋਂ ਕੱਟੜਪੰਥੀਆਂ ਦੇ ਨਿਸ਼ਾਨੇ 'ਤੇ ਆ ਗਏ।
ਪਠਾਨ ਦੇ ਇਸ ਭਾਈਚਾਰੇ ਦੇ ਸੰਦੇਸ਼ ਦਾ ਕੁਝ ਪ੍ਰਸ਼ੰਸ਼ਕਾਂ ਨੇ ਸਮਰਥਨ ਕੀਤਾ ਤਾਂ ਕੁਝ ਨੱ ਇਸ ਨੂੰ ਧਰਮ ਖਿਲਾਫ ਦੱਸਿਆ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਦੋਵਾਂ ਪੱਖਾਂ 'ਚ ਬਹਿਸ ਸ਼ੁਰੂ ਹੋ ਗਈ।
ਕੁਝ ਪ੍ਰਸ਼ੰਸਕਾਂ ਨੇ ਇਰਫਾਨ ਦੀ ਇਸ ਪੋਸਟ ਨੂੰ ਇਸਲਾਮ ਖਿਲਾਫ ਦੱਸਿਆ, ਤਾਂ ਕੁਝ ਨੇ ਪਠਾਨ ਦੇ ਇਸ ਕਦਮ ਨੂੰ ਹਿੰਦੂ-ਮੁਸਲਿਮ ਦੇ ਇਕ ਹੋਣ ਅਤੇ ਭਰਾ-ਭੈਣ ਦੇ ਪਿਆਰ ਦੇ ਤਿਉਹਾਰ ਦੇ ਵਧਾਈ ਸੰਦੇਸ਼ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।