ਸ਼ੇਨ ਵਾਰਨ ਦੇ ਦਿਹਾਂਤ ''ਤੇ ਹਸਪਤਾਲ ਦਾ ਬਿਆਨ ਆਇਆ ਸਾਹਮਣੇ, ਦਿੱਤੀ ਇਹ ਜਾਣਕਾਰੀ

Saturday, Mar 05, 2022 - 07:48 PM (IST)

ਸ਼ੇਨ ਵਾਰਨ ਦੇ ਦਿਹਾਂਤ ''ਤੇ ਹਸਪਤਾਲ ਦਾ ਬਿਆਨ ਆਇਆ ਸਾਹਮਣੇ, ਦਿੱਤੀ ਇਹ ਜਾਣਕਾਰੀ

ਕੋਹ ਸਮੁਈ- ਆਸਟਰੇਲੀਆ ਦੇ ਕ੍ਰਿਕਟਰ ਸ਼ੇਨ ਵਾਰਨ ਨੂੰ ਜਿਸ ਹਸਪਤਾਲ ਲਿਜਾਇਆ ਗਿਆ ਸੀ ਉਸ ਦੇ ਨਿਰਦੇਸ਼ਕ ਨੇ ਕਿਹਾ ਕਿ ਇਸ ਮਹਾਨ ਸਪਿਨਰ ਦੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਿਹਾਂਤ ਹੋ ਗਿਆ ਸੀ। ਥਾਈ ਇੰਟਰਨੈਸ਼ਨਲ ਹਸਪਤਾਲ ਦੇ ਚਿਕਿਤਸਾ ਨਿਰਦੇਸ਼ਕ ਦੁਲਯਾਕਿਤ ਵਿੱਟਾਯਾਚਨਯਪੋਂਗ ਨੇ ਕਿਹਾ, 'ਮਰੀਜ ਨੂੰ 45 ਮਿੰਟ ਤਕ ਸੀ. ਪੀ. ਆਰ. ਦਿੱਤਾ ਗਿਆ ਸੀ। ਡਿਊਟੀ 'ਤੇ ਮੌਜੂਦ ਡਾਕਟਰ ਨੇ ਇਹ ਸਿੱਟਾ ਕੱਢਿਆ ਕਿ ਮਰੀਜ ਦਾ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਸੀ।'

ਵਾਨਰ 52 ਸਾਲ ਦੇ ਸਨ। ਫਾਕਸ ਸਪੋਰਟਸ ਟੈਲੀਵਿਜ਼ਨ ਨੇ ਪਰਿਵਾਰਕ ਬਿਆਨ ਦੇ ਹਵਾਲੇ ਤੋਂ ਕਿਹਾ ਕਿ ਵਾਰਨ ਦੀ ਥਾਈਲੈਂਡ ਦੇ ਕੋਹ ਸਮੁਈ 'ਚ ਦਿਹਾਂਤ ਹੋ ਗਿਆ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ।


author

Tarsem Singh

Content Editor

Related News