ਇੰਗਲੈਂਡ ਦੇ ਇਸ ਮੈਦਾਨ ਨੇ ਹਮੇਸ਼ਾ ਦਿੱਤਾ ਹੈ ਭਾਰਤੀ ਟੀਮ ਦਾ ਸਾਥ, ਦੇਖੋ ਸ਼ਾਨਦਾਰ ਰਿਕਾਰਡ

05/14/2019 6:44:40 PM

ਨਵੀਂ ਦਿੱਲੀ— ਵਿਸ਼ਵ ਕੱਪ ਦੇ ਪ੍ਰਮੁੱਖ ਦਾਅਵੇਦਾਰਾਂ ਵਿਚ ਸ਼ਾਮਲ ਭਾਰਤ ਬ੍ਰਿਟੇਨ ਵਿਚ 30 ਮਈ ਤੋਂ ਸ਼ੁਰੂ ਹੋਣ ਵਾਲੇ ਕ੍ਰਿਕਟ ਮਹਾਕੁੰੰਭ ਦੇ ਲੀਗ ਗੇੜ ਦੇ 9 ਮੈਚ 6 ਮੈਦਾਨਾਂ 'ਤੇ ਖੇਡੇ ਜਾਣਗੇ, ਜਿਨ੍ਹਾਂ ਵਿਚ ਬਰਮਿੰਘਮ ਦਾ ਐਜਬਸਟਨ ਵੀ ਸ਼ਾਮਲ ਹੈ, ਜਿੱਥੇ ਉਸਦਾ ਸ਼ਾਨਦਾਰ ਰਿਕਰਾਡ ਹੈ। ਭਾਰਤ ਨੇ ਐਜਬਸਟਨ ਵਿਚ ਹੁਣ ਤਕ 10 ਵਨ ਡੇ ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ 7 ਵਿਚ ਉਸ ਨੂੰ ਜਿੱਤ ਤੇ ਸਿਰਫ ਤਿੰਨ ਵਿਚ ਹੀ ਹਾਰ ਮਿਲੀ ਹੈ। ਉਸ ਨੇ 2013 ਤੋਂ ਇੱਥੇ ਲਗਾਤਾਰ 5 ਮੈਚ ਜਿੱਤੇ ਹਨ, ਜਿਨ੍ਹਾਂ ਵਿਚ ਪਾਕਿਸਤਾਨ ਵਿਰੁੱਧ ਆਈ. ਸੀ. ਸੀ.  ਚੈਂਪੀਅਨਸ ਟਰਾਫੀ 2013 ਤੇ 2017 ਵਿਚ 8 ਵਿਕਟਾਂ ਤੇ 124 ਦੌੜਾਂ ਦੀਆਂ ਦੋ ਵੱਡੀਆਂ ਜਿੱਤਾਂ ਵੀ ਸ਼ਾਮਲ ਹਨ ਪਰ ਐਜਬਸਟ  ਵਿਚ ਭਾਰਤ ਦਾ ਮੁਕਾਬਲਾ ਆਪਣੇ ਇਸ ਪੁਰਾਣੇ ਵਿਰੋਧੀ ਨਾਲ ਨਹੀਂ ਸਗੋਂ ਮੇਜ਼ਬਾਨ ਇੰਗਲੈਂਡ (30 ਜੂਨ) ਤੇ ਬੰਗਲਾਦੇਸ਼ (2 ਜੁਲਾਈ) ਨਾਲ ਹੋਵੇਗਾ। ਇੰਗਲੈਂਡ ਵਿਰੁੱਧ ਭਾਰਤ ਨੇ ਇੱਥੇ 4 ਮੈਚ ਖੇਡੇ ਹਨ,ਜਿਨ੍ਹਾਂ ਵਿਚੋਂ ਤਿੰਨ ਵਿਚ ਉਸ਼ ਨੂੰ ਜਿੱਤ ਮਿਲੀ ਹੈ। ਬੰਗਲਾਦੇਸ਼ ਨੂੰ ਵੀ ਭਾਰਤ ਨੇ 2017 ਵਿਚ ਇਸੇ ਮੈਦਾਨ 'ਤੇ 9 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ ਸੀ.

PunjabKesari

ਭਾਰਤ ਆਪਣੇ ਪੁਰਾਣੇ ਵਿਰੋਧੀ ਪਾਕਿਸਤਾਨ ਨਾਲ 16 ਜੂਨ ਨੂੰ ਓਲਡ ਟ੍ਰੈਫਰਡ, ਮਾਨਚੈਸਟਰ ਨਾਲ ਮੁਕਾਬਲਾ ਖੇਡੇਗਾ, ਜਿੱਥੇ ਉਸ ਨੇ 2007 ਤੋਂ ਬਾਅਦ ਕੋਈ ਵਨ ਡੇਨਹੀਂ ਖੇਡਿਆ। ਇਸ ਮੈਦਾਨ 'ਤੇ ਭਾਰਤ ਨੇ 8 ਮੈਚਾਂ ਵਿਚੋਂ 3 ਜਿੱਤੇ ਹਨ ਤੇ 5 ਵਿਚ ਉਸ ਨੂੰ ਹਾਰ ਮਿਲੀ ਹੈ।  ਭਾਰਤ ਨੇ ਹਾਲਾਂਕਿ ਵਿਸ਼ਵ ਕੱਪ 1999 ਵਿਚ ਪਾਕਿਸਤਾਨ ਨੂੰ ਇਸ ਮੈਦਾਨ 'ਤੇ 47 ਦੌੜਾਂ ਨਾਲ ਹਰਾਇਆ ਸੀ। ਮਾਨਚੈਸਟਰ ਵਿਚ ਭਾਰਤ 27 ਜੂਨ ਨੂੰ ਵੈਸਟਇੰਡੀਜ਼ ਨਾਲ ਵੀ ਭਿੜੇਗਾ। ਭਾਰਤ ਨੇ 1983 ਵਿਚ ਵਿਸ਼ਵ ਕੱਪ ਦੇ ਲੀਗ ਗੇੜ ਵਿਚ ਇਸੇ ਮੈਦਾਨ 'ਤੇ ਕੈਰੇਬੀਆਈ ਟੀਮ ਨੂੰ 34 ਦੌੜਾਂ ਨਾਲ ਹਰਾ ਕੇ ਸਨਸਨੀ ਫੈਲਾ ਦਿੱਤੀ ਸੀ ਪਰ ਇਸ ਤੋਂ ਬਾਅਦ ਦੋਵੇਂ ਟੀਮਾਂ ਕਦੇ ਇਸ ਮੈਦਾਨ 'ਤੇ ਆਹਮੋ-ਸਾਹਮਣੇ ਨਹੀਂ ਹੋਈਆਂ। ਵਿਰਾਟ ਕੋਹਲੀ ਦੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ 5 ਜੂਨ ਨੂੰ ਦੱਖਣੀ ਅਫਰੀਕਾ ਵਿਰੁੱਧ ਰੋਜ ਬਾਓਲ, ਸਾਊਥੰਪਟਨ 'ਤੇ ਕਰੇਗਾ,  ਜਿਸ ਵਿਚ ਭਾਰਤੀ ਰਿਕਰਾਡ 3 ਮੈਚਾਂ ਵਿਚੋਂ ਇਕ ਜਿੱਤ ਤੇ ਦੋ ਹਾਰ ਦਾ ਰਿਹਾ ਹੈ। ਭਾਰਤ ਨੇ ਇਸ ਮੈਦਾਨ 'ਤੇ ਇਕਲੌਤੀ ਜਿੱਤ 2004 ਵਿਚ ਕੀਨੀਆ ਵਿਰੁੱਧ ਦਰਜ ਕੀਤੀ ਸੀ। ਦੱਖਣੀ ਅਫਰੀਕਾ ਦੇ ਇਲਾਵਾ ਅਫਗਾਨਿਸਤਾਨ (22 ਜੂਨ) ਨਾਲ ਵੀ ਭਾਰਤ ਇਸੇ ਮੈਦਾਨ 'ਤੇ ਭਿੜੇਗਾ।

PunjabKesari

ਆਸਟਰੇਲੀਆ ਦੀ ਸਕਤ ਚੁਣੌਤੀ ਦਾ ਸਾਹਮਣਾ ਭਾਰਤੀ ਟੀਮ 9 ਜੂਨ ਨੂੰ ਓਵਲ ਵਿਚ ਕਰੇਗੀ। ਭਾਰਤ ਨੇ ਇਸ ਮੈਦਾਨ 'ਤੇ ਸਭ ਤੋਂ ਵੱਧ 15 ਵਨ ਡੇ ਖੇਡੇ ਹਨ, ਜਿਨ੍ਹਾਂ ਵਿਚੋਂ ਉਸ ਨੇ ਸਿਰਫ 5 ਵਿਚ ਜਿੱਤ ਦਰਜ ਕੀਤੀ  ਹੈ ਜਦਕਿ 9 ਮੈਚ ਗੁਆਏ ਹਨ। ਇਕ ਮੈਚ ਦਾ ਨਤੀਜਾ ਨਹੀਂ ਨਿਕਲਿਆ। ਭਾਰਤ ਤੇ ਆਸਟਰੇਲੀਆ ਵਿਚਾਲੇ ਇੱਥੇ 1999 ਵਿਸ਼ਵ ਕੱਪ ਵਿਚ ਮੈਚ ਖੇਡਿਆ ਗਿਆ ਸੀ। ਆਸਟਰੇਲੀਆ ਨੇ ਇਹ ਮੈਚ 77 ਦੌੜਾਂ ਨਾਲ ਜਿੱਤਿਆ ਸੀ। ਭਾਰਤੀ ਟੀਮ ਨਿਊਜ਼ੀਲੈਂਡ (13 ਜੂਨ) ਨਾਲ ਟ੍ਰੇਂਟਬ੍ਰਿਜ, ਨਾਟਿੰਘਮ ਤੇ ਸ਼੍ਰੀਲੰਕਾ (6 ਜੁਲਾਈ) ਨਾਲ ਹੇਡਿੰਗਲੇ, ਲੀਡਸ ਵਿਚ ਭਿੜੇਗੀ। ਨਾਟਿੰਘਮ ਵਿਚ ਬਾਰਤੀ ਟੀਮ ਨੇ ਸੱਤ ਮੈਚਾਂ ਵਿਚੋਂ 3 ਵਿਚ ਜਿੱਤ ਤੇ ਇੰਨੇ ਹੀ ਮੈਚਾਂ ਵਿਚ ਹਾਰ ਦਾ ਸਾਹਮਣਾ ਕੀਤਾ ਹੈ। ਨਿਊਜ਼ੀਲੈਂਡ ਵਿਰੁੱਧ ਭਾਰਤੀ ਟੀਮ ਨੇ ਹਾਲਾਂਕਿ ਵਿਸ਼ਵ ਕੱਪ ਵਿਚ ਇੰਗਲੈਂਡ ਵਿਚ ਜਿਹੜੇ ਤਿੰਨ ਮੈਚ ਖੇਡੇ ਹਨ, ਉਨ੍ਹਾਂ ਵਿਚ ਉਸ ਨੂੰ ਹਾਰ ਮਿਲੀ ਹੈ। ਇਨ੍ਹਾਂ ਵਿਚ ਵਿਸ਼ਵ ਕੱਪ 1999 ਦਾ ਇਸੇ ਮੈਦਾਨ 'ਤੇ ਖੇਡਿਆ ਗਿਆ ਮੈਚ ਵੀ ਸ਼ਾਮਲ ਹੈ। ਲੀਡਸ ਵਿਚ ਭਾਰਤੀ ਟੀਮ ਦਸਵਾਂ ਮੈਚ ਖੇਡਣ ਲਈ ਉਤਰੇਗੀ, ਉਸ ਨੇ ਅਜੇ ਤਕ ਇਸ ਮੈਦਾਨ 'ਤੇ 9 ਮੈਚਾਂ ਵਿਚੋਂ 3 ਵਿਚ ਜਿੱਤ ਦਰਜ ਕੀਤੀ ਹੈ। ਭਾਰਤ ਨੇ ਇਸ ਮੈਦਾਨ 'ਤੇ ਆਖਰੀ ਜਿੱਤ 2007 ਵਿਚ ਦਰਜ ਕੀਤੀ ਸੀ। ਭਾਰਤ ਤੇ ਸ਼੍ਰੀਲੰਕਾ ਲੀਡਸ ਵਿਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੇ।


Related News