ਹਿਮਾਚਲ ਸੂਬਾ ਓਲੰਪਿਕ ਖੇਡਾਂ ਦਾ ਉਦਘਾਟਨ ਕਰਨਗੇ ਦਿ ਗ੍ਰੇਟ ਖਲੀ

06/20/2017 7:00:12 PM

ਹਮੀਰਪੁਰ— ਅਨੁਰਾਗ ਠਾਕੁਰ ਦੀ ਅਗਵਾਈ ਵਾਲਾ ਹਿਮਾਚਲ ਪ੍ਰਦੇਸ਼ ਓਲੰਪਿਕ ਸੰਘ (ਐੱਚ.ਪੀ.ਓ.ਏ.) 22 ਜੂਨ ਤੋਂ ਇੱਥੇ ਹਿਮਾਚਲ ਪ੍ਰਦੇਸ਼ ਓਲੰਪਿਕ ਖੇਡਾਂ ਦਾ ਆਯੋਜਨ ਕਰੇਗਾ। ਇਸ ਮੌਕੇ 'ਤੇ ਕੌਮਾਂਤਰੀ ਡਬਲਯੂ.ਬਲਲਯੂ.ਡਬਲਯੂ. ਪਹਿਲਵਾਨ ਦਲੀਪ ਸਿੰਘ ਰਾਣਾ ਉਰਫ ਦਿ ਗ੍ਰੇਟ ਖਲੀ ਅਤੇ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਆਚਾਰਿਆ ਦੇਵਵ੍ਰਤ ਹਾਜ਼ਰ ਰਹਿਣਗੇ।
ਪੰਜਾ ਦਿਨਾਂ ਤੱਕ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਸਥਾਨਾਂ ਤੋਂ ਗੁਜ਼ਰਨ ਵਾਲੀ ਓਲੰਪਿਕ ਮਸ਼ਾਲ ਦੇ ਪਹੁੰਚਣ ਦੇ ਤੁਰੰਤ ਬਾਅਦ ਉਦਘਾਟਨ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ। ਇਸ ਮੌਕੇ 'ਤੇ ਬਾਲੀਵੁੱਡ ਦੇ ਸਿਤਾਰਿਆਂ ਦੇ ਹਾਜ਼ਰ ਰਹਿਣ ਦੀ ਉਮੀਦ ਹੈ। ਇਸ ਦੌਰਾਨ ਕੁਲ 11 ਖੇਡਾਂ ਦਾ ਆਯੋਜਨ ਕੀਤਾ ਜਾਵੇਗਾ ਜਿਸ 'ਚ ਹਾਕੀ, ਐਥਲੈਟਿਕਸ, ਮੁੱਕੇਬਾਜ਼ੀ, ਬਾਸਕੇਟਬਾਲ, ਜੂਡੋ, ਕਬੱਡੀ, ਵਾਲੀਬਾਲ, ਕੁਸ਼ਤੀ, ਖੋ-ਖੋ, ਵੇਟਲਿਫਟਿੰਗ ਅਤੇ ਨਿਸ਼ਾਨੇਬਾਜ਼ੀ ਸ਼ਾਮਲ ਹਨ। ਇਹ ਖੇਡਾਂ 22 ਤੋਂ 25 ਜੂਨ ਤੱਕ ਚੱਲਣਗੀਆਂ।


Related News