ਸਾਬਕਾ ਭਾਰਤੀ ਕਪਤਾਨ ਦੀ ਪੋਤੀ ਨੇ ਕੀਤੀ ਕੋਹਲੀ ਦੀ ਸ਼ਲਾਘਾ, ਕਿਹਾ ਵਿਸ਼ਵ ਕੱਪ ਲਿਆਉਣੈ ਘਰ
Monday, Jun 03, 2019 - 01:35 AM (IST)

ਨਵੀਂ ਦਿੱਲੀ— ਇੰਗਲੈਂਡ 'ਚ ਖੇਡੇ ਜਾ ਰਹੇ ਕ੍ਰਿਕਟ ਵਿਸ਼ਵ ਕੱਪ 'ਚ ਭਾਰਤੀ ਟੀਮ ਨਾਲ ਭਾਰਤੀ ਕ੍ਰਿਕਟ ਫੈਨਸ ਇਹ ਉਮੀਦ ਲਗਾ ਕੇ ਬੈਠੇ ਹਨ ਕਿ ਇਸ ਬਾਰ ਵਿਸ਼ਵ ਕੱਪ ਟਰਾਫੀ ਦੇਸ਼ 'ਚ ਲਿਆਉਣਗੇ। ਹੁਣ ਇਨ੍ਹਾਂ ਫੈਨਸ ਦੀ ਲਿਸਟ 'ਚ ਇਕ ਨਾਂ ਬਾਲੀਵੁੱਡ ਅਭਿਨੇਤਰੀ ਤੇ ਭਾਰਤ ਦੇ ਸਾਬਕਾ ਕਪਤਾਨ ਮੰਸੂਰ ਅਲੀ ਖਾਨ ਪਟੌਦੀ ਦੀ ਪੋਤੀ ਸਾਰਾ ਅਲੀ ਖਾਨ ਦਾ ਵੀ ਜੁੜ ਗਿਆ ਹੈ। ਦਰਅਸਲ ਸਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ 10 ਮਿਲੀਅਨ ਪ੍ਰਸ਼ੰਸਕਾਂ ਦੇ ਲਈ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਨ੍ਹਾਂ ਨੇ ਵਿਰਾਟ ਕੋਹਲੀ ਨੂੰ ਵਿਸ਼ਵ ਕੱਪ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ।
ਉਹ ਵੀਡੀਓ ਇਕ ਪ੍ਰਮੋਸ਼ਨਲ ਕੰੰਪਨੀ ਦੀ ਹੈ ਜਿਸ 'ਚ ਵਿਰਾਟ ਕੋਹਲੀ ਮੈਦਾਨ 'ਤੇ ਜਲਵਾ ਦਿਖਾਉਦੇ ਨਜ਼ਰ ਆ ਰਹੇ ਹਨ। ਮਜ਼ੇ ਦੀ ਗੱਲ ਇਹ ਹੈ ਕਿ ਉਸ ਵੀਡੀਓ 'ਚ ਸਾਰਾ ਅਲੀ ਖਾਨ ਨੇ ਵੀ ਹਿੱਸਾ ਲਿਆ ਹੈ। ਉਸ ਵੀਡੀਓ 'ਚ ਮਸ਼ਹੂਰ ਰੈਪਰ ਡਿਵਾਈਨ ਨੇ ਵੀ ਪ੍ਰਫਾਰਮੇਸ ਦਿੱਤਾ ਹੈ। ਦੱਸ ਦਈਏ ਕਿ ਡਿਵਾਈਨ 'ਤੇ ਬੀਤੇ ਮਹੀਨੇ ਬਾਲੀਵੁੱਡ ਸਟਾਰ ਰਣਵੀਰ ਸਿੰਘ ਨੇ 'ਗਲੀ ਬੁਆਏ' ਫਿਲਮ ਬਣਾਈ ਸੀ। ਸਾਰਾ ਹੀ ਨਹੀਂ ਬੀਤੇ ਦਿਨ ਵਿਰਾਟ ਕੋਹਲੀ ਨੇ ਵੀ ਉਸ ਵੀਡੀਓ ਨੂੰ ਸ਼ੇਅਰ ਕੀਤਾ ਸੀ।
ਜ਼ਿਕਰਯੋਗ ਹੈ ਕਿ ਸਾਰਾ ਦੇ ਦਾਦਾ ਯਾਨੀ ਮੰਸੂਰ ਅਲੀ ਖਾਂ ਪਟੌਦੀ ਭਾਰਤੀ ਟੀਮ ਦੇ ਸਾਬਕਾ ਕਪਤਾਨ ਵੀ ਰਹਿ ਚੁੱਕੇ ਹਨ। ਉਨ੍ਹਾਂ ਨੇ ਭਾਰਤ ਦੇ ਲਈ 46 ਟੈਸਟ ਮੈਚ ਖੇਡੇ ਹਨ। ਕਈ ਕ੍ਰਿਕਟ ਦਿੱਗਜ ਉਨ੍ਹਾ ਨੂੰ ਭਾਰਤ ਦੇ ਸਭ ਤੋਂ ਮਹਾਨ ਕਪਤਾਨਾਂ 'ਚੋਂ ਇਕ ਮੰਨਦੇ ਹਨ। ਪਟੌਦੀ ਦੀ ਪਹਿਲੀ ਕਲਾਸ ਰਿਕਾਰਡ ਬਹੁਤ ਵਧੀਆ ਰਿਹਾ ਹੈ। 310 ਮੈਚਾਂ 'ਚ ਉਸ ਦੇ ਨਾਂ 33 ਸੈਂਕੜਿਆਂ ਸਮੇਤ 15 ਹਜ਼ਾਰ ਤੋਂ ਜ਼ਿਆਦਾ ਦੌੜਾਂ ਦਰਜ ਹਨ। ਪਟੌਦੀ ਨੇ ਬਾਲੀਵੁੱਡ ਅਭਿਨੇਤਰੀ ਸ਼ਰਮੀਲਾ ਟੈਗੋਰ ਨਾਲ ਵਿਆਹ ਕੀਤਾ ਸੀ। ਸ਼ਰਮੀਲਾ ਦੇ ਬੇਟੇ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਹੈ।