ਸਰਕਾਰ ਦੇ ਕਹਿਣ ''ਤੇ ਹੋ ਸਕਦੀ ਹੈ ਕ੍ਰਿਕਟ ਸੀਰੀਜ਼ : ਅਮਿਤਾਬ ਚੌਧਰੀ

12/11/2017 10:41:13 PM

ਨਵੀਂ ਦਿੱਲੀ—ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸੰਯੁਕਤ ਸਕੱਤਰ ਅਮਿਤਾਭ ਚੌਧਰੀ ਨੇ ਸੋਮਵਾਰ (11 ਦਸੰਬਰ) ਨੇ ਕਿਹਾ ਹੈ ਕਿ ਜੇ ਸਰਕਾਰ ਭਾਰਤ- ਪਾਕਿਸਤਾਨ ਕ੍ਰਿਕਟ ਸੀਰੀਜ਼ ਦੀ ਇਜਾਜ਼ਤ ਦਿੰਦੀ ਹੈ ਤਾਂ ਬੋਰਡ ਇਸ ਬਾਰੇ ਵਿਚਾਰ ਕਰ ਸਕਦਾ ਹੈ। 
ਭਾਰਤ ਅਤੇ ਪਾਕਿਸਤਾਨ ਨੇ 2012 ਤੋਂ ਬਾਅਦ ਕੋਈ ਵੀ ਸੀਰੀਜ਼ ਨਹੀਂ ਖੇਡੀ ਹੈ। ਦੋਵਾਂ ਮੁਲਕਾਂ ਵਿਚਕਾਰ ਤਣਾਅ ਕਾਰਨ ਰਵਾਇਤੀ ਵਿਰੋਧੀਆਂ ਨੇ 2007 ਤੋਂ ਬਾਅਦ ਕੋਈ ਵੀ ਪੂਰੀ ਸੀਰੀਜ਼ ਨਹੀਂ ਖੇਡੀ ਹੈ। 
ਹਾਲਾਂਕਿ, ਭਾਰਤ ਅਤੇ ਪਾਕਿਸਤਾਨ ਬਹੁ-ਕੌਮੀ ਮੁਕਾਬਲਿਆਂ 'ਚ ਭਾਵੇਂ ਨਹੀਂ ਖੇਡੇ ਪਰ ਇੰਗਲੈਂਡ ਵਿੱਚ ਹੋਈ ਚੈਂਪੀਅਨਜ਼ ਟਰਾਫ਼ੀ  ਖੇਡੇ ਸਨ। ਜਦੋਂ ਟੀਮਾਂ ਫਾਈਨਲ ਸਮੇਤ ਟੂਰਨਾਮੈਂਟ ਵਿੱਚ ਦੋ ਵਾਰ ਇਕ ਦੂਜੇ ਦੇ ਸਾਹਮਣੇ ਸਨ। ਪਾਕਿਸਤਾਨ ਕ੍ਰਿਕਟ ਬੋਰਡ ਭਾਵੇਂ ਕ੍ਰਿਕਟ ਸੀਰੀਜ਼ ਕਰਵਾਉਣ ਲਈ ਕਹਿੰਦਾ ਰਿਹਾ ਹੈ ਪਰ ਭਾਰਤ ਸਰਕਾਰ ਨੇ ਉਸਦਾ ਕੋਈ ਹਾਂ-ਪੱਖੀ ਜਵਾਬ ਨਹੀਂ ਦਿੱਤਾ।


Related News