ਸਸਪੈਂਡ ਮੁੱਕੇਬਾਜ਼ ਦੇ ਸਮਰਥਨ ''ਚ ਆਈ ਪ੍ਰੇਮਿਕਾ, ਕਿਹਾ-ਜੈਨੀ ਨੇ ਆਪਣਾ ਦਾਇਰਾ ਤੋੜਿਆ

04/01/2019 4:40:38 AM

ਜਲੰਧਰ - ਮਹਿਲਾ ਰਿਪੋਰਟਰ ਨੂੰ ਜ਼ਬਰਦਸਤੀ ਕਿੱਸ ਕਰਨ ਦੇ ਦੋਸ਼ ਵਿਚ ਬੀਤੇ ਦਿਨੀਂ ਕੈਲੀਫੋਰਨੀਆ ਸਟੇਟ ਐਥਲੈਟਿਕਸ ਕਮਿਸ਼ਨ ਨੇ ਬੁਲਗਾਰੀਆ ਦੇ ਮੁੱਕੇਬਾਜ਼ ਕੁਬਰਤ ਪੁਲੇਵ ਨੂੰ ਸਸਪੈਂਡ ਕਰ ਦਿੱਤਾ ਸੀ। ਮਹਿਲਾ ਰਿਪੋਰਟਰ ਜੈਨੀਫਰ ਰਾਵਲੋ ਨੇ ਉਸ 'ਤੇ ਜ਼ਬਰਦਸਤੀ ਕਿੱਸ ਕਰਨ ਤੇ ਗਲਤ ਨੀਅਤ ਨਾਲ ਛੂਹਣ ਦੇ ਤਹਿਤ ਸ਼ਿਕਾਇਤ ਦਿੱਤੀ ਸੀ ਪਰ ਹੁਣ ਕੁਬਰਤ ਦੇ ਸਮਰਥਨ 'ਚ ਉਸ ਦੀ ਪ੍ਰੇਮਿਕਾ ਤੇ ਬੁਲਗਾਰੀਆ ਦੀ ਮਸ਼ਹੂਰ ਪੌਪ ਸਟਾਰ ਐਂਡ੍ਰਿਆ ਆ ਗਈ ਹੈ। ਉਸ ਨੇ ਜੈਨੀ 'ਤੇ ਗੰਭੀਰ ਦੋਸ਼ ਲਾਇਆ ਹੈ। ਉਸ ਨੇ ਕਿਹਾ ਕਿ ਮੁੱਕੇਬਾਜ਼ੀ ਕੁਬਰਤ ਦੀ ਜ਼ਿੰਦਗੀ ਹੈ। ਇਹ ਬੇਹੱਦ ਅਨਿਆਪੂਰਨ ਹੈ, ਜੋ ਉਸ ਨਾਲ ਹੋਇਆ। ਕੁਬਰਤ ਤਾਂ ਖੁਦ ਪੀੜਤ ਹੈ। ਉਸ ਨੂੰ ਆਪਣੇ ਵੱਕਾਰ ਵਿਚ ਗਿਰਾਵਟ ਲਿਆਉਣ ਲਈ ਜੈਨੀ (ਜੈਨੀਫਰ ਰਾਵਲੋ) 'ਤੇ ਮੁਕੱਦਮਾ ਦਰਜ ਕਰਨਾ ਚਾਹੀਦਾ ਹੈ।

PunjabKesariPunjabKesari
ਕੁਬਰਤ ਦੇ ਜੈਨੀਫਰ ਨੂੰ ਕਿੱਸ ਕਰਨ 'ਤੇ ਐਂਡ੍ਰਿਆ ਨੇ ਕਿਹਾ ਕਿ ਮੰਨਦੇ ਹਾਂ ਕਿ ਉਹ ਦੋਵੇਂ ਇਕ-ਦੂਜੇ ਨੂੰ ਪਹਿਲਾਂ ਤੋਂ ਹੀ ਜਾਣਦੇ ਸੀ ਪਰ ਜੇਕਰ ਤੁਸੀਂ ਉਕਤ ਵੀਡੀਓ ਦੇਖਦੇ ਹੋ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਜੈਨੀ ਕਿਸ ਗਰਮਜੋਸ਼ੀ ਨਾਲ ਕੁਬਰਤ ਦੇ ਕੋਲ ਆ ਰਹੀ ਸੀ। ਐੈਂਡ੍ਰਿਆ ਨੇ ਕਿਹਾ ਕਿ ਕਿਸੇ ਵੀ ਮਹਿਲਾ ਐਂਕਰ ਲਈ ਐਥਲੀਟ ਨਾਲ ਗੱਲ ਕਰਦੇ ਸਮੇਂ ਇਕ ਦਾਇਰੇ ਵਿਚ ਰਹਿਣਾ ਜ਼ਰੂਰੀ ਹੁੰਦਾ ਹੈ। ਜੈਨੀ ਉਸ ਦਾਇਰੇ 'ਚ ਨਹੀਂ ਸੀ ਜਾਂ ਉਹ ਉਸ ਦਾਇਰੇ ਨੂੰ ਤੋੜ ਕੇ ਕੁਬਰਤ ਦੇ ਕੋਲ ਗਈ। ਉਹ ਝੂਠ ਬੋਲ ਰਹੀ ਹੈ ਤੇ ਸੱਚਾਈ ਨੂੰ ਛੁਪਾਉਣ ਦੀ ਕੋਸ਼ਿਸ਼ ਵਿਚ ਹੈ।

PunjabKesariPunjabKesariPunjabKesari


Gurdeep Singh

Content Editor

Related News