BCCI ਨੇ ਲਿਆ ਵੱਡਾ ਫੈਸਲਾ, IPL ''ਚ ਇਸ ''ਚੀਜ਼ ''ਤੇ ਨਜ਼ਰ ਰੱਖੇਗਾ ਚੌਥਾ ਅੰਪਾਇਰ

Wednesday, Nov 06, 2019 - 07:04 PM (IST)

ਮੁੰਬਈ : ਭਾਰਤ ਕ੍ਰਿਕਟ ਕੰਟ੍ਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਸੌਰਵ ਗਾਂਗੁਲੀ ਦੇ ਰੂਪ 'ਚ ਨਵਾਂ ਪ੍ਰਧਾਨ ਮਿਲਣ ਦੇ ਬਾਅਦ ਤੋਂ ਹੀ ਦੁਨੀਆ ਦੀ ਸਭ ਤੋਂ ਵੱਡੀ ਕ੍ਰਿਕਟ ਲੀਗ ਆਈ. ਪੀ. ਐੱਲ. ਨੂੰ ਹੋਰ ਰੋਮਾਂਚਕ ਬਣਾਉਣ ਦੀ ਕੋਸ਼ਿਸ਼ ਸ਼ੁਰੂ ਹੋ ਗਈ ਹੈ। ਪਹਿਲਾਂ ਖਬਰ ਆਈ ਸੀ ਕਿ ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ ਆਈ. ਪੀ. ਐੱਲ. 2020 ਵਿਚ ਪਾਵਰ ਪਲੇਅ ਲਿਆਉਣ ਦੇ ਨਿਯਮ 'ਤੇ ਕੰਮ ਕਰ ਰਿਹਾ ਹੈ। ਉੱਥੇ ਹੀ ਹੁਣ ਇਕ ਹੋਰ ਖਬਰ ਆ ਰਹੀ ਹੈ ਕਿ ਹਰ ਮੈਚ ਵਿਚ 4 ਅੰਪਾਇਰ ਹੋਣਗੇ। ਚੌਥੇ ਅੰਪਾਇਰ ਦਾ ਮੁੱਖ ਕੰਮ ਨੋ ਬਾਲ ਦੇਖਣਾ ਹੋਵੇਗਾ।

PunjabKesari

ਦਰਅਸਲ ਆਈ. ਪੀ. ਐੱਲ. ਦੇ ਪਿਛਲੇ ਸੀਜ਼ਨ ਵਿਚ ਅੰਪਾਇਰਸ ਦੀਆਂ ਗਲਤੀਆਂ ਦੀ ਕਾਫੀ ਚਰਚਾ ਹੋ ਰਹੀ ਸੀ। ਤਜ਼ਰਬੇਕਾਰ ਅੰਪਾਇਰ ਵੀ ਸਹੀ ਫੈਸਲਾ ਲੈਣ 'ਚ ਅਸਫਲ ਹੋ ਰਹੇ ਸੀ। ਖਾਸ ਤੌਰ 'ਤੇ ਨੋ ਬਾਲ ਨੂੰ ਲੈ ਕੇ ਅੰਪਾਇਰਾਂ ਤੋਂ ਕਾਫੀ ਗਲਤੀਆਂ ਹੋਈਆਂ ਸੀ। ਹੁਣ ਇਸ ਗੱਲ ਨੂੰ ਧਿਆਨ 'ਚ ਰੱਖਦਿਆਂ ਬੀ. ਸੀ. ਸੀ. ਆਈ. ਨੇ ਹਰ ਮੈਚ ਵਿਚ ਨੋ ਬਾਲ 'ਤੇ ਪੈਨੀ ਨਜ਼ਰ ਰੱਖਣ ਲਈ ਇਕ ਹੋਰ ਅੰਪਾਇਰ ਨੂੰ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਬੀ. ਸੀ. ਸੀ. ਆਈ. ਦੇ ਹੈੱਡ ਕੁਆਰਟਰ ਵਿਚ ਹੋਈ ਆਈ. ਪੀ. ਐੱਲ. ਦੀ ਗਵਰਨਿੰਗ ਕਾਊਂਸਿਲ ਮੀਟਿੰਗ ਵਿਚ ਇਸ 'ਤੇ ਚਰਚਾ ਵੀ ਹੋਈ। ਗਵਰਨਿੰਗ ਕਾਊਂਸਿਲ ਦੇ ਇਕ ਮੈਂਬਰ ਨੇ ਕਿਹਾ ਕਿ ਗਲਤੀਆਂ ਨੂੰ ਘੱਟ ਕਰਨ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ। ਉਸ ਨੇ ਕਿਹਾ ਕਿ ਨੋ ਬਾਲ ਦੇ ਲਈ ਇਕ ਅਲੱਗ ਤੋਂ ਅੰਪਾਇਰ ਹੋਵੇਗਾ। ਜੋ ਆਨ ਫੀਲਡ ਅੰਪਾਇਰ ਅਤੇ ਥਰਡ ਅੰਪਾਇਰ ਦੇ ਨਾਲ ਮਿਲ ਕੇ ਕੰਮ ਕਰੇਗਾ।

PunjabKesari

ਆਈ. ਪੀ. ਐੱਲ. ਤੋਂ ਪਹਿਲਾਂ ਘਰੇਲੂ ਟੂਰਨਾਮੈਂਟ 'ਚ ਹੋਵੇਗਾ ਇਸ ਦਾ ਨਰੀਖਣ
ਆਈ. ਪੀ. ਐੱਲ. ਵਿਚ ਹੋਰ ਅੰਪਾਇਰ ਦੇ ਡੈਬਿਊ ਕਰਨ ਤੋਂ ਪਹਿਲਾਂ ਘਰੇਲੂ ਟੂਰਨਾਮੈਂਟ ਵਿਚ ਉਸ ਨੂੰ ਅਜ਼ਮਾਇਆ ਜਾਵੇਗਾ। ਖਬਰ ਮੁਤਾਬਕ ਕਿਸੇ ਵੀ ਟੂਰਨਾਮੈਂਟ ਵਿਚ ਹਰੇਕ ਅੰਪਾਇਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇੱਥੇ ਤਕ ਕਿ ਰਣਜੀ ਟ੍ਰਾਫੀ ਵਿਚ ਵੀ ਅਜਿਹਾ ਕੀਤਾ ਜਾ ਸਕਦਾ ਹੈ। ਉੱਥੇ ਹੀ ਕਾਊਂਸਿਲ ਦੇ ਮੈਂਬਰ ਪਟੇਲ, ਖੈਰੂਲ ਜਮਾਲ ਮਜੂਮਦਾਰ ਅਤੇ ਸੁਰਿੰਦਰ ਖੰਨਾ ਨੇ ਪਾਵਰ ਪਲੇਅ ਨਿਯਮ 'ਤੀ ਵੀ ਚਰਚਾ ਕੀਤੀ। ਜਿੱਥੇ ਵਿਕਟ ਡਿੱਗਣ ਜਾਂ ਓਵਰ ਖਤਮ ਹੋਣ ਤੋਂ ਬਾਅਦ ਟੀਮ ਅਪਣੀ ਪਲੇਇੰਗ ਇਲੈਵਨ ਵਿਚ ਸ਼ਾਮਲ ਖਿਡਾਰੀ ਨੂੰ ਮੈਦਾਨ 'ਤੇ ਬੁਲਾ ਸਕਦੀ ਹੈ। ਹਾਲਾਂਕਿ ਬੋਰਡ ਦੇ ਇਕ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਸਮੇਂ ਦੀ ਕਮੀ ਕਾਰਨ ਆਈ. ਪੀ. ਐੱਲ. 2020 ਵਿਚ ਇਸ ਨੂੰ ਲਾਗੂ ਨਹੀਂ ਕੀਤਾ ਜਾ ਸਕੇਗਾ।


Related News