ਹਾਂਗਝੋਊ ’ਚ ਹੋਇਆ ਚੌਥੀਆਂ ਏਸ਼ੀਆਈ ਪੈਰਾ ਖੇਡਾਂ ਦਾ ਉਦਘਾਟਨ
Monday, Oct 23, 2023 - 02:16 PM (IST)
ਹਾਂਗਝੋਊ, (ਵਾਰਤਾ)– ਚੀਨ ’ਚ ਹਾਂਗਜ਼ੂ ਓਲੰਪਿਕ ਖੇਡ ਕੇਂਦਰ ਸਟੇਡੀਅਮ ਵਿਚ ਐਤਵਾਰ ਦੀ ਸ਼ਾਮ ਨੂੰ ਰੰਗ-ਬਿਰੰਗੀ ਰੌਸ਼ਨੀ ਤੇ ਉੱਥੋਂ ਦੇ ਕਲਾਕਾਰਾਂ ਵਲੋਂ ਪੇਸ਼ ਕੀਤੀ ਗਈ ਸੰਸਕ੍ਰਿਤਿਕ ਝਲਕ ਵਿਚਾਲੇ ਚੌਥੀਆਂ ਏਸ਼ੀਅਨ ਪੈਰਾ ਖੇਡਾਂ ਦਾ ਉਦਘਾਟਨ ਹੋ ਗਿਆ। ਰੰਗ-ਬਿਰੰਗੀ ਰੌਸ਼ਨੀ ਵਿਚਾਲੇ ਅੱਜ ਇੱਥੇ ਹੋਏ ਉਦਘਾਟਨੀ ਸਮਾਰੋਹ ਵਿਚ ਚੀਨ ਦੇ ਕਲਾਕਾਰਾਂ ਨੇ ਆਪਣੀ ਸੰਸਕ੍ਰਿਤਿਕ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਸਟੇਡੀਅਮ ਵਿਚ ਪਰੇਡ ਦੌਰਾਨ ਭਾਰਤੀ ਦਲ ਤਿਰੰਗੇ ਝੰਡੇ ਹੱਥਾਂ ਵਿਚ ਲਈ ਕੇਸਰੀਆ ਪੱਗੜੀ ਤੇ ਨੇਵੀ ਬਲਿਊ ਰੰਗ ਦੇ ਕੋਟ-ਪੈਂਟ ਪਹਿਨੇ ਹੋਏ ਸਨ। ਇਸ ਦੌਰਾਨ ਭਾਰਤੀ ਦਲ ਦੇ ਕੁਝ ਮੈਂਬਰ ਫੋਨ ’ਤੇ ਸੈਲਫੀ ਲੈਂਦੇ ਦੇਖੇ ਗਏ। ਇਨ੍ਹਾਂ ਖੇਡਾਂ ਵਿਚ ਟੋਕੀਓ ਪੈਰਾਲੰਪਿਕ ਖੇਡਾਂ ਦੇ ਸੋਨ ਤਮਗਾ ਜੇਤੂ ਅਵਨੀ ਲੇਖਰਾ ਤੇ ਸੁਮਿਤ ਅੰਤਿਲ ਨੇ ਭਾਰਤ ਦੇ ਹੁਣ ਤਕ ਦੇ ਸਭ ਤੋਂ ਵੱਡੇ ਦਲ ਦੀ ਅਗਵਾਈ ਕੀਤੀ।
ਚੌਥੀਆਂ ਏਸ਼ੀਆਈ ਪੈਰਾ ਖੇਡਾਂ ਵਿਚ 19 ਸਥਾਨਾਂ ’ਤੇ ਕੁਲ 22 ਖੇਡਾਂ ਦੀਆਂ 564 ਪ੍ਰਤੀਯੋਗਿਤਾਵਾਂ ਹੋਣਗੀਆਂ। ਕੁਲ 44 ਦੇਸ਼ਾਂ ਤੇ ਖੇਤਰਾਂ ਦੇ ਲਗਭਗ 5200 ਪ੍ਰਤੀਨਿਧੀ ਇਨ੍ਹਾਂ ਵਿਚ ਹਿੱਸਾ ਲੈਣਗੇ। ਇਨ੍ਹਾਂ ਖੇਡਾਂ ਵਿਚ 3100 ਐਥਲੀਟ 2090 ਤੋਂ ਵੱਧ ਅਧਿਕਾਰੀ, 1550 ਤੋਂ ਵੱਧ ਤਕਨੀਕੀ ਅਧਿਕਾਰੀ ਤੇ 3090 ਤੋਂ ਵੱਧ ਮੀਡੀਆ ਕਰਮਚਾਰੀ ਇਸ ਵਿਚ ਹਿੱਸਾ ਲੈ ਰਹੇ ਹਨ।
ਭਾਰਤ ਨੇ ਹਾਂਗਝੋਊ ਵਿਚ 22 ਤੋਂ 28 ਅਕਤੂਬਰ ਤਕ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਵਿਚ 446 ਮੈਂਬਰੀ ਦਲ ਭੇਜਿਆ ਹੈ, ਜਿਨ੍ਹਾਂ ਵਿਚ 303 ਖਿਡਾਰੀ ਹਨ। ਇਨ੍ਹਾਂ ਤੋਂ ਇਲਾਵਾ 143 ਕੋਚ, ਅਧਿਕਾਰੀ ਤੇ ਸਹਿਯੋਗੀ ਸਟਾਫ ਵੀ ਸ਼ਾਮਲ। ਇਨ੍ਹਾਂ ਵਿਚੋਂ ਐਥਲੈਟਿਕਸ ਦੇ 123 ਖਿਡਾਰੀ ਹਨ। ਜ਼ਿਕਰਯੋਗ ਹੈ ਕਿ ਪਿਛਲੀ ਵਾਰ ਜਕਾਰਤਾ ਵਿਚ ਹੋਈਆਂ ਖੇਡਾਂ ਵਿਚ ਭਾਰਤ ਦੇ 190 ਖਿਡਾਰੀਆਂ ਨੇ 13 ਖੇਡਾਂ ਵਿਚ 15 ਸੋਨ ਸਮੇਤ 72 ਤਮਗੇ ਜਿੱਤੇ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ