PAK ਕ੍ਰਿਕਟ ਟੀਮ ''ਚ ਦਸਤਕ ਦੇਣ ਨੂੰ ਤਿਆਰ ਹੈ ਪਹਿਲਾ ਸਿੱਖ ਕ੍ਰਿਕਟਰ ਖਿਡਾਰੀ

04/18/2018 11:59:06 AM

ਨਵੀਂ ਦਿੱਲੀ—ਪਾਕਿਸਤਾਨ ਦੀ ਰਾਸ਼ਟਰੀ ਕ੍ਰਿਕਟ ਟੀਮ 'ਚ ਸਾਰੇ ਮੁਸਲਿਮ ਖਿਡਾਰੀ ਹੀ ਖੇਡਦੇ ਹਨ। ਅਤੇ ਇਤਿਹਾਸ 'ਚ ਵੀ ਗਿਣੇ-ਚੁਣੇ ਗੈਰ ਮੁਸਲਿਮ ਨਾਮ ਹਨ ਜੋ ਟੀਮ ਦਾ ਹਿੱਸਾ ਬਣ  ਸਕੇ ਹਨ। ਪਰ ਹੁਣ ਪਹਿਲਾ ਸਿੱਖ ਕ੍ਰਿਕਟਰ ਪਾਕਿਸਤਾਨ ਦੀ ਰਾਸ਼ਟਰੀ ਟੀਮ 'ਚ ਦਸਤਕ ਦੇਣ ਲਈ ਤਿਆਰ ਹੈ, ਨਾਮ ਹੈ ਮਹਿੰਦਰ ਪਾਲ ਸਿੰਘ..

ਤੇਜ਼ ਗੇਂਦਬਾਜ਼ ਮਹਿੰਦਰ ਨੂੰ ਪਾਕਿਸਤਾਨ ਦੀ ਨੈਸ਼ਨਲ ਕ੍ਰਿਕਟ ਐਕਡਮੀ 'ਚ ਸ਼ਾਮਲ ਕੀਤਾ ਗਿਆ ਹੈ, ਹੁਣ ਇਹ ਪਹਿਲੀ ਸ਼੍ਰੇਣੀ ਕ੍ਰਿਕਟ ਖੇਡਣ ਦੀ ਤਿਆਰੀ ਕਰ ਰਹੇ ਹਨ, ਜਿਨ੍ਹਾਂ ਦਾ ਟੀਚਾ ਆਪਣੇ ਦੇਸ਼ ਦੇ ਲਈ ਖੇਡਣਾ ਹੈ। ਮਹਿੰਦਰ ਨੂੰ 2016 'ਚ ਉਭਰਦੇ ਖਿਡਾਰੀ ਦੇ ਤੌਰ 'ਤੇ ਵੀ ਚੁਣਿਆ ਗਿਆ ਸੀ।

ਆਪਣੀ ਚੋਣ 'ਤੇ ਮਹਿੰਦਰ ਨੇ ਕਿਹਾ, ਮੈਂ ਐੱਨ.ਸੀ.ਏ. 'ਚ ਚੁਣਿਆ ਜਾਣ ਵਾਲਾ ਪਹਿਲਾ ਸਿੱਖ ਕ੍ਰਿਕਟਰ ਹਾਂ ਅਤੇ ਇੱਥੇ ਮੇਰੀ ਕੋਸ਼ਿਸ਼ ਰਹੇਗੀ ਕਿ ਕੋਚਿੰਗ ਦੇ ਦੌਰਾਨ ਬਾਰੀਕੀ ਨਾਲ ਕ੍ਰਿਕਟ ਦੇ ਗੁਣ ਸਿੱਖਾ, ਉਨ੍ਹਾਂ ਨੇ ਕਿਹਾ ਕਿ ਪਹਿਲੀ ਸ਼੍ਰੇਣੀ ਖੇਡਣ ਦੇ ਬਾਅਦ ਦੇਸ਼ ਦੇ ਲਈ ਖੇਡਣਾ ਮੇਰਾ ਸੁਪਨਾ ਹੈ, ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਪਲਬਧ ਮੌਕਿਆ ਦੀ ਵਜ੍ਹਾ ਨਾਲ ਮਿਲਣ ਵਾਲੇ ਮੌਕਿਆਂ 'ਤੇ ਕੋਈ ਅਸਰ ਨਹੀਂ ਪਵੇਗਾ।

ਮਹਿੰਦਰ ਨੇ ਕਿਹਾ,' ਉਮੀਦ ਹੈ ਕਿ ਸਿੱਖ ਹੋਣ ਦੀ ਵਜ੍ਹਾ ਨਾਲ ਕੋਈ ਮੈਨੂੰ ਅੱਗੇ ਵਧਣ ਤੋਂ ਨਹੀਂ ਰੋਕ ਸਕੇਗਾ। ਇਸਦੇ ਨਾਲ ਉਨ੍ਹਾਂ ਨੇ ਯਾਦ ਦਵਾਇਆ ਕਿ ਪਾਕਿਸਤਾਨ 'ਚ ਕ੍ਰਿਕਟ ਦੇ ਪ੍ਰਤੀ ਜਨੂਨ ਸਿਰਫ ਬਹੁ-ਗਿਣਤੀ ਮੁਸਲਿਮ ਭਾਈਚਾਰੇ ਨਾਲ ਜੁੜਿਆ ਮਸਲਾ ਨਹੀਂ ਹੈ।

-ਟੀਮ 'ਚ ਰਹੇ ਚੁੱਕੇ ਹਨ ਦਾਨਿਸ਼
ਪਾਕਿਸਤਾਨ ਦੀ ਕ੍ਰਿਕਟ ਟੀਮ 'ਚ ਹਿੰਦੂ ਕ੍ਰਿਕਟਰ ਦਾਨਿਸ਼ ਕਨੇਰੀਆ ਵੀ ਖੇਡ ਚੁੱਕੇ ਹਨ ਸਪਿਨਰ ਦਾਨਿਸ਼ ਨੂੰ ਇੰਗਲੈਂਡ ਕਾਊਂਟੀ ਕ੍ਰਿਕਟ 'ਚ ਮੈਚ ਫਿਕਸਿੰਗ ਦੇ ਦੋਸ਼ਾਂ ਦੇ ਬਾਅਦ ਲਾਈਫਟਾਈਮ ਬੈਨ ਕਰ ਦਿੱਤਾ ਗਿਆ ਹੈ। ਕਨੇਰੀਆ ਨੇ ਖੁਦ 'ਤੇ ਲੱਗੇ ਬੈਨ 'ਤੇ ਕਿਹਾ ਸੀ ਕਿ ਕ੍ਰਿਕਟ ਬੋਰਡ ਵੱਲੋਂ ਉਨ੍ਹਾਂ ਨੂੰ ਹਿੰਦੂ ਹੋਣ ਦੀ ਸਜ੍ਹਾ ਦਿੱਤੀ ਜਾ ਰਹੀ ਹੈ।


Related News