ਕੋਰੋਨਾ ਵਾਇਰਸ ਕਾਰਨ ਜਾਪਾਨ ਵਿਚ ਸੂਮੋ ਪਹਿਲਵਾਨ ਦੀ ਪਹਿਲੀ ਮੌਤ

05/13/2020 3:12:12 PM

ਟੋਕੀਓ : ਕੋਵਿਡ-19 ਕਾਰਨ ਜਾਪਾਨ ਦੇ ਇਕ ਸੂਮੋ ਪਹਿਲਵਾਨ ਦੀ ਮੌਤ ਹੋ ਗਈ ਹੈ। ਜਾਪਾਨ ਸੂਮੋ ਸੰਘ (ਜੇ. ਐੱਸ. ਏ.) ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਕ ਸਮਾਚਾਰ ਏਜੰਸੀ ਮੁਤਾਬਕ 28 ਸਾਲਾ ਪਹਿਲਵਾਨ ਸੇਬੁਸ਼ੀ ਦੀ ਮੌਤ ਦਾ ਮਾਮਲਾ ਕੋਵਿਡ-19 ਕਾਰਨ ਕਿਸੇ ਸੂਮੋ ਪਹਿਲਵਾਨ ਦੀ ਮੌਤ ਦਾ ਪਹਿਲਾ ਮਾਮਲਾ ਹੈ।

ਰਿਪੋਰਟ ਮੁਤਾਬਕ ਸੋਬੁਸ਼ੀ ਦਾ ਪਹਿਲਾ ਟੈਸਟ 10 ਅਪ੍ਰੈਲ ਨੰ ਪਾਜ਼ੇਟਿਵ ਆਇਆ ਸੀ ਅਤੇ ਇਸ ਨਾਲ ਪੀੜਤ ਹੋਣ ਵਾਲੇ ਜਾਪਾਨ ਦੇ ਪਹਿਲੇ ਸੂਮੋ ਪਹਿਲਵਾਨ ਸੀ। ਇਸ ਤੋਂ ਬਾਅਦ 19 ਅਪ੍ਰੈਲ ਨੂੰ ਉਸ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਅਤੇ ਉਸ ਨੂੰ ਟੋਕੀਓ ਦੇ ਇਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਸੋਬੁਸ਼ੀ ਦੀ ਮੌਤ ਬੁੱਧਵਾਰ ਨੂੰ ਸਵੇਰੇ ਹਸਪਤਾਲ ਵਿਚ ਹੋਈ ਸੀ। ਉਸ ਨੇ 2007 ਵਿਚ ਡੈਬਿਊ ਕੀਤਾ ਸੀ ਅਤੇ ਉਹ ਜੇ. ਐੱਸ. ਏ. ਦੇ ਚੌਥੇ ਡਿਵੀਜ਼ਨ ਦੇ 11ਵੇਂ ਨੰਬਰ 'ਤੇ ਪਹੁੰਚੇ ਸੀ। ਜਾਪਾਨ ਵਿਚ 25 ਅਪ੍ਰੈਲ ਨੂੰ ਲੋਅਰ ਡੀਵਿਜ਼ਨ ਦੇ ਚਾਰ ਪਹਿਲਵਾਨ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੋ ਚੁੱਕੇ ਹਨ।


Ranjit

Content Editor

Related News