ਆਸਟਰੇਲੀਆ ਦੇ ਜੰਗਲਾਂ ''ਚ ਅੱਗ ਨਾਲ 2020 ਦੇ ਪਹਿਲੇ ਗ੍ਰੈਂਡ ਸਲੈਮ ''ਤੇ ਵੀ ਖਤਰਾ

01/07/2020 7:49:18 PM

ਸਿਡਨੀ : ਆਸਟਰੇਲੀਆ ਦੇ ਜੰਗਲਾਂ ਵਿਚ ਪਿਛਲੇ ਕੁਝ ਦਿਨਾਂ ਤੋਂ ਲੱਗੀ ਭਿਆਨਕ ਅੱਗ ਤੇ ਉਸ ਨਾਲ ਚਾਰੇ ਪੈਸੇ ਫੈਲੇ ਖਤਰਨਾਕ ਧੂੰਏੇਂ ਕਾਰਣ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ 'ਤੇ ਵੀ ਖਤਰਾ ਮੰਡਰਾਉਣ ਲੱਗਾ ਹੈ, ਜਿਸ ਨੂੰ ਮੈਲਬੋਰਨ ਵਿਚ 20 ਜਨਵਰੀ ਤੋਂ 2 ਫਰਵਰੀ ਤਕ ਆਯੋਜਿਤ ਕੀਤਾ ਜਾਣਾ ਹੈ। ਆਸਟਰੇਲੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਕਾਰਣ ਹੁਣ ਤਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਹਜ਼ਾਰਾਂ ਜੰਗਲੀ ਜਾਨਵਰ ਸੜ ਕੇ ਸਵਾਹ ਹੋ ਗਏ ਹਨ। ਸੋਮਵਾਰ ਦੁਪਹਿਰ ਨੂੰ ਅੱਗ ਕਾਰਣ ਫੈਲੇ ਜ਼ਹਿਰੀਲੇ ਧੂੰਏਂ ਕਾਰਣ ਸ਼ਹਿਰ ਵਿਚ ਹਵਾ ਦੀ ਗੁਣਵੱਤਾ ਨੂੰ 'ਬੇਹੱਦ ਖਰਾਬ' ਮਾਪਦੰਡ ਦੇ ਪੱਧਰ 'ਤੇ ਰੱਖਿਆ ਗਿਆ ਸੀ। ਕਾਲਾ ਧੂੰਆਂ ਮੈਲਬੋਰਨ ਵਿਚ ਵੀ ਦੇਖਿਆ ਜਾ ਸਕਦਾ ਹੈ, ਜਿੱਥੇ ਸਾਲ ਦਾ ਪਹਿਲਾ ਗ੍ਰੈਂਡ ਸਲੈਮ ਇਸੇ ਮਹੀਨੇ ਆਯੋਜਿਤ ਹੋਣਾ ਹੈ, ਜਿਸ ਵਿਚ ਦੁਨੀਆ  ਦੇ ਧਾਕੜ ਟੈਨਿਸ ਸਟਾਰ ਹਿੱਸਾ ਲੈਣ ਉਤਰਨਗੇ। ਮੌਜੂਦਾ ਸਥਿਤੀ ਦੇ ਕਾਰਣ ਪ੍ਰਸ਼ਾਸਨ ਨੇ ਸਿਹਤ ਸਬੰਧੀ ਕਈ ਨਿਰਦੇਸ਼ ਵੀ ਜਾਰੀ ਕੀਤੇ ਹਨ। ਵਿਕਟੋਰੀਆ ਦੇ ਪੂਰਬੀ ਗਿਪਸਲੈਂਡ ਖੇਤਰ ਵਿਚ ਲੱਗੀ ਅੱਗ ਦਾ ਧੂੰਆਂ ਹੌਲੀ-ਹੌਲੀ ਚਾਰੇ ਪਾਸੇ ਫੈਲ ਰਿਹਾ ਹੈ, ਜਿਸ ਦੀ ਲਪੇਟ ਵਿਚ ਆਸ-ਪਾਸ ਦੇ ਸ਼ਹਿਰਾਂ ਦੇ ਨਾਲ-ਨਾਲ ਗੁਆਂਢੀ ਦੇਸ਼ ਨਿਊਜ਼ੀਲੈਂਡ ਦੇ ਵੀ ਕੁਝ ਸ਼ਹਿਰ ਹਨ, ਜਿੱਥੇ ਆਸਮਾਨ ਵਿਚ ਕਾਲੇ ਬੱਦਲ ਛਾਏ ਹੋਏ ਹਨ।

PunjabKesari

ਵਿਸ਼ਵ ਦੇ ਦੂਜੇ ਨੰੰਬਰ ਦੇ ਖਿਡਾਰੀ ਤੇ 7 ਵਾਰ ਦੇ ਆਸਟਰੇਲੀਅਨ ਓਪਨ ਚੈਂਪੀਅਨ ਨੋਵਾਕ ਜੋਕੋਵਿਚ ਨੇ ਮੈਲਬੋਰਨ ਵਿਚ ਹਵਾ ਦੀ ਮੌਜੂਦਾ ਸਥਿਤੀ 'ਤੇ ਚਿੰਤਾ ਜਤਾਈ ਹੈ ਅਤੇ ਖਿਡਾਰੀਆਂ ਤੇ ਅਧਿਕਾਰੀਆਂ ਨੂੰ ਮਿਲ ਕੇ ਟੂਰਨਾਮੈਂਟ ਦੇ ਪ੍ਰੋਗਰਾਮ ਵਿਚ ਬਦਲਾਅ ਕਰਨ ਤੇ ਉਸ ਨੂੰ ਦੇਰੀ ਨਾਲ ਕਰਵਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਆਸਟਰੇਲੀਆ ਟੈਨਿਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਕ੍ਰੇਗ ਟਿਲੀ ਨੇ ਹਾਲਾਂਕਿ ਭਰੋਸਾ ਜਤਾਇਆ ਹੈ ਕਿ ਗ੍ਰੈਂਡ ਸਲੈਮ ਨੂੰ ਤੈਅ ਪ੍ਰੋਗਰਾਮ 'ਤੇ ਕਰਵਾਇਆ ਜਾ ਸਕੇਗਾ। ਟਿਲੀ ਨੇ ਕਿਹਾ, ''ਅਸੀਂ ਖਿਡਾਰੀਆਂ ਤੇ ਸਪੋਰਟ ਸਟਾਫ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਮੌਜੂਦਾ ਸਥਿਤੀ ਦੀ ਜਾਂਚ ਤੇ ਸਮੀਖਿਆ ਕਰਨ ਲਈ ਵਾਧੂ ਕਦਮ ਚੁੱਕੇ ਹਨ। ਫਿਲਹਾਲ ਸਾਡੀ ਇਸ ਟੂਰਨਾਮੈਂਟ ਵਿਚ ਬਦਲਾਅ ਦੀ ਕੋਈ ਯੋਜਨਾ ਨਹੀਂ ਹੈ।

PunjabKesari

ਵਿਸ਼ਵ ਦੀ ਨੰਬਰ ਇਕ ਮਹਿਲਾ ਖਿਡਾਰੀ ਆਸਟਰੇਲੀਆ ਦੀ ਐਸ਼ਲੇ ਬਾਰਟੀ ਨੇ ਵੀ ਕਿਹਾ ਕਿ ਟੂਰਨਾਮੈਂਟ ਨੂੰ ਕੁਝ ਦਿਨਾਂ ਲਈ ਟਾਲਣ ਨਾਲ ਵੀ ਵੱਡਾ ਮੁੱਦਾ ਸਿਹਤ ਤੇ ਸੁਰੱਖਿਆ ਹੈ। ਉਸ ਨੇ ਕਿਹਾ, ''ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਚਾਰੇ ਪਾਸੇ ਧੂੰਆਂ ਫੈਲਿਆ ਹੋਇਆ ਹੈ, ਜਿਹੜਾ ਸਾਡੇ ਦੇਸ਼ ਲਈ ਮੌਜੂਦਾ ਸਮੇਂ ਵਿਚ ਸਭ ਤੋਂ ਖਤਰਨਾਕ ਸਥਿਤੀ ਹੈ। ਇਹ ਮੁਸ਼ਕਿਲ ਸਮਾਂ ਹੈ। ਟੈਨਿਸ ਇਕ ਖੇਡ ਹੈ ਪਰ ਇਸ ਤੋਂ ਵੀ ਵੱਡੇ ਮੁੱਦੇ ਹਨ, ਜਿਨ੍ਹਾਂ 'ਤੇ ਆਸਟਰੇਲੀਆ ਨੂੰ ਧਿਆਨ ਦੇਣ ਦੀ ਲੋੜ ਹੈ।''

PunjabKesari

ਆਸਟਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਨਾਲ ਹਜ਼ਾਰਾਂ ਹੈਕਟੇਅਰ ਇਲਾਕਾ ਪ੍ਰਭਾਵਿਤ ਹੈ, ਅਜਿਹੇ ਵਿਚ ਆਸਟਰੇਲੀਅਨ ਓਪਨ ਤੋਂ ਪਹਿਲਾਂ 'ਰੈਲੀ ਫਾਰ ਰਿਲੀਫ' ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿਚ ਵਿਸ਼ਵ ਦੇ ਕਈ ਚੋਟੀ ਦੇ ਖਿਡਾਰੀ ਇਸ ਵਿਚ ਚੈਰਿਟੀ ਮੈਚ ਰਾਹੀਂ ਪੈਸਾ ਇਕੱਠਾ ਕਰਨਗੇ। ਇਹ ਪ੍ਰਦਰਸ਼ਨੀ ਮੈਚ 'ਐਸ ਫਾਰ ਬੁਸ਼ਫਾਰਿ ਰਿਲੀਫ' ਦਾ ਹਿੱਸਾ ਹੋਣਗਾ, ਜਿਸ ਵਿਚ ਟੂਰਨਾਮੈਂਟ ਵਿਚ ਖੇਡੇ ਗਏ ਮੁਕਾਬਲਿਆਂ ਵਿਚ ਹਰ 'ਐਸ' ਉਤੇ 100 ਆਸਟਰੇਲੀਅਨ ਡਾਲਰ ਦਾ ਦਾਨ ਦਿੱਤਾ ਜਾਵੇਗਾ। ਇਸ ਵਿਚ ਆਸਟਰੇਲੀਅਨ ਓਪਨ ਦੇ ਮੈਚ ਵੀ ਸ਼ਾਮਲ ਹੋਣਗੇ।


Related News