IPL ਪਲੇਅ ਆਫ ਦਾ ਸ਼ਡਿਊਲ ਆਇਆ ਸਾਹਮਣੇ, ਇਸ ਸਟੇਡੀਅਮ 'ਚ ਖੇਡਿਆ ਜਾਵੇਗਾ ਫਾਈਨਲ ਮੈਚ
Saturday, Apr 23, 2022 - 11:16 PM (IST)
ਮੁੰਬਈ- ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਪ੍ਰਧਾਨ ਸੌਰਭ ਗਾਂਗੁਲੀ ਨੇ ਬੋਰਡ ਦੀ ਉੱਚ ਪੱਧਰੀ ਬੈਠਕ ਤੋਂ ਬਾਅਦ ਸ਼ਨੀਵਾਰ ਨੂੰ ਪੁਸ਼ਟੀ ਕੀਤੀ ਕਿ ਤਿੰਨ ਟੀਮਾਂ ਦੀ ਮਹਿਲਾ ਚੈਲੰਜਰ ਦਾ ਆਯੋਜਨ 24 ਤੋਂ 28 ਮਈ ਤੱਕ ਲਖਨਊ ਵਿਚ ਹੋਵੇਗਾ। ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਨਾਲ ਜੁੜੇ ਇਕ ਪ੍ਰਮੁੱਖ ਵਿਕਾਸ ਵਿਚ ਪਲੇਅ-ਆਫ ਅਤੇ ਐਲਿਮੀਨੇਟਰ ਮੈਚ 24 ਤੇ 26 ਮਈ ਨੂੰ ਕੋਲਕਾਤਾ ਵਿਚ ਖੇਡੇ ਜਾਣਗੇ, ਜਦਕਿ ਦੂਜਾ ਪਲੇਅ ਆਫ ਅਤੇ ਫਾਈਨਲ 27 ਅਤੇ 29 ਮਈ ਨੂੰ ਅਹਿਮਦਾਬਾਦ ਵਿਚ ਖੇਡਿਆ ਜਾਵੇਗਾ। ਇਨ੍ਹਾਂ ਮੈਚਾਂ ਵਿਚ ਸਟੇਡੀਅਮ ਵਿਚ ਦਰਸ਼ਕਾਂ ਦੀ ਪੂਰੀ ਮੌਜੂਦਗੀ ਹੋਵੇਗੀ।
ਇਹ ਖ਼ਬਰ ਪੜ੍ਹੋ- IPL 2022 : ਰਾਸ਼ਿਦ ਖਾਨ ਨੇ ਬਣਾਇਆ ਅਜਿਹਾ ਰਿਕਾਰਡ, ਜਿਸ ਨੂੰ ਕੋਈ ਵੀ ਯਾਦ ਨਹੀਂ ਰੱਖਣਾ ਚਾਹੇਗਾ
ਬੀ. ਸੀ. ਸੀ. ਆਈ. ਪ੍ਰਧਾਨ ਗਾਂਗੁਲੀ ਨੇ ਕਿਹਾ ਕਿ ਮਹਿਲਾ ਚੈਲੰਜਰ ਸੀਰੀਜ਼ 24 ਤੋਂ 28 ਮਈ ਦੇ ਵਿਚਾਲੇ ਲਖਨਊ ਦੇ ਇਕਾਨਾ ਸਟੇਡੀਅਮ ਵਿਚ ਹੋਵੇਗੀ। ਜਿੱਥੇ ਤੱਕ ਪੁਰਸ਼ਾਂ ਦੇ ਆਈ. ਪੀ. ਐੱਲ. ਨਾਕਆਊਟ ਪੜਾਅ ਦੇ ਮੈਚਾਂ ਦਾ ਸਬੰਧ ਹੈ। ਇਹ ਕੋਲਕਾਤਾ ਅਤੇ ਅਹਿਮਦਾਬਾਦ ਵਿਚ ਆਯੋਜਿਤ ਕੀਤਾ ਜਾਵੇਗਾ। ਇਸ ਵਿਚ 22 ਮਈ ਨੂੰ ਲੀਗ ਪੜਾਅ ਦੇ ਖਤਮ ਹੋਣ ਤੋਂ ਬਾਅਦ ਖੇਡੇ ਜਾਣ ਵਾਲੇ ਮੈਚਾਂ ਦੇ ਲਈ ਦਰਸ਼ਕਾਂ ਦੀ 100 ਫੀਸਦੀ ਉਪਲੱਬਧੀ ਦੀ ਮਨਜ਼ੂਰੀ ਹੋਵੇਗੀ।
ਇਹ ਖ਼ਬਰ ਪੜ੍ਹੋ- ਵਿਸ਼ਵ ਕੱਪ ਤੀਰਅੰਦਾਜ਼ੀ : ਭਾਰਤ ਦੀ 'ਕੰਪਾਊਂਡ' ਪੁਰਸ਼ ਟੀਮ ਨੇ ਜਿੱਤਿਆ ਸੋਨ ਤਮਗਾ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।