ਆਇਰਲੈਂਡ ਤੋਂ ਮਿਲੀ ਹਾਰ ਦੇ ਬਾਅਦ ਇੰਗਲੈਂਡ ਦੇ ਕਪਤਾਨ ਨੇ ਦਿੱਤਾ ਵੱਡਾ ਬਿਆਨ
Wednesday, Aug 05, 2020 - 09:59 PM (IST)
ਸਾਊਥੰਪਟਨ- ਇੰਗਲੈਂਡ ਦੇ ਕਪਤਾਨ ਇਯੋਨ ਮੋਰਗਨ ਨੇ ਤੀਜੇ ਵਨ ਡੇ ਮੁਕਾਬਲੇ 'ਚ ਆਇਰਲੈਂਡ ਵਿਰੁੱਧ ਮਿਲੀ 7 ਵਿਕਟਾਂ ਦੀ ਹਾਰ ਤੋਂ ਬਾਅਦ ਕਿਹਾ ਕਿ ਇਸ ਮੁਕਾਬਲੇ 'ਚ ਆਇਰਲੈਂਡ ਨੇ ਉਸਦੀ ਟੀਮ ਨੂੰ ਹਰ ਪਾਸਿਓ ਪਛਾੜ ਦਿੱਤਾ। ਇੰਗਲੈਂਡ ਨੇ ਮੋਰਗਨ ਦੇ 106 ਦੌੜਾਂ ਦੀ ਪਾਰੀ ਦੇ ਦਮ 'ਤੇ 328 ਦੌੜਾਂ ਚੁਣੌਤੀਪੂਰਨ ਟੀਚਾ ਦਿੱਤਾ ਸੀ ਪਰ ਆਇਰਲੈਂਡ ਦੇ ਕਪਤਾਨ ਬਾਲਬਰਨੀ ਤੇ ਪਾਲ ਸਟਰਲਿੰਗ ਦੀ ਸੈਂਕੜੇ ਵਾਲੀ ਪਾਰੀਆਂ ਦੀ ਬਦੌਲਤ ਮੇਜ਼ਬਾਨ ਟੀਮ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਨੂੰ ਭਾਵੇ ਹੀ ਇਸ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਪਹਿਲੇ ਦੋ ਮੁਕਾਬਲਿਆਂ 'ਚ ਜਿੱਤ ਨਾਲ ਉਸ ਨੇ ਇਹ ਸੀਰੀਜ਼ 2-1 ਨਾਲ ਆਪਣੇ ਨਾਂ ਕੀਤੀ। ਮੋਰਗਨ ਨੇ ਕਿਹਾ ਕਿ ਮੇਰੇ ਖਿਆਲ ਨਾਲ ਆਇਰਲੈਂਡ ਨੇ ਇਸ ਮੁਕਾਬਲੇ 'ਚ ਸਾਨੂੰ ਪਿੱਛੇ ਛੱਡ ਦਿੱਤਾ ਹੈ। ਇਸ ਮੈਚ 'ਚ ਸਾਡਾ ਦਿਨ ਨਹੀਂ ਸੀ। ਸ਼ੁਰੂਆਤ 'ਚ ਤਿੰਨ ਵਿਕਟਾਂ ਡਿੱਗਣ ਤੋਂ ਬਾਅਦ ਸਾਡੀ ਪਾਰੀ ਸੰਭਲੀ। ਸਾਡੇ ਕੋਲ ਟੀਮ 'ਚ ਕਈ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਸਨ ਪਰ ਸਟਰਲਿੰਗ ਨੇ ਵਧੀਆ ਪ੍ਰਦਰਸ਼ਨ ਕੀਤਾ।
ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਖਿਡਾਰੀਆਂ ਦੇ ਵਾਰੇ 'ਚ ਜ਼ਿਆਦਾ ਤੋਂ ਜ਼ਿਆਦਾ ਜਾਣ ਰਹੇ ਹਾਂ ਜੋ ਟੀਮ 'ਚ ਆ ਰਹੇ ਹਨ ਤੇ ਉਨ੍ਹਾਂ ਨੂੰ ਮੌਕੇ ਮਿਲ ਰਹੇ ਹਨ। ਬਿਲਿੰਗਸ ਨੇ ਅਜੇਤੂ 67 ਤੇ ਅਜੇਤੂ 46 ਦੌੜਾਂ ਦੀ ਪਾਰੀ ਖੇਡੀ, ਬੇਂਟਨ ਨੇ ਵੀ ਇਸ ਮੈਚ 'ਚ ਅਰਧ ਸੈਂਕੜਾ ਲਗਾਇਆ। ਕਪਤਾਨ ਨੇ ਕਿਹਾ ਕਿ ਵਿਲੀ ਨੇ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ, ਉਨ੍ਹਾਂ ਨੇ ਖੁਦ ਨੂੰ ਸਾਬਤ ਕੀਤਾ। ਥੋੜੀ ਸਮੱਸਿਆ ਆਈ ਪਰ ਮੈਨੂੰ ਲੱਗਦਾ ਹੈ ਕਿ ਮੈਂ ਪਾਕਿਸਤਾਨ ਵਿਰੁੱਧ ਸੀਰੀਜ਼ ਤੋਂ ਪਹਿਲਾਂ ਠੀਕ ਹੋ ਜਾਵਾਂਗਾ।