ਦਿੱਲੀ ਕੈਪੀਟਲਸ ਨੇ ਪੋਂਟਿੰਗ ਦੀ ਅਗਵਾਈ ''ਚ ਕੀਤਾ ਅਭਿਆਸ
Wednesday, Sep 02, 2020 - 12:29 AM (IST)

ਦੁਬਈ- ਦਿੱਲੀ ਕੈਪੀਟਲਸ ਦੇ ਖਿਡਾਰੀਆਂ ਨੇ ਆਪਣੇ ਪ੍ਰਮੁੱਖ ਕੋਚ ਆਸਟਰੇਲੀਆ ਦੇ ਰਿਕੀ ਪੋਂਟਿੰਗ ਦੀ ਅਗਵਾਈ 'ਚ ਮੰਗਲਵਾਰ ਨੂੰ ਇੱਥੇ ਸਥਿਤ ਆਈ. ਸੀ. ਸੀ. ਅਕਾਦਮੀ 'ਚ ਅਭਿਆਸ ਕੀਤਾ। ਪੋਂਟਿੰਗ ਦਾ ਇਕ ਹਫਤੇ ਦਾ ਕੁਆਰੰਟੀਨ ਦੁਬਈ 'ਚ ਪੂਰਾ ਕਰਨ ਤੋਂ ਬਾਅਦ ਇਹ ਪਹਿਲਾ ਨੈੱਟ ਸੈਸ਼ਨ ਸੀ।
ਉਨ੍ਹਾਂ ਨੇ ਖਿਡਾਰੀਆਂ ਨਾਲ ਗੱਲ ਕੀਤੀ ਤੇ ਇਸ ਸੈਸ਼ਨ ਦੇ ਟੀਚਿਆਂ ਨੂੰ ਲੈ ਕੇ ਖਿਡਾਰੀਆਂ ਦੇ ਨਾਲ ਚਰਚਾ ਕੀਤੀ। ਖਿਡਾਰੀਆਂ ਨੇ ਆਪਣੇ ਕੋਚ ਦੀ ਗੱਲਾਂ ਨੂੰ ਧਿਆਨ ਨਾਲ ਸੁਣਿਆ। ਇਸ ਦੌਰਾਨ ਟੀਨ ਦੇ ਦੱਖਣੀ ਅਫਰੀਕੀ ਤੇਜ਼ ਗੇਂਦਬਾਜ਼ 25 ਸਾਲਾ ਕੈਗਿਸੋ ਰਬਾਡਾ ਮੰਗਲਵਾਰ ਨੂੰ ਸਵੇਰੇ ਟੀਮ ਦੇ ਦੁਬਈ ਸਥਿਤ ਹੋਟਲ ਪਹੁੰਚ ਗਏ। ਟੂਰਨਾਮੈਂਟ 19 ਸਤੰਬਰ ਤੋਂ ਸ਼ੁਰੂ ਹੋਣਾ ਹੈ।