ਸੀਨੀਅਰ ਸ਼ਤਰੰਜ ਅਧਿਕਾਰੀ ਉਮਰ ਕੋਯਾ ਦਾ ਦਿਹਾਂਤ

Wednesday, Jan 15, 2020 - 01:53 PM (IST)

ਸੀਨੀਅਰ ਸ਼ਤਰੰਜ ਅਧਿਕਾਰੀ ਉਮਰ ਕੋਯਾ ਦਾ ਦਿਹਾਂਤ

ਕੋਝੀਕੋਡ : ਕੌਮਾਂਤਰੀ ਸ਼ਤਰੰਜ ਮਹਾਸੰਘ (ਫਿਡੇ) ਦੇ ਸਾਬਕਾ ਉਪ ਮੁਖੀ ਪੀ. ਟੀ. ਉਮੇਰ ਖੋਯਾ ਦਾ ਮੰਗਲਵਾਰ ਨੂੰ ਇਥੇ ਦਿਹਾਂਤ ਹੋ ਗਿਆ। ਉਹ 69 ਸਾਲ ਦੇ ਸਨ। ਇਹ ਜਾਣਕਾਰੀ ਪਰਿਵਾਰ ਦੇ ਸੂਤਰਾਂ ਨੇ ਦਿੱਤੀ। ਕੋਯਾ 1996 ਤੋਂ 2006 ਤਕ ਫਿਡੇ ਦੇ ਉਪ ਮੁਖੀ ਸਨ। ਉਨ੍ਹਾਂ ਦਾ ਦਿਹਾਂਤ ਲੰਬੀ ਬੀਮਾਰੀ ਤੋਂ ਬਾਅਦ ਇਥੇ ਪਨਿਯਾਨਕਾਰਾ ਸਥਿਤ ਘਰ ਵਿਚ ਹੋਇਆ। ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਤੇ ਤਿੰਨ ਬੱਚੇ ਹਨ।

ਕੇਰਲ ਦੇ ਮੁੱਖ ਮੰਤਰੀ ਨੇ ਕੋਯਾ ਦੇ ਦਿਹਾਂਤ 'ਤੇ ਸ਼ੋਕ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਦਿਹਾਂਤ ਨਾਲ ਭਾਰਤੀ ਸ਼ਤਰੰਜ ਮਹਾਸੰਘ ਨੂੰ ਵੱਡਾ ਨੁਕਸਾਨ ਹੋਇਆ ਹੈ। ਫਿਡੇ ਅਥੇ ਅਖਿਲ ਭਾਰਤੀ ਸ਼ਰਤਰੰਜ ਮਹਾਸੰਘ (ਏ. ਆਈ. ਸੀ. ਐੱਫ.) ਨੇ ਵੀ ਉਨ੍ਹਾਂ ਦੇ ਦਿਹਾਂਤ 'ਤੇ ਸ਼ੋਕ ਪ੍ਰਗਟਾਇਆ ਹੈ।


Related News