ਬੈਨ ਸਟੋਕਸ ਦੇ ਇਸ ਡ੍ਰਾਪ ਕੈਚ 'ਤੇ ਵੀ ਦਰਸ਼ਕਾਂ ਨੇ ਵਜਾਈਆਂ ਤਾੜੀਆਂ (ਵੀਡੀਓ)
Sunday, Apr 29, 2018 - 08:14 PM (IST)

ਜਲੰਧਰ (ਬਿਊਰੋ)— ਰਾਜਸਥਾਨ ਰਾਇਲਸ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਸਵਾਈ ਮਾਨ ਸਿੰਘ ਸਟੇਡੀਅਮ 'ਚ ਚਲ ਰਹੇ ਮੈਚ ਦੌਰਾਨ ਰਾਜਸਥਾਨ ਦੇ ਆਲਰਾਊਂਡਰ ਬੈਨ ਸਟੋਕਸ ਨੇ ਹੈਦਰਾਬਾਦ ਦੇ ਸਲਾਮੀ ਬੱਲੇਬਾਜ਼ ਐਲੇਕਸ ਹੈਲਸ ਦਾ ਕੈਚ ਡ੍ਰਾਪ ਕਰ ਦਿੱਤਾ, ਪਰ ਇਸਦੇ ਬਾਵਜੂਦ ਉਨ੍ਹਾਂ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲਿਆ। ਦਰਸ਼ਕ ਹੀ ਨਹੀਂ ਬਲਕਿ ਕਾਮੈਂਟੇਟਰਸ ਨੇ ਵੀ ਸਟੋਕਸ ਦੀ ਇਸ ਕੋਸ਼ਿਸ਼ ਦੀ ਤਾਰੀਫ ਕੀਤੀ।
ਦਰਅਸਲ ਹੈਦਰਾਬਾਦ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰ ਰਹੀ ਸੀ। ਹੈਦਰਾਬਾਦ ਦਾ ਇਕ ਵਿਕਟ ਡਿਗ ਚੁੱਕਾ ਸੀ। ਕ੍ਰੀਜ਼ 'ਤੇ ਕਪਤਾਨ ਕੇਨ ਵਿਲਿਅਮਸਨ ਅਤੇ ਐਲੇਕਸ ਹੈਲਸ ਮੌਜੂਦ ਸਨ। ਐਲੇਕਸ ਨੇ ਇਸ਼ ਸੋਡੀ ਦੀ ਪਹਿਲੀ ਹੀ ਗੇਂਦ 'ਤੇ ਜ਼ੋਰਦਾਰ ਸ਼ਾਟ ਲਗਾਇਆ ਜੋ ਲਾਨ ਆਫ 'ਤੇ ਖੜੇ ਬੈਨ ਸਟੋਕਸ ਵਲ ਗਿਆ। ਬੈਨ ਸਟੋਕਸ ਨੇ ਛਲਾਂਗ ਲਗਾ ਕੇ ਕੈਚ ਫੜ ਲਿਆ।
DROP Catch of Stokes https://t.co/uxkzdp1OLE
— jasmeet (@jasmeet047) April 29, 2018
ਉਥੇ ਹੀ ਇਸ਼ ਸੋਡੀ ਦੇ ਨਾਲ ਰਾਜਸਥਾਨ ਦੇ ਕਪਤਾਨ ਅਜਿੰਕਯ ਰਹਾਨੇ ਖੁਸ਼ੀ ਮਨਾਉਣ ਲੱਗ ਪਏ। ਇਸ ਦੌਰਾਨ ਸਟੋਕਸ ਉਠੇ ਕੈਚ ਹੋਣ ਤੋਂ ਮਨਾ ਕਰ ਦਿੱਤਾ। ਜਦ ਇਸ ਦਾ ਰੀਪਲੇ ਦੇਖਿਆ ਗਿਆ ਤਾਂ ਪਤਾ ਚਲਿਆ ਕਿ ਕੈਚ ਉਨ੍ਹਾਂ ਦੇ ਹਥ 'ਚੋਂ ਨਿਕਲ ਕੇ ਜ਼ਮੀਨ ਨੂੰ ਲੱਗ ਜਾਂਦਾ ਹੈ ਅਤੇ ਫਿਰ ਸਟੋਕਸ ਦੇ ਹਥ 'ਚ ਆ ਜਾਂਦਾ ਹੈ। ਸਟੋਕਸ ਦੀ ਇਮਾਂਦਾਰੀ 'ਤੇ ਦਰਸ਼ਕ ਅਤੇ ਕਾਮੈਂਟੇਟਰ ਖੁਸ਼ ਹੋ ਜਾਂਦੇ ਹਨ।