ਇਸ ਸ਼ਰਮਨਾਕ ਹਰਕਤ ਤੋਂ ਬਾਅਦ ਫੁੱਟਬਾਲ ਕਲੱਬ ਨੂੰ ਲੱਗਾ ਭਾਰੀ ਜੁਰਮਾਨਾ
Friday, May 22, 2020 - 02:17 PM (IST)

ਨਵੀਂ ਦਿੱਲੀ : ਦੱਖਣੀ ਅਫਰੀਕਾ ਦੇ ਐੱਫ. ਸੀ. ਸਿਓਲ ਕਲੱਬ 'ਤੇ ਖਾਲੀ ਸਟੇਡੀਅਮ ਵਿਚ ਹੋਏ ਫੁੱਟਬਾਲ ਮੈਚ ਦੌਰਾਨ ਦਰਸ਼ਕ ਗੈਲਰੀ ਵਿਚ ਅਸਥਾਨਾਂ ਨੂੰ ਭਰਨ ਦੇ ਲਈ 'ਸੈਕਸ ਡਾਲ' ਦਾ ਇਸਤੇਮਾਲ ਕਰਨ 'ਤੇ ਰਿਕਾਰਡ 10 ਕਰੋੜ ਦੱਖਣੀ ਕੋਰੀਆ ਵੋਨ ਯਾਨੀ ਕਰੀਬ 62 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਕੋਰੋਨਾ ਵਾਇਰਸ ਕਾਰਨ ਸਟੇਡੀਅਮ ਵਿਚ ਦਰਸ਼ਕਾਂ ਦੇ ਆਉਣ ਜਾਣ 'ਤੇ ਲੱਗੀ ਪਾਬੰਦੀ ਕਾਰਨ ਐੱਫ. ਸੀ. ਸਿਓਲ ਨੇ ਐਤਵਾਰ ਨੂੰ ਮੈਚ ਦੌਰਾਨ ਦਰਸ਼ਕ ਗੈਲਰੀ ਵਿਚ ਕਈ ਡਾਲ ਰੱਖੀਆਂ ਸਨ, ਜਿਨ੍ਹਾਂ ਨੂੰ ਟੀ-ਸ਼ਰਟ ਪਹਿਨਾਈਆਂ ਗਈ ਅਤੇ ਉਨ੍ਹਾਂ ਦੇ ਹੱਥ ਵਿਚ ਪੋਸਟਰ ਸਨ। ਇਨ੍ਹਾਂ ਪੋਸਟਰਾਂ 'ਤੇ ਲਿਖਿਆ ਸੀ 'ਸੈਕਸ ਟੁਆਏ' ਅਤੇ ਵਿਕ੍ਰੇਤਾ ਦਾ ਲੋਗੋ ਵੀ ਦਿਸ ਰਿਹਾ ਸੀ।
ਇਸ ਘਟਨਾ ਨੇ ਦੁਨੀਆ ਭਰ ਵਿਚ ਸੁਰਖੀਆਂ ਬਟੋਰੀਆਂ ਅਤੇ ਟੀਮ ਨੂੰ ਕਾਫੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਕਲੱਬ ਐੱਫ. ਸੀ. ਸਿਓਲ ਨੇ ਸਪਲਾਇਅਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਕਲੱਬ ਵੱਲੋਂ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ ਗਈ ਸੀ। ਕਿਹਾ ਗਿਆ ਸੀ ਕਿ ਉਹ ਇਸ ਮੁਸ਼ਕਿਲ ਸਮੇਂ ਵਿਚ ਮਾਹੌਲ ਨੂੰ ਹਲਕਾ ਰੱਖਣਾ ਚਾਹੁੰਦੇ ਸਨ। ਅਸੀਂ ਇਸ ਬਾਰੇ ਗੰਭੀਰਤਾ ਨਾਲ ਸੋਚਾਂਗੇ ਕਿ ਜੋ ਹੋਇਆ ਅਜਿਹਾ ਦੋਬਾਰਾ ਨਾ ਹੋਵੇ।